ਸ਼੍ਰੀ ਗਊਸ਼ਾਲਾ ਕਮੇਟੀ ਦੇ ਮੋਨੂੰ ਦਾਨੇਵਾਲੀਆ ਮੁੜ ਬਣੇ ਪ੍ਰਧਾਨ

0
128

ਮਾਨਸਾ (ਜੋਨੀ ਜਿੰਦਲ) : ਸ਼੍ਰੀ ਗਊਸ਼ਾਲਾ ਅਤੇ ਮੰਦਰ ਸੁਧਾਰ ਕਮੇਟੀ ਮਾਨਸਾ ਦੀ ਸਾਲਾਨਾ ਮੀਟਿੰਗ ਸੋਮਵਾਰ ਨੂੰ ਮਕਰ ਸੰਕ੍ਰਾਂਤੀ ਮੌਕੇ  ਸ਼੍ਰੀ ਸੁਭਾਸ ਡਰਾਮਾਟਿਕ ਕਲੱਬ ਕੋਲ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਦੀ ਪ੍ਰਧਾਨਗੀ ਹੇਠ ਹੋਈ। ਕਮੇਟੀ ਦੇ ਪ੍ਰਧਾਨ ਦਾਨੇਵਾਲੀਆਂ ਨੇ ਮੀਟਿੰਗ ਦੌਰਾਨ ਪਿਛਲੇ ਸਾਲ ਦਾ ਹਿਸਾਬ-ਕਿਤਾਬ ਸ਼ਹਿਰ ਵਾਸੀਆਂ ਦੀ ਹਾਜਰੀ ‘ਚ ਪੇਸ਼ ਕੀਤਾ ਗਿਆ, ਜੋ ਸ਼ਹਿਰ ਵਾਸੀਆ ਨੇ ਸਰਬ ਸੰਮਤੀ ਨਾਲ ਪਾਸ ਕੀਤਾ। ਮੀਟਿੰਗ ਮੌਕੇ ਸਰਬਸੰਮਤੀ ਨਾਲ ਮੁਕੇਸ ਕੁਮਾਰ ਮੌਨੂੰ ਨੂੰ ਮੁੜ ਪ੍ਰਧਾਨ ਬਣਾਇਆ ਗਿਆ। ਜਦ ਕਿ ਬਾਕੀ ਕਮੇਟੀ ਨਿਯੁਕਤ ਕਰਨ ਦਾ ਅਧਿਕਾਰ ਵੀ ਉਨਾਂ ਨੂੰ ਦਿੱਤਾ ਗਿਆ। ਨਵ-ਨਿਯੁਕਤ ਪ੍ਰਧਾਨ ਮੌਨੂੰ ਦਾਨੇਵਾਲੀਆ ਨੇ ਕਿਹਾ ਕਿ ਜਲਦ ਹੀ ਮੀਟਿੰਗ ਕਰਕੇ ਕਮੇਟੀ ਦਾ ਐਲਾਨ ਕਰ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਸ਼ਹਿਰ ਵਾਸੀਆ ਵੱਲੋਂ ਜੋ ਜਿੰਮੇਵਾਰੀ ਉਨਾਂ ਨੂੰ ਸੌਂਪੀ ਗਈ ਹੈ, ਉਹ ਉਸ ਨੂੰ ਤਨਦੇਹੀ ਨਾਲ ਨਿਭਾਉਣਗੇ। ਉਨਾਂ ਕਿਹਾ ਕਿ ਗਊ ਸੇਵਾ ਤੋਂ ਵਧ ਕੇ ਕੋਈ ਸੇਵਾ ਨਹੀਂ ਹੈ। ਉਨਾਂ ਸ਼ਹਿਰ ਵਾਸੀਆਂ ਤੋਂ ਵੀ ਇਸ ਸੇਵਾ ਲਈ ਸਹਿਯੋਗ ਦੀ ਮੰਗ ਕੀਤੀ ਹੈ। ਉਨਾਂ ਬੱਬੀ ਦਾਨੇਵਾਲੀਆ ਅਤੇ ਬੀਬਾ ਬਾਦਲ ਵੱਲੋਂ ਦਿੱਤੀ ਗਈ 11 ਲੱਖ ਰੁਪਏ ਦੀ ਰਾਸ਼ੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਸ ਰਾਸ਼ੀ ਨਾਲ ਗਊਸ਼ਾਲਾ ਵਿਖੇ ਰਹਿੰਦੇ ਕੰਮਾਂ ਨੂੰ ਪੁਰ ਕੀਤਾ ਜਾਵੇਗਾ।
