ਸ਼ਹੀਦ ਉਦੈ ਸਿੰਘ ਖਿਆਲਾ ਕਲਾਂ ਦੀ ਯਾਦ ਵਿੱਚ ਖੋਲ੍ਹੀ ਸਕੂਲ ਲਾਇਬਰੇਰੀ

0
2

ਮਾਨਸਾ, 28 ਮਈ (ਬਲਜੀਤ ਸ਼ਰਮਾ  ) : 1965 ਦੀ ਭਾਰਤ ਪਾਕਿ ਜੰਗ ਦੌਰਾਨ ਸ਼ਹੀਦ ਹੋਣ ਵਾਲੇ 18 ਸਾਲਾਂ ਦੇ ਨੌਜਵਾਨ ਸ਼ਹੀਦ ਉਦੈ ਸਿੰਘ ਖਿਆਲਾ ਕਲਾਂ ਦੀ ਯਾਦ ਵਿੱਚ ਅੱਜ ਸਿੱਖਿਆ ਵਿਕਾਸ ਮੰਚ ਮਾਨਸਾ ਵੱਲੋ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਖਿਆਲਾ ਕਲਾਂ ਵਿਖੇ ਆਧੁਨਿਕ ਸਕੂਲ ਲਾਇਬਰੇਰੀ ਖੋਲ੍ਹੀ ਗਈ।
ਸਮਾਗਮ ਦੇ ਮੁੱਖ ਮਹਿਮਾਨ ਸਹਾਇਕ ਕਮਿਸਨਰ ਸ਼੍ਰੀ ਦੀਪਕ ਰੁਹੇਲਾ ਅਤੇ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਬਾਰ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਸ਼੍ਰੀ ਵਿਜੈ ਸਿੰਗਲਾ ਐਡਵੋਕੇਟ ਨੇ ਕਿਹਾ ਕਿ ਸ਼ਹੀਦ ਸਾਡੀ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਉਹ ਆਪਣੇ ਅਤੇ ਆਪਣੇ ਪਰਿਵਾਰਾਂ ਦੀਆਂ ਸੁੱਖ ਸਹੂਲਤਾਂ ਦਾ ਤਿਆਗ ਕਰਕੇ ਦੇਸ਼ ਦੀ ਰਾਖੀ ਕਰਦੇ ਹਨ। ਸਿੱਖਿਆ ਵਿਕਾਸ ਮੰਚ ਮਾਨਸਾ ਦੇ ਪ੍ਰਧਾਨ ਸ਼੍ਰੀ ਹਰਦੀਪ ਸਿੱਧੂ ਨੇ ਦੱਸਿਆ ਕਿ ਸ਼ਹੀਦ ਦੇ ਪਰਿਵਾਰਕ ਮੈਂਬਰਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਨ੍ਹਾਂ ਨੂੰ ਯਾਦਗਾਰੀ ਸਕੂਲ ਲਾਇਬਰੇਰੀ ਦੇ ਰੂਪ ਵਿੱਚ ਵੱਖਰਾ ਮਾਣ ਤੇ ਸਕੂਨ ਮਿਲਿਆ ਹੈ।
ਪੰਜਾਬ ਲ਼ੀਗਲ ਸੈਲ ਦੇ ਵਾਈਸ ਪ੍ਰਧਾਨ ਲ਼ਖਵਿੰਦਰ ਸਿੰਘ ਲ਼ਖਨਪਾਲ ਐਡਵੋਕੇਟ ਨੇ ਕਿਹਾ ਕਿ ਸਿੱਖਿਆ ਵਿਕਾਸ ਮੰਚ ਸ਼ਹੀਦਾਂ ਦੇ ਨਾਂ ‘ਤੇ ਖੋਲੀਆਂ ਜਾ ਰਹੀਆਂ ਲਾਇਬਰੇਰੀਆਂ ਨਵੀ ਪੀੜ੍ਹੀ ਲ਼ਈ ਪ੍ਰੇਰਣਾ ਸਰੋਤ ਬਣਨਗੀਆਂ, ਉਨ੍ਹਾਂ ਕਿਹਾ ਕਿ ਇਨ੍ਹਾਂ ਲਾਇਬਰੇਰੀਆਂ ਵਿੱਚ ਜਿਥੇ ਵਿਦਿਆਰਥੀ ਉਸਾਰੂ ਸਾਹਿਤ ਪੜ੍ਹਨਗੇ, ਉਥੇ ਸ਼ਹੀਦਾਂ ਦੀਆਂ ਕੁਰਬਾਨੀਆਂ ਤੋ ਪ੍ਰਭਾਵਿਤ ਹੋ ਕੇ ਉਨ੍ਹਾਂ ਵਿੱਚ ਦੇਸ਼ ਪ੍ਰਤੀ ਪਿਆਰ ਦਾ ਜਜ਼ਬਾ ਪੈਦਾ ਹੋਵੇਗਾ।
