*ਸਕੂਲ ਵਿਚ ਬੱਚਿਆਂ ਦੀ ਚੰਗੀ ਪੜ੍ਹਾਈ ਦੀ ਇੱਛਾ ਰੱਖਦੇ ਹੋਏ ਨਵੇਂ ਸਾਲ ਦੇ ਮੌਕੇ ਤੇ ਕੀਤਾ ਗਿਆ ਹਵਨ*

0
23

03,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਸਥਾਨਕ ਸ਼ਹਿਰ ਦੇ ਡੀਏਵੀ ਸਕੂਲ ਵਿੱਚ ਨਵੇਂ ਸਾਲ ਦੇ ਮੌਕੇ ਤੇ ਹਵਨ ਕਰਵਾ ਕੇ ਪੁਰਾਣੇ ਸਾਲ ਨੂੰ ਅਲਵਿਦਾ ਕਰਦੇ ਹੋਏ ਸਕੂਲ ਦੇ ਵਿਹੜੇ ਵਿਚ ਹਵਨ ਕੀਤਾ ਗਿਆ ਅਤੇ ਬੱਚਿਆਂ ਦੀ ਪੜ੍ਹਾਈ ਅਤੇ ਉੱਜਵਲ ਭਵਿੱਖ ਲਈ ਪ੍ਰਾਰਥਨਾ ਕੀਤੀ ਗਈ। ਇਸ ਹਵਨ ਦੇ ਮੁੱਖ ਜੱਜਮਾਨ ਸਕੂਲ ਦੇ ਪਿੰਸੀਪਲ ਸ੍ਰੀ ਵਿਨੋਦ ਰਾਣਾ ਨੇ ਬੱਚਿਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਦੱਸਿਆ ਕਿ ਡੀਏਵੀ ਸੰਸਥਾਵਾਂ ਭਾਰਤੀ ਸੰਸਕ੍ਰਿਤੀ ਅਤੇ ਆਧੁਨਿਕ ਸਿੱਖਿਆ ਦਾ ਸੁਮੇਲ ਹੈ। ਸਾਡੇ ਬੱਚੇ ਭਾਰਤੀ ਸੰਸਕ੍ਰਿਤੀ ਨਾਲ ਜੁੜੇ ਰਹੇ ਹਨ ਇਸ ਕਰਕੇ ਸਕੂਲ ਵਿੱਚ ਇਸ ਤਰ੍ਹਾਂ ਦੇ ਹਵਨ ਕਰਵਾਏ ਜਾਂਦੇ ਹਨ। ਬੱਚਿਆਂ ਨੂੰ ਹਵਨ ਦੇ ਮਹੱਤਵ ਬਾਰੇ ਸਮਝਾਉਂਦੇ ਹੋਏ ਦੱਸਿਆ ਗਿਆ ਕਿ ਹਵਨ ਕਰਨ ਨਾਲ ਵਾਤਾਵਰਨ ਸ਼ੁੱਧ ਹੁੰਦਾ ਹੈ ,ਨਾਕਰਾਤਮਕ ਊਰਜਾ ਦਾ ਖਾਤਮਾ ਹੁੰਦਾ ਹੈ ਅਤੇ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ। ਹਵਨ ਵਿਚ ਪ੍ਰਯੋਗ ਕੀਤੀ ਜਾਣ ਵਾਲੀ ਸਮੱਗਰੀ ਅਤੇ ਮੰਤਰਾਂ ਦੇ ਉਚਾਰਨ ਨਾਲ ਵਾਤਾਵਰਣ ਇੰਨਾ ਸ਼ੁੱਧ ਹੋ ਜਾਂਦਾ ਹੈ ਕਿ ਕੋਰੋਨਾ ਵਰਗੀ ਮਹਾਮਾਰੀ ਤੋਂ ਵੀ ਬਚਿਆ ਜਾ ਸਕਦਾ ਹੈ। ਇਸ ਲਈ ਬੱਚਿਆਂ ਦੀ ਚੰਗੀ ਸਿਹਤ ,ਸੁੱਖ ਸ਼ਾਂਤੀ ਅਤੇ ਚੰਗੀ ਪੜ੍ਹਾਈ ਦੀ ਕਾਮਨਾ ਦੇ ਲਈ ਸਕੂਲ ਦੇ ਵਿਹੜੇ ਵਿਚ ਹਵਨ ਦਾ ਆਯੋਜਨ ਕੀਤਾ ਗਿਆ।

LEAVE A REPLY

Please enter your comment!
Please enter your name here