ਸ਼ਾਹੀਨ ਬਾਗ ਦੀ ਤਰਜ਼ ਉਤੇ ਐਨਆਰਸੀ, ਸੀਏਏ ਅਤੇ ਐਨਪੀਆਰ ਕਾਨੂੰਨ ਦੀ ਵਾਪਸੀ ਲਈ ਪੰਜਾਬ ਵਿੱਚ ਮਾਨਸਾ ਵਿਖੇ ਅੰਦੋਲਨ ਦੀ ਸ਼ੁਰੂਆਤ 12 ਫਰਵਰੀ ਤੋਂ – ਸੰਵਿਧਾਨ ਬਚਾਓ ਮੰਚ

0
35

ਮਾਨਸਾ 7 ਫਰਵਰੀ (ਸਾਰਾ ਯਹਾ)ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਗੁਰਬਾਣੀ ਦੇ ਸੰਦੇਸ਼ ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’  ਨੂੰ ਮੁੱਖ ਰਖਦੇ ਹੋਏ ਪੰਜਾਬ ਵਿੱਚ ਸੰਵਿਧਾਨ ਬਚਾਓ ਮੰਚ ਪੰਜਾਬ ਦੀ ਸਥਾਪਨਾ ਕੀਤੀ ਗਈ ਹੈ ਜਿਸ ਦਾ ਮੁੱਖ ਮਕਸਦ ਦੇਸ਼ ਵਿੱਚ ਮੋਦੀ ਅਤੇ ਆਰ.ਐਸ.ਐਸ. ਦੀ ਕੇਂਦਰ ਸਰਕਾਰ ਵੱਲੋਂ ਧਰਮ ਦੇ ਆਧਾਰ *ਤੇ ਲਿਆਂਦੇ ਗਏ ਕਾਨੂੰਨ ^ ਕੌਮੀ ਨਾਗਰਿਕਤਾ ਸੋਧ ਕਾਨੂੰਨ, ਕੌਮੀ ਨਾਗਰਿਕਤਾ ਰਜਿਸਟਰ ਅਤੇ ਕੌਮੀ ਜਨਸੰਖਿਆ ਰਜਿਸਟਰ ਨੂੰ ਵਾਪਸ ਕਰਵਾਉਣ ਲਈ ਪੰਜਾਬ ਵਿੱਚ ਸੰਘਰਸ਼ ਕਰਨਾ ਅਤੇ ਮੋਦੀ ਸਰਕਾਰ ਵੱਲੋਂ ਚੱਲੀਆਂ ਜਾ ਰਹੀਆਂ ਫਿਰਕੂ ਫਾਸ਼ੀਵਾਦੀ ਚਾਲਾਂ ਦਾ ਮੂੰਹ ਤੋੜਵਾਂ ਜਵਾਬ ਦੇਣਾ ਹੈ.

      ਉਕਤ ਵਿਚਾਰਾਂ ਦਾ ਪ੍ਰਗਟਾਵਾ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੰਚ ਦੇ ਆਗੂਆਂ ਵੱਲੋਂ ਕੀਤਾ ਗਿਆ. ਉਨ੍ਹਾਂ ਕਿਹਾ ਕਿ ਮਾਨਸਾ ਵਿੱਚ ਉਕਤ ਕਾਨੂੰਨਾਂ ਖਿਲਾਫ 12 ਫਰਵਰੀ ਨੂੰ ਮਾਨਸਾ ਦੇ ਗੁਰਦੁਆਰਾ ਚੌਕ ਵਿੱਚ ਸ਼਼ਾਹੀਨ ਬਾਗ ਦੀ ਤਰਜ਼ *ਤੇ ਧਰਨਾ ਲਾਇਆ ਰਿਹਾ ਹੈ ਜਿਸਨੂੰ ਸੰਬੋਧਨ ਕਰਨ ਲਈ ਸ਼ਾਹੀਨ ਬਾਗ ਮੋਰਚੇ ਦੀ ਕੋਰ ਕਮੇਟੀ ਦੇ ਮੈਂਬਰ, ਸੀਪੀਆਈ (ਐਮ.ਐਲ.) ਲਿਬਰੇਸ਼ਨ ਦੇ ਆਗੂ ਅਤੇ ਜੇਐਨਯੂ ਦੇ ਸਾਬਕਾ ਪ੍ਰਧਾਨ ਸੁਚੇਤਾ ਡੇ, ਆਸੂਤੋਸ਼ ਕੁਮਾਰ, ਸਾਬਕਾ ਮੈਂਬਰ ਪਾਰਲੀਮੈਂਟ ਧਰਮਵੀਰ ਗਾਂਧੀ, ਮੁਸਲਿਮ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਦੇ ਮੁਫਤੀ ਆਜ਼ਮ ਇਰਤਾਕ ਉਲ ਹਸਨ ਕੰਧਾਲਵੀ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਮ.ਐਲ.ਏ. ਹਲਕਾ ਬੁਢਲਾਡਾ ਪ੍ਰਿੰ. ਬੁੱਧ ਰਾਮ, ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ, ਸੀਪੀਆਈ ਦੇ ਕੌਮੀ ਕੌਂਸਲਰ ਸਾਬਕਾ ਵਿਧਾਇਕ ਹਰਦੇਵ ਅਰਸ਼ੀ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਭੀਮ ਸੈਨਾ ਦੇ ਪੰਜਾਬ ਦੇ ਆਗੂ, ਕਿਸਾਨ ਜਥੇਬੰਦੀਆਂ ਦੇ ਆਗੂ, ਧਾਰਮਿਕ ਜਥੇਬੰਦੀਆਂ ਦੇ ਆਗੂ ਅਤੇ ਦੇਸ਼ ਤੇ ਪੰਜਾਬ ਵਿਚੋਂ ਵੱਡੀ ਗਿਣਤੀ ਵਿੱਚ ਬੁੱਧੀਜੀਵੀ ਇਸ ਧਰਨੇ ਵਿੱਚ ਸ਼ਮੂਲੀਅਤ ਕਰਨਗੇ ਅਤੇ ਇਸ ਧਰਨੇ ਦੀ ਸ਼ੁਰੂਆਤ ਕਰਵਾਉਣਗੇ.

ਇਸ ਉਪਰੰਤ 12 ਫਰਵਰੀ ਤੋਂ ਬਾਅਦ ਪੰਜਾਬ ਵਿੱਚ ਉਪਰੋਕਤ ਕਾਨੂੰਨਾਂ ਦੇ ਖਿਲਾਫ ਸ਼ਹਿਰ ਸ਼ਹਿਰ ਅਤੇ ਪਿੰਡ ਪਿੰਡ ਸਕੂਲਾਂ ਕਾਲਜਾਂ ਵਿੱਚ ਜਾਗ੍ਰਤੀ ਅਤੇ ਲਾਮਬੰਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ. ਪੰਜਾਬ ਦੇ ਲੋਕਾਂ ਨੂੰ ਦੱਸਿਆ ਜਾਵੇਗਾ ਕਿ ਕਿਸ ਤਰ੍ਹਾਂ ਇਹ ਕਾਨੂੰਨ ਦੇਸ਼ ਦੇ ਸੰਵਿਧਾਨ ਦੇ ਖਿਲਾਫ ਹਨ. ਇਸਤੋਂ ਇਲਾਵਾ ਸੋਸ਼ਲ ਮੀਡੀਆ ਉਪਰ ਕੰਪੇਨ ਚਲਾਈ ਜਾਵੇਗੀ ਜਿਸ ਲਈ ਇਸ ਮੰਚ ਵਿੱਚ ਸ਼ਾਮਲ ਧਿਰਾਂ ਦੇ ਵਾਲੰਟੀਅਰਾਂ ਨੂੰ ਟ੍ਰੇਨਿੰਗ ਕਿ ਕਿਸ ਤਰ੍ਹਾਂ ਬੀਜੇਪੀ ਅਤੇ ਆਰ.ਐਸ.ਐਸ. ਸੋਸ਼ਲ ਮੀਡੀਆ ਕੰਪੇਨ ਦਾ ਜਵਾਬ ਦੇਣਾ ਹੈ, ਸਬੰਧੀ ਟ੍ਰੇਨਿੰਗ ਦਿੱਤੀ ਜਾਵੇਗੀ.

