ਸ਼੍ਰੀਲੰਕਾ ਨੇ ਭਾਰਤ ਨੂੰ ਦਿੱਤੀ 265 ਦੌੜਾਂ ਦੀ ਚੁਣੌਤੀ

0
32

ਲੀਡਸ: ਕ੍ਰਿਕੇਟ ਵਿਸ਼ਵ ਕੱਪ 2019 ਵਿੱਚ ਸ਼੍ਰੀਲੰਕਾ ਨੇ ਆਪਣਾ ਵਿਦਾਇਗੀ ਮੈਚ ਯਾਦਗਾਰੀ ਬਣਾਉਣ ਵਿੱਚ ਪੂਰਾ ਜ਼ੋਰ ਲਾਇਆ। ਬੁਰੀ ਸ਼ੁਰੂਆਤ ਕਾਰਨ ਲੜਖੜਾਈ ਸ਼੍ਰੀਲੰਕਾਈ ਟੀਮ ਭਾਰਤ ਨੂੰ 265 ਦੌੜਾਂ ਦਾ ਵੱਡਾ ਟੀਚਾ ਦੇਣ ਵਿੱਚ ਕਾਮਯਾਬ ਹੋ ਗਈ ਹੈ। ਭਾਰਤ ਨੂੰ ਹੁਣ ਆਪਣਾ ਆਖਰੀ ਲੀਗ ਮੈਚ ਬੇਹੱਦ ਧਿਆਨ ਨਾਲ ਖੇਡਣਾ ਹੋਵੇਗਾ।

ਅੱਜ ਦੇ ਮੈਚ ‘ਚ ਸ੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ। ਪਰ ਮਾੜੀ ਸ਼ੁਰੂਆਤ ਕਾਰਨ ਸ਼੍ਰੀਲੰਕਾ ਦੇ ਪਹਿਲੇ ਚਾਰ ਬੱਲੇਬਾਜ਼ ਸਿਰਫ਼ 55 ਦੌੜਾਂ ‘ਤੇ ਆਊਟ ਹੋ ਗਏ ਸਨ। ਇਸ ਮਗਰੋਂ ਐਂਜਲੋ ਮੈਥਿਊ ਨੇ ਪਾਰੀ ਸੰਭਾਲਦਿਆਂ ਸ਼ਾਨਦਾਰ ਸੈਂਕੜਾ ਬਣਾਇਆ ਅਤੇ 113 ਦੌੜਾਂ ਦੀ ਲੰਮੀ ਪਾਰੀ ਖੇਡੀ। ਲਹਿਰੂ ਥਿਰਮੰਨੇ ਨੇ ਉਨ੍ਹਾਂ ਦਾ ਸਾਥ ਦਿੰਦੇ ਹੋਏ 53 ਦੌੜਾਂ ਦਾ ਯੋਗਦਾਨ ਪਾਇਆ, ਜਿਸ ਸਦਕਾ ਸ੍ਰੀਲੰਕਾ ਨੇ 50 ਓਵਰਾਂ ਵਿੱਚ ਸੱਤ ਵਿਕਟਾਂ ਦੇ ਨੁਕਸਾਨ ‘ਤੇ 264 ਦੌੜਾਂ ਬਣਾਈਆਂ।

ਭਾਰਤ ਪਹਿਲਾਂ ਹੀ ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਪਹੁੰਚ ਚੁੱਕਿਆ ਹੈ। ਪਰ ਮੈਚ ਜਿੱਤ ਕੇ ਆਪਣੇ ਅੰਕ ਵਧਾਉਣਾ ਚਾਹੇਗੀ। ਜੇਕਰ ਅਜਿਹਾ ਹੁੰਦਾ ਹੈ ਤਾਂ 15 ਅੰਕਾਂ ਦੇ ਨਾਲ ਭਾਰਤੀ ਕ੍ਰਿਕੇਟ ਟੀਮ ਪਹਿਲੇ ਨੰਬਰ ‘ਤੇ ਆ ਸਕਦੀ ਹੈ।

LEAVE A REPLY

Please enter your comment!
Please enter your name here