ਸਕੂਲ ਨੂੰ ਐੱਲ.ਈ.ਡੀ. ਅਤੇ ਵਰਦੀਆਂ ਦਾਨ

0
11

ਮਾਨਸਾ 28 ਮਈ (ਸਾਰਾ ਯਹਾ,(ਹੀਰਾ ਮਿੱਤਲ) ਪਿੰਡ ਖਿਆਲਾ ਕਲਾਂ ਦੇ ਵਸਨੀਕ ਸਾਬਕਾ ਫੌਜੀ ਅਤੇ 1965 ਦੀ ਜੰਗ ਵਿੱਚ
ਹਿੱਸਾ ਲੈਣ ਵਾਲੇ ਬਲਵੀਰ ਸਿੰਘ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ, ਖਿਆਲਾ ਕਲਾਂ ਨੂੰ ਇੱਕ ਸ਼ਾਨਦਾਰ ਐੱਲ.ਈ.ਡੀ. ਭੇਂਟ ਕੀਤੀ
ਗਈ ਜਿਸਦਾ ਉਦਘਾਟਨ ਸਾਂਝੇ ਤੌਰ ਤੇ ਉਕਤ ਦਾਨੀ ਸੱਜਣ ਅਤੇ ਸ਼੍ਰੀਮਤੀ ਰਾਜਿੰਦਰ ਕੌਰ ਜਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ
ਮਾਨਸਾ ਵੱਲੋਂ ਸਾਂਝੇ ਰੂਪ ਵਿੱਚ ਕੀਤਾ ਗਿਆ। ਸਕੂਲ ਮੁਖੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਸਥਾਨਕ ਸਕੂਲ ਵਿੱਚ ਬਣੀ ਹੋਈ
ਲਾਇਬ੍ਰੇਰੀ ਨੂੰ ਬਣਾਉਣ ਵਿੱਚ ਵੀ ਇਹਨਾਂ ਦਾ ਵੱਡਾ ਯੋਗਦਾਨ ਹੈ। ਇਸ ਸਮੇਂ ਸਾਬਕਾ ਸਰਪੰਚ ਰਮੇਸ਼ ਕੁਮਾਰ, ਬਾਬਾ ਲਛਮਣ ਦਾਸ
ਖਿਆਲਾ, ਮਾਸਟਰ ਰਾਜਵੰਤ ਸਿੰਘ ਅਤੇ ਸਕੂਲ ਦੇ ਸਟਾਫ ਸਹਿਯੋਗ ਨਾਲ ਸਥਾਨਕ ਸਕੂਲ ਦੇ ਅਤਿ ਲੋੜਵੰਦ 53 ਬੱਚਿਆਂ ਨੂੰ
ਵਰਦੀਆਂ ਦਾਨ ਕੀਤੀਆਂ ਗਈਆਂ। ਇਸ ਤੋਂ ਇਲਾਵਾ ਲੋਕ ਭਲਾਈ ਕਮੇਟੀ ਠੂਠਿਆਂਵਾਲੀ ਦੇ ਪ੍ਰਧਾਨ ਨਾਜਰ ਸਿੰਘ ਵੱਲੋਂ ਸਰਕਾਰੀ
ਪ੍ਰਾਇਮਰੀ ਸਕੂਲ ਖਿਆਲਾ ਕਲਾਂ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਖਿਆਲਾ ਖੁਰਦ ਦੇ ਪੰਜਵੀਂ ਦੀ ਪ੍ਰੀਖਿਆ ਪਾਸ ਕਰਕੇ ਪਹਿਲੇ
ਤਿੰਨ ਸਥਾਨਾਂ ਤੇ ਰਹਿਣ ਵਾਲੇ ਬੱਚਿਆਂ ਨੂੰ ਸ਼ੀਲਡਾਂ ਦੇ ਸਨਮਾਨਿਤ ਕੀਤਾ ਗਿਆ। ਸੰਬੋਧਨੀ ਭਾਸ਼ਣ ਵਿੱਚ ਡੀ.ਈ.ਓ. ਅਤੇ ਸਕੂਲ ਦੇ
ਚੇਅਰਮੈਨ ਜਗਤਾਰ ਸਿੰਘ ਵੱਲੋਂ ਬੋਲਦਿਆਂ ਦੱਸਿਆ ਗਿਆ ਕਿ ਮੁਖੀ ਬਲਜਿੰਦਰ ਸਿੰਘ, ਸਮੂਹ ਸਟਾਫ ਅਤੇ ਪਿੰਡ ਵਾਸੀਆਂ ਦੇ
ਸਹਿਯੋਗ ਨਾਲ ਸਥਾਨਕ ਸਕੂਲ ਜਿਲ੍ਹੇ ਦੇ ਮੋਢੀ ਸਕੂਲਾਂ ਵਿੱਚ ਗਿਣਿਆ ਜਾਂਦਾ ਹੈ ਜਿਸ ਲਈ ਸਾਰੇ ਵਧਾਈ ਦੇ ਪਾਤਰ ਹਨ। ਜਿਲ੍ਹਾ
ਸਿਖਿਆ ਅਫਸਰ ਵੱਲੋਂ ਸਕੂਲ ਨੂੰ ਸਹਿਯੋਗ ਕਰਨ ਵਾਲੇ ਦਾਨੀ ਸੱਜਣਾ ਦਾ ਟਰਾਫੀਆਂ ਦੇ ਕੇ ਸਨਮਾਨ ਕੀਤਾ ਗਿਆ। ਇਸ ਸਮੇਂ
ਆਸ਼ਾ ਵਰਕਰ ਯੂਨੀਅਨ ਦੀ ਪ੍ਰਧਾਨ ਬਲਵਿੰਦਰ ਕੌਰ, ਸਮਾਜ ਸੇਵੀ ਗੁਰਜੀਤ ਸਿੰਘ ਪੰਚ, ਮਾਸਟਰ ਸੁਰਜੀਤ ਸਿੰਘ, ਗੁਰਚਰਨ ਸਿੰਘ
ਵਾਲੀਆ, ਜਸਵੀਰ ਸਿੰਘ ਮਘਾਣੀਆ, ਸਕੂਲ ਸਟਾਫ ਮੈਡਮ ਹਰਪਾਲ ਕੌਰ, ਗੀਤਾ, ਅਭਿਤਾ ਭੱਟੀ, ਸੁਖਪਾਲ ਕੌਰ, ਗੁਰਦੀਪ ਕੌਰ,
ਵੀਰਪਾਲ ਕੌਰ, ਹਰਪਾਲ ਕੌਰ ਮਾਨਸਾ, ਵਿਦਿਆਰਥੀ ਅਤੇ ਬੱਚਿਆਂ ਦੇ ਮਾਪੇ ਹਾਜਰ ਸਨ।

LEAVE A REPLY

Please enter your comment!
Please enter your name here