ਵੋਟਿੰਗ ਮਸ਼ੀਨਾਂ ‘ਤੇ ਫਿਰ ਉੱਠਿਆ ਸਵਾਲ, ‘ਵੋਟ ਕਿਸੇ ਨੂੰ ਦਿਓ ਪਰ ਜਾਂਦਾ ਕਿਸੇ ਹੋਰ ਨੂੰ’

0
25

ਨਵੀਂ ਦਿੱਲੀ: ਪਹਿਲੇ ਗੇੜ ਦੀਆਂ ਲਕ ਸਭਾ ਚੋਣਾਂ ਹੋਣ ਬਾਅਦ ਇੱਕ ਵਾਰ ਫਿਰ ਵੋਟਿੰਗ ਮਸ਼ੀਨਾਂ ਦਾ ਮੁੱਦਾ ਗਰਮਾ ਗਿਆ ਹੈ। ਵਿਰੋਧੀ ਪਾਰਟੀਆਂ ਨੇ ਅੱਜ ਇਸ ਮੁੱਦੇ ‘ਤੇ ਪ੍ਰੈੱਸ ਕਾਨਫਰੰਸ ਕੀਤੀ ਜਿਸ ਵਿੱਚ ਉਨ੍ਹਾਂ ਕਿਹਾ ਕਿ ਵੋਟਿੰਗ ਦੌਰਾਨ EVM ਠੀਕ ਢੰਗ ਨਾਲ ਕੰਮ ਨਹੀਂ ਕਰ ਰਹੀਆਂ ਸੀ ਤੇ ਵੋਟ ਕਿਸੇ ਹੋਰ ਪਾਰਟੀਆਂ ਦੇ ਲੀਡਰਾਂ ਨੂੰ ਜਾ ਰਹੀ ਸੀ। ਉਨ੍ਹਾਂ ਇਲਜ਼ਾਮ ਲਾਇਆ ਕਿ ਵੋਟਿੰਗ ਮਸ਼ੀਨਾਂ ਦੇ ਕੁਝ ਬਟਨ ਖਰਾਬ ਸਨ।

ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਲੀਡਰ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਕਿ EVM ਦੇ ਮੁੱਦੇ ‘ਤੇ ਵਿਰੋਧੀ ਧਿਰ ਨਿਆਂ ਲਈ ਸੁਪਰੀਮ ਕੋਰਟ ਦਾ ਰੁਖ਼ ਕਰੇਗਾ। ਇਸ ਮੌਕੇ ਉਨ੍ਹਾਂ ਨਾਲ ਟੀਡੀਪੀ ਲੀਡਰ ਤੇ ਆਂਧਰਾ ਪ੍ਰਦੇਸ਼ ਦੇ ਸੀਐਮ ਚੰਦਰ ਬਾਬੂ ਨਾਇਡੂ, ਆਪ ਚੀਫ ਅਰਵਿੰਦ ਕੇਜਰੀਵਾਲ ਤੇ ਕਾਂਗਰਸ ਲੀਡਰ ਕਪਿਲ ਸਿੱਬਲ ਮੌਜੂਦ ਸਨ।

ਸਿੰਘਵੀ ਨੇ ਕਿਹਾ ਕਿ EVM ਦੇ ਮੁੱਦੇ ‘ਤੇ ਉਹ ਫਿਰ ਤੋਂ ਸੁਪਰੀਮ ਕੋਰਟ ਜਾਣਗੇ। ਉਹ ਨਹੀਂ ਮੰਨਦੇ ਕਿ ਚੋਣ ਕਮਿਸ਼ਨ ਠੀਕ ਤਰ੍ਹਾਂ ਕੰਮ ਕਰ ਰਿਹਾ ਹੈ। ਵੋਟਿੰਗ ਮਸ਼ੀਨਾਂ ਦੇ ਬਟਨ ਖਰਾਬ ਹਨ। ਵੋਟ ਕਿਸੇ ਨੂੰ ਦਿਓ ਤੇ ਜਾਂਦਾ ਕਿਸੇ ਹੋਰ ਨੂੰ ਹੈ। ਵੀਵੀਪੀਏਟੀ ਵਿੱਚ ਸਿਰਫ 4 ਸੈਕਿੰਡ ਤਕ ਤਸਵੀਰ ਦਿੱਸਦੀ ਹੈ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਵੋਟਰ ਲਿਸਟ ਵਿੱਚ ਖਰਾਬੀ ਤਾਂ ਹੈ ਹੀ।

ਉਨ੍ਹਾਂ ਇਹ ਵੀ ਕਿਹਾ ਕਿ ਉਹ ਸੁਪਰੀਮ ਕੋਰਟ ਨੂੰ ਵੀਵੀਪੀਏਟੀ ਪਰਚੀਆਂ ਦੀ ਗਿਣਤੀ ਦਾ ਅੰਕੜਾ ਵਧਾਉਣ ਦੀ ਮੰਗ ਕਰਨਗੇ। ਉਨ੍ਹਾਂ ਕਿਹਾ ਕਿ ਇਹ ਮੰਗ ਕਰਨ ਕਰਨ ਵਾਲੀਆਂ 21 ਪਾਰਟੀਆਂ ਦੇਸ਼ ਦੀ 70 ਫੀਸਦੀ ਜਨਸੰਖਿਆ ਦੀ ਅਗਵਾਈ ਕਰਦੀਆਂ ਹਨ।

फटाफट ख़बरों के लिए हमे फॉलो करें फेसबुक, ट्विटर, गूगल प्लस पर और डाउनलोड करें Andr

LEAVE A REPLY

Please enter your comment!
Please enter your name here