ਸਕੂਲ ਵੈਨਾਂ ਵਿੱਚ ਸਮਰੱਥਾ ਅਨੁਸਾਰ ਹੀ ਬੱਚਿਆਂ ਨੂੰ ਬਿਠਾਇਆ ਜਾਵੇ : ਡੀ.ਐਸ.ਪੀ. ਟਰੈਫਿਕ

0
3

ਮਾਨਸਾ, 14 ਮਈ ( ਹੀਰਾ ਸਿੰਘ ਮਿੱਤਲ ) : ਲੋਕਾਂ ਨੂੰ ਟਰੈਫਿਕ ਨਿਯਮਾਂ ਤੋਂ ਜਾਣੂ ਕਰਵਾਉਣ ਲਈ ਐਸ.ਐਸ.ਪੀ. ਮਾਨਸਾ ਸ਼੍ਰੀ ਪਰਮਬੀਰ ਸਿੰਘ ਪਰਮਾਰ ਦੀਆਂ ਹਦਾਇਤਾਂ ਅਨੁਸਾਰ ਡੀ.ਐਸ.ਪੀ. (ਟਰੈਫਿਕ) ਸ਼੍ਰੀ ਬਹਾਦਰ ਸਿੰਘ ਰਾਓ ਨੇ ਪੁਲਿਸ ਮੁਲਾਜ਼ਮਾਂ ਨਾਲ ਮਿਲ ਕੇ ਸਥਾਨਕ ਵਿੱਦਿਆ ਭਾਰਤੀ ਸਕੂਲ ਵਿੱਚ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਾਂ, ਟਰਾਂਸਪੋਰਟ ਇੰਚਾਰਜਾਂ, ਡਰਾਇਵਰਾਂ ਅਤੇ ਕੰਡਕਟਰਾਂ ਨੇ ਭਾਗ ਲਿਆ। ਇਸ ਮੌਕੇ ਡੀ.ਐਸ.ਪੀ. ਸ਼੍ਰੀ ਰਾਓ ਨੇ ਮੌਜੂਦ ਵਿਅਕਤੀਆਂ ਨੂੰ ‘ਸੇਫ ਸਕੂਲ ਵਾਹਨ ਪਾਲਿਸੀ’ ਤੋਂ ਜਾਣੂ ਕਰਵਾਇਆ।
ਇਸ ਮੌਕੇ ਡੀ.ਐਸ.ਪੀ. ਨੇ ਸਾਰੇ ਸਕੂਲਾਂ ਦੇ ਡਰਾਇਵਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਸੇਫ ਸਕੂਲ ਵਾਹਨ ਪਾਲਿਸੀ ਦੀ ਪਾਲਣਾ ਕਰਨ ਅਤੇ ਨਸ਼ਾ ਕਰਕੇ ਡਰਾਈਵਿੰਗ ਨਾ ਕਰਨ। ਉਨ੍ਹਾਂ ਨਾਲ ਹੀ ਕਿਹਾ ਕਿ ਵਨ ਵੇਅ ਟਰੈਫਿਕ ਸਿਸਟਮ ਦੀ ਪਾਲਣਾ ਕਰਨੀ ਵੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਸਕੂਲ ਵੈਨ ਵਿੱਚ ਸਮਰੱਥਾ ਦੇ ਮੁਤਾਬਿਕ ਹੀ ਬੱਚਿਆਂ ਨੂੰ ਬਿਠਾਇਆ ਜਾਵੇ। ਉਨ੍ਹਾਂ ਕਿਹਾ ਕਿ ਜਿਸ ਸਕੂਲ ਵੈਨ ਵਿੱਚ ਲੜਕੀਆਂ ਸਫਰ ਕਰਦੀਆਂ ਹਨ। ਉਨ੍ਹਾਂ ਵੈਨਾਂ ਵਿੱਚ ਸਕੂਲ ਵੱਲੋਂ ਔਰਤ ਕਰਮਚਾਰਣਾ ਦੀ ਡਿਊਟੀ ਲਗਾਈ ਜਾਵੇ।
ਕੈਂਪ ਦੌਰਾਨ ਇੰਸਪੈਕਟਰ ਗਮਦੂਰ ਸਿੰਘ ਨੇ ਦੱਸਿਆ ਕਿ ਸਾਰੇ ਸਕੂਲਾਂ ਦੀਆਂ ਵੈਨਾਂ ਦਾ ਰੰਗ ਪੀਲਾ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਵੈਨ ‘ਤੇ 9 ਇੰਚ ਦੀ ਬਰਾਊਨ ਪੱਟੀ ਉਪਰ ਚਿੱਟੇ ਅੱਖਰਾਂ ਨਾਲ ਸਕੂਲ ਦਾ ਨਾਮ ਤੇ ਟਰਾਂਸਪੋਰਟ ਇੰਚਾਰਜ ਦਾ ਨਾਮ ਲਿਖਿਆ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵੈਨ ਦੇ ਡਰਾਇਵਰ ਅਤੇ ਕੰਡਕਟਰ ਦੇ ਵਰਦੀ ਪਾਈ ਹੋਣੀ ਚਾਹੀਦੀ ਹੈ, ਜਿਸ ਉਪਰ ਉਸਦੇ ਨਾਮ ਦੀ ਨੇਮ ਪਲੇਟ ਵੀ ਲੱਗੀ ਹੋਵੇ। ਉਨ੍ਹਾਂ ਕਿਹਾ ਕਿ ਵੈਨ ਵਿੱਚ ਫਸਟ ਏਡ ਬਾਕਸ ਅਤੇ ਅੱਗ ਬੁਝਾਊ ਕਿੱਟ ਹੋਣੀ ਚਾਹੀਦੀ ਹੈ, ਜਿਸ ਦੀ ਵਰਤੋਂ ਡਰਾਇਵਰ ਅਤੇ ਕੰਡਕਟਰ ਨੂੰ ਕਰਨੀ ਆਉਂਦੀ ਹੋਵੇ।
ਕੈਂਪ ਦੌਰਾਨ ਏ.ਐਸ.ਆਈ. ਸ਼੍ਰੀ ਸੁਰੇਸ਼ ਕੁਮਾਰ ਨੇ ਮੌਜੂਦ ਡਰਾਇਵਰਾਂ ਅਤੇ ਕੰਡਕਟਰਾਂ ਨੂੰ ਟ੍ਰੈਫਿਕ ਨਿਯਮਾਂ ਅਤੇ ਸੇਫ ਸਕੂਲ ਵਾਹਨ ਪਾਲਿਸੀ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਇਸ ਮੌਕੇ ਪ੍ਰਿੰਸੀਪਲ ਸ਼੍ਰੀ ਅਰਪਿਤ ਚੌਧਰੀ, ਸ਼੍ਰੀ ਦਰਸ਼ਨ ਸਿੰਘ, ਸ਼੍ਰੀ ਸੁਰੇਸ਼ ਕੁਮਾਰ ਸਿੰਘ, ਸ਼੍ਰੀ ਬਲਵਿੰਦਰ ਸਿੰਘ, ਸ਼੍ਰੀ ਸੁਰਜੀਤ ਸਿੰਘ, ਸ਼੍ਰੀ ਗੁਰਤੇਜ ਸਿੰਘ, ਸ਼੍ਰੀ ਨਵਦੀਪ ਸਿੰਘ ਤੋਂ ਇਲਾਵਾ ਹੋਰ ਵੀ ਵਿਅਕਤੀ ਮੌਜੂਦ ਸਨ।


 

LEAVE A REPLY

Please enter your comment!
Please enter your name here