

ਬੁਢਲਾਡਾ 26 ਅਗਸਤ (ਸਾਰਾ ਯਹਾਂ/ਅਮਨ ਮੇਹਤਾ) : ਜ਼ਿਲ੍ਹਾ ਪੱਧਰੀ ਰਾਈਫ਼ਲ ਸ਼ੂਟਿੰਗ ਮੁਕਾਬਲਿਆਂ ਵਿੱਚ ਸ਼ਹੀਦ ਜਗਸੀਰ ਸਿੰਘ ਸਕੂਲ ਆਫ਼ ਐਮੀਨੈਂਸ, ਬੋਹਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪ੍ਰਿੰਸੀਪਲ ਹਰਿੰਦਰ ਸਿੰਘ ਭੁੱਲਰ ਜੀ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਨੇ 69 ਵੀਆਂ ਜ਼ਿਲ੍ਹਾ ਪੱਧਰੀ ਰਾਈਫ਼ਲ ਸ਼ੂਟਿੰਗ ਮੁਕਾਬਲਿਆਂ ਵਿੱਚ ਫਫੜੇ ਭਾਈਕੇ ਵਿਖੇ ਜੋਨ ਬੋਹਾ ਵੱਲੋਂ ਭਾਗ ਲਿਆ। ਇਨ੍ਹਾਂ ਜ਼ਿਲ੍ਹਾ ਪੱਧਰੀ ਰਾਈਫ਼ਲ ਸ਼ੂਟਿੰਗ ਮੁਕਾਬਲਿਆਂ ਵਿੱਚ ਲੜਕੀਆਂ ਦੇ ਅੰਡਰ 19 ਉਮਰ ਵਰਗ ਦੇ ਏਅਰ ਰਾਈਫ਼ਲ ਓਪਨ ਸਾਈਟ ਈਵੈਂਟ ਜਸਨਦੀਪ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ ਅੰਡਰ 17 ਉਮਰ ਵਰਗ ਦੇ ਏਅਰ ਰਾਈਫ਼ਲ ਓਪਨ ਸਾਈਟ ਈਵੈਂਟ ਵਿੱਚ ਜੈਸਮੀਨ ਕੌਰ ਅਤੇ ਰਮਨਪ੍ਰੀਤ ਕੌਰ ਨੇ ਕ੍ਰਮਵਾਰ ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ । ਸਕੂਲ ਦੀਆਂ ਤਿੰਨ ਵਿਦਿਆਰਥਣਾਂ ਰਾਜ ਪੱਧਰੀ ਰਾਈਫ਼ਲ ਸ਼ੂਟਿੰਗ ਮੁਕਾਬਲਿਆਂ ਲਈ ਐੱਸ.ਏ.ਐੱਸ. ਨਗਰ (ਮੋਹਾਲੀ) ਵਿਖੇ ਭਾਗ ਲੈਣਗੇ। ਜਿਕਰਯੋਗ ਹੈ ਹੈ ਕਿ ਬੋਹਾ ਸਕੂਲ ਦੇ ਖਿਡਾਰੀਆਂ ਨੇ ਅੱਜ ਤੱਕ ਰਾਈਫ਼ਲ ਸ਼ੂਟਿੰਗ ਦੇ ਰਾਜ ਪੱਧਰੀ ਮੁਕਾਬਲਿਆਂ ਵਿੱਚ 10 ਤਗਮੇ ਅਤੇ ਰਾਸ਼ਟਰ ਪੱਧਰ ਦੇ ਰਾਈਫ਼ਲ ਸ਼ੂਟਿੰਗ ਮੁਕਾਬਲਿਆਂ ਵਿੱਚ ਇੱਕ ਤਗਮਾ ਪ੍ਰਾਪਤ ਕਰ ਚੁੱਕੇ ਹਨ ਅਤੇ ਸੈਸ਼ਨ 2024-2025 ਦੌਰਾਨ ਰਾਸ਼ਟਰ ਪੱਧਰੀ ਮੁਕਾਬਲਿਆਂ ਵਿੱਚ ਮੱਧ ਪ੍ਰਦੇਸ਼ ਵਿਖੇ ਭਾਗ ਵੀ ਲਿਆ ਹੈ । ਸੰਸਥਾ ਦੇ ਮੁਖੀ ਨੇ ਇਸ ਪ੍ਰਾਪਤੀ ਲਈ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸ਼ੂਟਿੰਗ ਖੇਡ ਦੀ ਤਿਆਰੀ ਕਰਵਾਉਣ ਵਾਲੇ ਬਲਵਿੰਦਰ ਸਿੰਘ ਬੁਢਲਾਡਾ ( ਸਟੇਟ ਐਵਾਰਡੀ ) ਲੈਕਚਰਾਰ ਪੰਜਾਬੀ ਦੇ ਕਾਰਜ ਦੀ ਪ੍ਰਸੰਸਾ ਕੀਤੀ। ਇਸ ਮੌਕੇ ਲੜਕਿਆਂ ਦੀ ਟੀਮ ਦੇ ਮੈਨੇਜਰ ਗਗਨਪ੍ਰੀਤ ਵਰਮਾ,ਜਸਵਿੰਦਰ ਸਿੰਘ ਡੀ.ਪੀ.ਈ. ਅਤੇ ਲੜਕੀਆਂ ਦੀ ਟੀਮ ਦੇ ਮੈਨੇਜਰ ਮਿਸ ਅਮਨਦੀਪ ਕੌਰ ਬੋਹਾ ਸਾਇੰਸ ਮਿਸਟ੍ਰੈੱਸ ਦੀ ਵੀ ਵਿਸ਼ੇਸ਼ ਤੌਰ ‘ਤੇ ਪ੍ਰਸੰਸਾ ਕੀਤੀ। ਇਸ ਪ੍ਰਾਪਤੀ ਲਈ ਗੁਰਜੀਤ ਕੌਰ ਚੇਅਰਮੈਨ ਅਤੇ ਪ੍ਰੇਮ ਸਿੰਘ ਉਪ ਚੇਅਰਮੈਨ, ਗੁਰਦੀਪ ਸਿੰਘ ਜਨ ਪ੍ਰਤੀਨਿਧ ,ਰਾਜਵਿੰਦਰ ਸਿੰਘ ਸਪੈਸ਼ਲ ਇੰਟਵੈਂਟੀ ਮੈਬਰ ,

ਸੰਤੋਖ ਸਿੰਘ ਐਜੂਕੇਸ਼ਨ ਵਰਕਰ ਅਤੇ ਸਮੂਹ ਮੈਂਬਰ ਸਾਹਿਬਾਨ ਸਕੂਲ ਮੈਨੇਜਮੈਂਟ ਕਮੇਟੀ ਬੋਹਾ ਨੇ ਵੀ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ ਅਤੇ ਸ਼ੂਟਿੰਗ ਦੀ ਸਿਖਲਾਈ ਪ੍ਰਦਾਨ ਕਰਨ ਵਾਲੇ ਅਧਿਆਪਕ ਦੀ ਵੀ ਪ੍ਰਸੰਸਾ ਕੀਤੀ। ਇਸ ਪ੍ਰਾਪਤੀ ਲਈ ਸਕੂਲ ਦੇ ਗੁਰਦੀਪ ਕੌਰ, ਅਮਨਦੀਪ ਕੌਰ ਲੈਕਚਰਾਰ ਅੰਗਰੇਜ਼ੀ,ਵਨੀਤ ਕੁਮਾਰ, ਰੇਖਾ ਰਾਣੀ ਗੋਇਲ, ਸ਼ਰਨਦੀਪ ਕੌਰ, ਮੱਖਣ ਸਿੰਘ, ਪਰਮਜੀਤ ਕੌਰ, ਬਲਜੀਤ ਸਿੰਘ, ਰੁਪਿੰਦਰ ਕੌਰ, ਅਮਰੀਕ ਸਿੰਘ ਸਾਇੰਸ ਮਾਸਟਰ, ਰੂਬੀ ,ਅਮਨਦੀਪ ਕੌਰ ਬੁਢਲਾਡਾ, ਨੇਹਾ ਰਾਣੀ, ਰੇਨੂੰ ਬਾਲਾ, ਸੁਨੀਲ ਕੁਮਾਰ, ਕਿਰਨ ਕੌਰ, ਕਮਲਜੀਤ ਕੌਰ, ਰੀਤੂ ਰਾਣੀ, ਜਸਵੀਰ ਕੌਰ, ਰਾਜਵੀਰ ਕੌਰ,ਸੁਮਨਦੀਪ ਕੌਰ,ਅਜੈਪਾਲ ਸਿੰਘ,ਹਰਦੀਪ ਸਿੰਘ, ਪਵਨਦੀਪ ਸਿੰਘ, ਜਗਸੀਰ ਸਿੰਘ ਕੈਂਪਸ ਮੈਨੇਜਰ, ਭਗੌਤੀ ਸਿੰਘ,ਬਾਦਲ ਸਿੰਘ ਸੁਰੱਖਿਆ ਗਾਰਡ ਨੇ ਵੀ ਵਧਾਈਆਂ ਦਿੱਤੀਆਂ।
