ਜ਼ਿਲ੍ਹਾ ਯੂਥ ਕੋਆਰਡੀਨੇਟਰ ਸ਼੍ਰੀਮਤੀ ਪਰਮਜੀਤ ਕੌਰ ਸੋਹਲ ਨੇ ਮੰਚ ਦੇ ਇਸ ਉਪਰਾਲੇ  ਦੀ ਪ੍ਰਸ਼ੰਸਾ ਕਰਦਿਆ ਕਿਹਾ ਕਿ ਨਹਿਰੂ ਯੁਵਾ ਕੇਂਦਰ ਨਾਲ ਸਬੰਧਤ ਕਲੱਬਾਂ ਵੱਲੋ ਇਸ ਕੰਮ ਲਈ ਹਰ ਵਿਸ਼ੇਸ ਸਹਿਯੋਗ ਦਿੱਤਾ ਜਾਵੇਗਾ। ਸ਼ਹੀਦ ਦੇ ਭਰਾ ਅਤੇ ਸਾਬਕਾ ਫੌਜੀ ਬਲਵੀਰ ਸਿੰਘ ਨੇ ਕਿਹਾ ਕਿ ਸਿੱਖਿਆ ਵਿਕਾਸ ਮੰਚ ਵੱਲੋ ਸ਼ਹੀਦ ਦੇ ਨਾਂ ‘ਤੇ ਲਾਇਬਰੇਰੀ ਖੋਲ੍ਹਕੇ ਇੱਕ ਮਹਾਨ ਕਾਰਜ ਕੀਤਾ ਹੈ। ਇਸ ਲਾਇਬਰੇਰੀ ਲਈ ਵਿਸ਼ੇਸ਼ ਉਪਾਰਲਾ ਕਰਨ ਵਾਲੇ  ਸਕੂਲ ਦੇ ਅਧਿਆਪਕ ਬਲਜਿੰਦਰ ਖਿਆਲਾ ਨੇ ਕਿਹਾ ਕਿ ਉਹ ਸਕੂਲ ਸਟਾਫ ਦੇ ਸਹਿਯੋਗ ਨਾਲ ਇਸ ਲਾਇਬਰੇਰੀ ਦੀ ਸਾਂਭ-ਸੰਭਾਲ ਲਈ ਕੋਈ ਕਸਰ ਨਹੀ ਛੱਡਣਗੇ ।
ਇਸ ਮੌਕੇ ਬਲਾਕ ਸਿੱਖਿਆ ਅਫਸਰ ਸ੍ਰੀਮਤੀ ਸਤਵਿੰਦਰ ਕੌਰ, ਉਘੇ ਸਾਹਿਤਕਾਰ ਸ਼੍ਰੀ ਬਲਵੰਤ ਭਾਟੀਆ, ਸ਼੍ਰੀ ਹਰਮਨ ਖਿਆਲਾ, ਡਾ. ਗਰਮੇਲ ਕੌਰ ਜੋਸ਼ੀ, ਸ਼੍ਰੀ ਭੁਪਿੰਦਰ ਸਿੰਘ ਤੱਗੜ, ਐਡਵੋਕੇਟ ਸਤਵਿੰਦਰ ਪਾਲ ਸਿੰਘ, ਸ਼੍ਰੀ ਸੁਖਵਿੰਦਰ ਸਿੰਘ, ਸ਼੍ਰੀ ਜਸਵੀਰ ਸਿੰਘ, ਸ਼੍ਰੀ ਰਾਜਵੰਤ ਸਿੰਘ, ਸ਼੍ਰੀਮਤੀ ਹਰਪਾਲ ਕੌਰ, ਕਰਮਜੀਤ ਤਾਮਕੋਟ, ਅਭਿਤਾ ਭੱਟੀ, ਸ਼੍ਰੀ ਹਰਪ੍ਰੀਤ ਸਿੰਘ ਖੜਕ ਸਿੰਘ ਵਾਲਾ, ਸ਼੍ਰੀ ਹਰਜੀਤ ਸਿੰਘ ਪੰਚ ਸ਼ਾਮਲ ਸਨ। ਇਸ ਲਾਇਬਰੇਰੀ ਲਈ ਬਲਵੰਤ ਭਾਟੀਆ ਅਤੇ ਹਰਦੀਪ ਜਟਾਣਾ ਵੱਲੋਂ ਲਾਇਬਰੇਰੀ ਲਈ ਕਿਤਾਬਾਂ ਭੇਂਟ ਕੀਤੀਆਂ ਗਈਆਂ।


EDITED BY : SARA YAHA | | Last Updated : 28 May 2018

LEAVE A REPLY

Please enter your comment!
Please enter your name here