ਵੋਮੈਨ ਟੇਲਰਿੰਗ ਦਾ ਕੋਰਸ ਕਰਨ ਵਾਲੀਆਂ ਸਿੱਖਿਆਰਥਣਾਂ ਨੂੰ ਕੀਤੀ ਸਰਟੀਫਿਕੇਟਾਂ ਦੀ ਵੰਡ

0
3
????????????????????????????????????

ਮਾਨਸਾ, 13 ਜੁਲਾਈ (ਬਲਜੀਤ ਸ਼ਰਮਾ) : ਸਟੇਟ ਬੈਂਕ ਆਫ਼ ਇੰਡੀਆ ਦੀ ਸਵੈ-ਰੁਜ਼ਗਾਰ ਸਿਖਲਾਈ ਸੰਸਥਾਂ ਵੱਲੋਂ 25 ਸਿੱਖਿਆਰਥਣਾਂ ਨੂੰ ਵੂਮੈਨ ਟੇਲਰਿੰਗ ਦੀ ਸਿਲਖਾਈ ਦੇ ਕੇ ਅੱਜ ਉਨ੍ਹਾਂ ਨੂੰ ਸਰਟੀਫਿਕੇਟਾਂ ਦੀ ਵੰਡ ਕੀਤੀ ਗਈ, ਜਿਸ ਵਿੱਚ ਜ਼ਿਲ੍ਹਾ ਐਸ.ਸੀ. ਕਾਰਪੋਰੇਸ਼ਨ ਮੈਨੇਜ਼ਰ ਸ਼੍ਰੀ ਕਮਲਪ੍ਰੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਦੌਰਾਨ ਸਿੱਖਿਆਰਥਣਾਂ ਨੂੰ ਸਿਖਲਾਈ ਤੋਂ ਬਾਅਦ ਆਪਣੇ-ਆਪਣੇ ਰੁਜ਼ਗਾਰ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਅਤੇ ਬਿਨ੍ਹਾਂ ਕਿਸੇ ਮੁਸ਼ਿਕਲ ਦੇ ਕਰਜ਼ਾ ਸਹੂਲਤ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਸਿੱਖਿਆਰਥੀਆਂ ਨੂੰ ਹੋਰ ਯੋਜਨਾਵਾਂ ਸਬੰਧੀ ਵੀ ਜਾਣੂ ਕਰਵਾਇਆ।
ਡਾਇਰੈਕਟਰ ਆਰ ਸੈਟੀ ਸ਼੍ਰੀ ਐਮ.ਐਸ.ਰੇਖੀ ਨੇ ਸਿੱਖਿਆਰਥੀਆਂ ਨੂੰ ਬਿਨ੍ਹਾਂ ਕਿਸੇ ਦੇਰੀ ਤੋਂ ਆਪਣੇ-ਆਪਣੇ ਕਾਰੋਬਾਰਾਂ ਵਿੱਚ ਜੁੱਟ ਜਾਣ ਲਈ ਆਖਿਆ। ਉਨ੍ਹਾਂ ਕਿਹਾ ਕਿ ਸਿਖਲਾਈ ਤੋਂ ਬਾਅਦ ਵਿਹਲੇ ਬੈਠ ਕੇ ਹੁਨਰ ਅਲੋਪ ਹੋ ਜਾਂਦਾ ਹੈ। ਉਨ੍ਹਾਂ ਸਿੱਖਿਆਰਥੀਆਂ ਨੂੰ ਸੰਸਥਾ ਵੱਲੋਂ ਕਰਵਾਏ ਜਾਂਦੇ ਵੱਖ-ਵੱਖ ਕੋਰਸਾਂ ਦੇ ਬਾਰੇ ਪੜ੍ਹੇ ਲਿਖੇ ਬੇਰਜ਼ਗਾਰਾਂ ਨੂੰ ਜਾਗਰੂਕ ਕਰਨ ਲਈ ਸੱਦਾ ਦਿੱਤਾ।
ਉਨ੍ਹਾਂ ਦੱਸਿਆ ਕਿ ਸੰਸਥਾ ਵਿੱਚ ਡੇਅਰੀ ਦਾ ਕੋਰਸ, ਬਿਊਟੀ ਪਾਰਲਰ ਦਾ ਕੋਰਸ ਸ਼ੁਰੂ ਕੀਤੇ ਜਾਣੇ ਹਨ। ਸੋ ਜਿਨ੍ਹਾਂ ਲੜਕੀਆਂ ਦੀ ਉਮਰ 18 ਤੋਂ 45 ਸਾਲ ਦੇ ਵਿੱਚ ਹੈ ਅਤੇ ਪੰਜਵੀਂ ਪਾਸ ਜਾਂ ਇਸ ਤੋਂ ਉਪਰ ਪੜ੍ਹ ਕੇ ਬੇਰੁਜ਼ਗਾਰ ਹਨ, ਉਹ ਜਲਦੀ ਆਪਣੀਆਂ ਅਰਜੀਆਂ ਸੰਸਥਾ ਦੇ ਦਫ਼ਤਰ ਵਿੱਚ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਅਰਜੀ ਨਾਲ ਉਹ ਬੀ.ਪੀ.ਐਲ. ਜਾਂ ਆਟਾ ਦਾਲ ਕਾਰਡ ਤੇ ਸ਼ਨਾਖ਼ਤੀ ਕਾਰਡ, 6 ਫੋਟੋਆਂ ਅਤੇ ਉਮਰ ਦਾ ਸਬੂਤ ਜ਼ਰੂਰ ਲਗਾਉਣ। ਉਨ੍ਹਾਂ ਦੱਸਿਆ ਕਿ ਕੋਰਸ ਦੌਰਾਨ ਦਪਹਿਰ ਦਾ ਖਾਣਾ ਅਤੇ ਦੋ ਵਾਰ ਚਾਹ ਸੰਸਥਾ ਵੱਲੋਂ ਦਿੱਤਾ ਜਾਵੇਗਾ ਅਤੇ ਇਹ ਕੋਰਸ ਬਿਲਕੁੱਲ ਮੁਫ਼ਤ ਕਰਵਾਏ ਜਾਂਦੇ ਹਨ।
ਇਸ ਮੌਕੇ ਸ਼੍ਰੀ ਗੋਰਵ ਗਰਗ, ਸ਼੍ਰੀ ਅਮਨਦੀਪ ਠਾਕੁਰ, ਮੈਡਮ ਰਮਨਪ੍ਰੀਤ ਕੌਰ, ਮੈਡਮ ਅਮਨਦੀਪ ਕੌਰ ਅਤੇ ਸ਼੍ਰੀ ਨਵੀਨ ਕੁਮਾਰ ਮੌਜੂਦ ਸਨ।


EDITED BY : SARA YAHA | | Last Updated :8:20 pm 13 JULY 2018

LEAVE A REPLY

Please enter your comment!
Please enter your name here