      ਇਸਤੋਂ ਇਲਾਵਾ ਪੰਜਾਬ ਦੇ ਲੋਕਾਂ: ਨੂੰ ਦੱਸਿਆ ਜਾਵੇਗਾ ਕਿ ਮੋਦੀ ਅਤੇ ਆਰ.ਐਸ.ਐਸ. ਵੱਲੋਂ ਕਿਸ ਤਰ੍ਹਾਂ ਆਪਣੀਆਂ ਆਰਥਿਕ ਨਕਾਮੀਆਂ ਨੂੰ ਛੁਪਾਉਣ ਲਈ ਫਿਰਕੂ ਰਾਜਨੀਤੀ ਕੀਤੀ ਜਾ ਰਹੀ ਹੈ ਤਾਂ ਜੋ ਦੇਸ਼ ਦੇ ਕਿਸਾਨ, ਮਜ਼ਦੂਰ, ਵਪਾਰੀ ਅਤੇ ਗਰੀਬ ਵਰਗ ਦੇ ਲੋਕ ਇਕੱਠੇ ਹੋ ਕੇ ਮੋੋਦੀ ਸਰਕਾਰ ਦੇ ਖਿਲਾਫ ਕੋਈ ਅੰਦੋਲਨ ਨਾ ਕਰਨ ਅਤੇ ਕਿਸ ਤਰ੍ਹਾਂ ਆਮ ਲੋਕਾਂ ਦੀ ਆਵਾਜ਼ ਨੂੰ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਪੈਸੇ ਦੇ ਜ਼ੋਰ *ਤੇ ਦਬਾ ਰਹੀ ਹੈ.

