*ਵੱਡਾ ਫੇਰਬਦਲ! ਇਨ੍ਹਾਂ ਅਫ਼ਸਰਾਂ ਦੇ ਅਚਾਨਕ ਬਦਲੇ ਗਏ ਵਿਭਾਗ; ਜਾਣੋ ਕਿਸਨੂੰ ਮਿਲੀ ਕਿਹੜੀ ਜ਼ਿੰਮੇਵਾਰੀ?*

0
157

Ludhiana News  (ਸਾਰਾ ਯਹਾਂ) : ਸਰਕਾਰ ਵੱਲੋਂ ਵੱਡੇ ਪੱਧਰ ਤੇ ਤਬਾਦਲੇ ਜਾਰੀ ਹਨ। ਦੱਸ ਦੇਈਏ ਕਿ ਪਿਛਲੇ ਦਿਨੀਂ ਨਗਰ ਨਿਗਮ ਦੇ ਅਡੀਸ਼ਨਲ ਕਮਿਸ਼ਨਰ ਪਰਮਦੀਪ ਸਿੰਘ ਤੇ ਸੰਯੁਕਤ ਕਮਿਸ਼ਨਰ ਅਭਿਸ਼ੇਕ ਸ਼ਰਮਾ ਦੀ ਲੁਧਿਆਣਾ ਤੋਂ ਬਦਲੀ ਕੀਤੀ ਗਈ ਹੈ ਤੇ ਉਨ੍ਹਾਂ ਦੀ ਜਗ੍ਹਾ ਦੋ ਨਵੇਂ ਸੰਯੁਕਤ ਕਮਿਸ਼ਨਰ ਲਗਾਏ ਗਏ ਹਨ, ਜਿਸ ਦੇ ਮੱਦੇਨਜ਼ਰ ਕਮਿਸ਼ਨਰ ਵੱਲੋਂ ਫ਼ਿਰ ਵੱਡੇ ਅਫ਼ਸਰਾਂ ਦੇ ਵਿਭਾਗ ਬਦਲੇ ਗਏ ਹਨ। 

ਇਸ ਫ਼ੈਸਲੇ ਮਗਰੋਂ ਜੁਆਇੰਟ ਕਮਿਸ਼ਨਰ ਵਿਨੀਤ ਨਗਰ ਨਿਗਮ ਵਿਚ ਸਭ ਤੋਂ ਪਾਵਰਫ਼ੁੱਲ ਅਫ਼ਸਰ ਬਣ ਗਏ ਹਨ, ਜਿਨ੍ਹਾਂ ਨੂੰ ਬੀ. ਐਡ ਆਰ., ਓ. ਐਂਡ ਐੱਮ. ਸੈੱਲ, ਅਕਾਊਂਟ, ਲਾਈਟ, ਹੈਲਥ ਬ੍ਰਾਂਚ ਸਾਲਿਡ ਵੇਸਟ ਮੈਨੇਜਮੈਂਟ, ਬੁੱਢਾ ਨਾਲਾ ਪ੍ਰਾਜੈਕਟ, ਵਰਕਸ਼ਾਪ, ਸਿਟੀ ਬੱਸ ਸਰਵਿਸ ਦਾ ਇੰਚਾਰਜ ਲਗਾਇਆ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਕੋਲ 24 ਘੰਟੇ ਵਾਟਰ ਸਪਲਾਈ ਦੇਣ ਦੇ ਪ੍ਰਾਜੈਕਟ ਦੇ ਸੀ. ਈ. ਓ. ਦੀ ਜ਼ਿੰਮੇਵਾਰੀ ਵੀ ਹੈ, ਜਿਸ ਵਿਚ ਪਾਣੀ- ਸੀਵਰੇਜ ਦੇ ਬਕਾਇਆ ਬਿੱਲਾਂ ਦੀ ਰਿਕਵਰੀ ਦਾ ਪਹਿਲੂ ਵੀ ਸ਼ਾਮਲ ਹੈ। 

ਜਾਣੋ ਕਿਸਨੂੰ ਮਿਲੀਆਂ ਨਵੀਆਂ ਜ਼ਿੰਮੇਵਾਰੀਆਂ?

ਜੁਆਇੰਟ ਕਮਿਸ਼ਨਰ ਦੀਪਜੋਤ ਕੌਰ: ਬਿਲਡਿੰਗ ਬ੍ਰਾਂਚ, ਪ੍ਰਾਪਰਟੀ ਟੈਕਸ, ਤਹਿਬਾਜ਼ਾਰੀ, ਵਿਗਿਆਪਨ, ਲੀਗਲ ਸੈੱਲ, ਸੇਲ ਆਫ ਪ੍ਰਾਪਰਟੀ, ਰੈਂਟ ਐਂਡ ਲੀਜ਼, ਸਟੋਰ ਪਰਚੇਜ਼ਿੰਗ। ਇਸ ਤੋਂ ਇਲਾਵਾ ਜੁਆਇੰਟ ਕਮਿਸ਼ਨਰ ਅਮਨਪ੍ਰੀਤ ਸਿੰਘ: ਜ਼ੋਨ ਏ, ਬਾਗਬਾਨੀ, ਈ-ਗਵਰਨੈਂਸ, ਸੁਵਿਧਾ ਸੈਂਟਰ, ਹਾਊਸਿੰਗ ਫ਼ੋਰ ਆਲ, ਆਰ. ਟੀ. ਆਈ., ਪੈਨਸ਼ਨ ਸੈੱਲ।

LEAVE A REPLY

Please enter your comment!
Please enter your name here