ਮੀਟਿੰਗ ਮੌਕੇ ਆੜਤੀਆ ਐਸ਼ੋਸੀਏਸਨ ਦੇ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ ਨੇ ਇਸ ਨਿਯੁਕਤੀ ‘ਤੇ ਸਹਿਰ ਵਾਸੀਆ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ ਉਨਾਂ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਤੇ ਜਗਦੀਪ ਸਿੰਘ ਨਕੱਈ ਵੱਲੋਂ ਗਊਸ਼ਾਲਾ ਨੂੰ ਦਿੱਤੀ ਗਈ 11 ਲੱਖ ਰੁਪਏ, ਸੰਤ ਬੋਧਾ ਨੰਦ ਗਊਸ਼ਾਲਾ ਨੂੰ 5 ਲੱਖ ਰੁਪਏ, ਸ਼ਾਤੀ ਭਵਨ ਨੂੰ 5 ਲੱਖ ਰੁਪਏ ਦੀ ਮੱਦਦ ਦੇਣਾ ਪੁੰਨ ਦਾ ਕੰਮ ਦੱਸਿਆ।ਉਨਾ ਕਿਹਾ ਕਿ ਮੋਨੂੰ ਨੂੰ ਦਿੱਤੀ ਗਈ ਜਿੰਮੇਵਾਰ ਨੂੰ ਉਹ ਤਨਦੇਹੀ ਲਾਲ ਨਿਭਾਉਣਗੇ। ਇਸੇ ਤਰਾਂ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ਵੀ ਪੰਜਾਬ ਸਰਕਾਰ ਵੱਲੋਂ 2 ਲੱਖ ਰੁਪਏ ਗਊਸ਼ਾਲਾ ਐਂਡ ਮੰਦਰ ਸੁਧਾਰ ਕਮੇਟੀ ਅਤੇ 2 ਲੱਖ ਰੁਪਏ ਸ਼ਾਤੀ ਭਵਨ ਰਾਮ ਬਾਗ ਲਈ ਵੀ ਦੇਣ ਦਾ ਐਲਾਨ ਕੀਤਾ।ਇਸ ਮੌਕੇ ਜਗਦੀਸ਼ ਰਾਏ, ਦੋਲਤ ਭੰਮਾ, ਪ੍ਰਸ਼ੋਤਮ ਬਾਂਸਲ, ਰਕੇਸ਼ ਬੱਬੂ, ਤੇਜ ਰਾਮ ਜਿੰਦਲ, ਹੁਕਮ ਚੰਦ, ਧਰਮ ਪਾਲ ਪਾਲੀ, ਤਰਸੇਮ ਚੰਦ ਮਿੱਢਾ, ਭੀਮ ਸੈਨ, ਰਮੇਸ਼ ਟੋਨੀ, ਈਸ਼ਵਰ ਗੋਇਲ, ਬਿੰਦਰ ਪਾਲ ਗਰਗ, ਸੁਮੀਰ ਛਾਬੜਾ, ਵਿਸ਼ਾਲ ਗੋਲਡੀ, ਸੋਨੂੰ ਅੱਤਲਾ, ਤਰਸੇਮ ਫੱਤਾ, ਰਾਮ ਦਾਸ ਫੱਤਾ, ਵਿਨੋਦ ਚੌਧਰੀ, ਭੋਜ ਰਾਜ, ਮਾ.ਮੰਗਤ ਰਾਏ, ਮਾ. ਹਾਕਮ ਚੰਦ, ਤਰਸੇਮ ਕਲਿਹਰੀ ਤੋਂ ਇਲਾਵਾ ਵੱਡੀ ਗਿਣਤੀ ‘ਚ ਸ਼ਹਿਰ ਵਾਸੀ ਹਾਜ਼ਰ ਸਨ।


EDITED BY : SARA YAHA | | Last Updated : 7:15 PM 14 ਜਨਵਰੀ 2018

LEAVE A REPLY

Please enter your comment!
Please enter your name here