      ਇਸ ਸਮੇਂ ਇਹ ਵੀ ਦੱਸਿਆ ਗਿਆ ਕਿ ਇਹ ਧਰਨਾ ਲਾਉਣ ਦੀ ਲੋੜ ਇਸ ਲਈ ਵੀ ਪਈ ਕਿਉਂਕਿ ਘੱਟ ਗਿਣਤੀਆਂ ਦੀ ਪ੍ਰਤੀਨਿਧਤਾ ਕਰਨ ਵਾਲੀਆਂ ਪੰਜਾਬ ਦੀਆਂ ਅਖੌਤੀ ਧਿਰਾਂ ਨੇ ਬੀਜੇਪੀ ਅਤੇ ਆਰਐਸਐਸ ਦੇ ਸਾਹਮਣੇ ਗੋਡੇ ਟੇਕ ਕੇ ਚੁੱਪ ਵੱਟੀ ਹੋਈ ਹੈ ਜਿਸ ਕਾਰਣ ਆਮ ਪੰਜਾਬੀਆਂ ਵਿੱਚ ਇਸ ਗੱਲ ਦਾ ਰੋਸ ਹੈ ਕਿ ਪੰਜਾਬ ਜਿੱਥੇ ਕਿ ਸਿੱਖ ਸਮੁਦਾਏ ਬਹੁਗਿਣਤੀ ਵਿੱਚ ਹੈ ਅਤੇ ਪੰਜਾਬੀ ਹਮੇਸ਼ਾ ਹਰ ਲਹਿਰ ਵਿੱਚ ਮੂਹਰੇ ਹੋਕੇ ਭੂਮਿਕਾ ਨਿਭਾਉਂਦੇ ਆਏ ਹਨ, ਉਹ ਪੰਜਾਬੀ ਇਸ ਮਸਲੇ ਉFੱਪਰ ਆਪਣਾ ਪੂਰਾ ਯੋਗਦਾਨ ਨਹੀਂ ਪਾ ਸਕੇ ਸਨ ਕਿਉਂਕਿ ਅਗਵਾਈ ਕਰਨ ਵਾਲੀ ਕੋਈ ਸੰਗਠਿਤ ਸੰਸਥਾ ਨਹੀਂ ਸੀ. ਇਸ ਕਮੀ ਦੀ ਪੂਰਤੀ ਸੰਵਿਧਾਨ ਬਚਾਓ ਮੰਚ ਪੰਜਾਬ ਸੰਗਠਿਤ ਕਰਕੇ ਕੀਤੀ ਗਈ ਹੈ ਅਤੇ ਇਸ ਵਿੱਚ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਦੇ ਆਗੂਆਂ ਨੂੰ ਨਾਲ ਲਿਆ ਜਾਵੇਗਾ ਜੋ ਇੰਨ੍ਹਾਂ ਕਾਨੂੰਨਾਂ ਦਾ ਵਿਰੋਧ ਕਰਦੀਆਂ ਹਨ. ਇਸ ਪ੍ਰੈਸ ਕਾਨਫਰੰਸ ਨੂੰ ਕਾ. ਰਾਜਵਿੰਦਰ ਸਿੰਘ ਰਾਣਾ ਸੀਪੀਆਈ (ਐਮ.ਐਲ.) ਲਿਬਰੇਸ਼ਨ, ਰੁਲਦੂ ਸਿੰਘ ਮਾਨਸਾ ਸੂਬਾ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ,  ਗੁਰਲਾਭ ਸਿੰਘ ਮਾਹਲ ਐਡਵੋਕੇਟ ਸੋਸ਼ਲ ਐਕਟੀਵਿਸਟ, ਕ੍ਰਿਸ਼ਨ ਚੌਹਾਨ ਸੀਪੀਆਈ, ਗੁਰਸੇਵਕ ਸਿੰਘ ਜਵਾਹਰਕੇ ਸੂਬਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਮਾਨ), ਹੰਸ ਰਾਜ ਮੋਫਰ ਸੂਬਾ ਪ੍ਰਧਾਨ ਮੁਸਲਿਮ ਫਰੰਟ ਪੰਜਾਬ, ਧੰਨਾ ਮਲ ਗੋਇਲ ਸੂਬਾ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ, ਹਰਮੀਕ ਸਿੰਘ ਐਕਸ ਸਰਵਿਸਮੈਨ ਵਿੰਗ, ਗੁਰਪ੍ਰੀਤ ਸਿੰਘ ਭੁੱਚਰ ਹਲਕਾ ਇੰਚਾਰਜ ਆਮ ਆਦਮੀ ਪਾਰਟੀ, ਮੇਜਰ ਸਿੰਘ ਦੂਲੋਵਾਲ ਜਿਲ੍ਹਾ ਕਮੇਟੀ ਮੈਂਬਰ ਆਰ.ਐਮ.ਪੀ.ਆਈ., ਰਣਦੀਪ ਸ਼ਰਮਾ ਜਿਲ੍ਹਾ ਇੰਚਾਰਜ ਲੀਗਲ ਸੈਲ ਲੋਕ ਇਨਸਾਫ ਪਾਰਟੀ, ਮਨਿੰਦਰਜੀਤ ਸਿੰਘ ਜਨਰਲ ਸਕੱਤਰ ਲੋਕ ਇਨਸਾਫ ਪਾਰਟੀ, ਡਾ. ਮਹਿਬੂਬ, ਰਬੀ ਖਾਨ, ਹਬੀਬ ਖਾਨ, ਦਰਸ਼ਨ ਪੰਧੇਰ, ਅਮਰੀਕ ਸਿੰਘ, ਇੰਦਰਜੀਤ ਸਿੰਘ ਮੁਨਸ਼ੀ ਅਤੇ ਛੱਜੂ ਰਾਮ ਰਿਸ਼ੀ ਆਦਿ ਹਾਜ਼ਰ ਸਨ.

LEAVE A REPLY

Please enter your comment!
Please enter your name here