

30 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ) ਪੰਜਾਬ ਦੀ ਰਾਜਨੀਤੀ ਦੇ ਇਤਿਹਾਸ ਨੂੰ ਦੇਖਿਆ ਜਾਵੇ ਤਾਂ ‘ਵੱਡੀਆਂ’ ਕੁਰਸੀਆਂ ’ਤੇ ਬੈਠੇ ਬਹੁਤ ਸਾਰੇ ਚਿਹਰੇ ਪਿੰਡਾਂ ਦੇ ਆਮ ਲੋਕਾਂ ਤੋਂ ਦੂਰ ਹੀ ਰਹੇ। ਜਦੋਂ ਚੋਣਾਂ ਆਉਂਦੀਆਂ, ਤਾਂ ਗਲੀ-ਗਲੀ “ਬੇਬੇ ਜੀ-ਬਾਪੂ ਜੀ” ਕਰਕੇ ਸੱਦਾ ਲੈਣ ਵਾਲੇ ‘ਆਗੂ’ ਜਿੱਤਣ ਤੋਂ ਬਾਅਦ ਸਿਰਫ਼ ‘ਵੱਡੇ ਘਰਾਣਿਆਂ’ ਦੇ ਦਰਵਾਜ਼ਿਆਂ ਤੱਕ ਹੀ ਸੀਮਤ ਰਹਿੰਦੇ ..ਆਮ ਲੋਕਾਂ ਦੇ ਦਰਵਾਜ਼ੇ ਸਿਰਫ਼ ਵੋਟਾਂ ਵੇਲੇ ਹੀ ਖੜਕਾਏ ਜਾਂਦੇ। ਪਰ ਸਮੇਂ ਨੇ ‘ਕਰਵਟ’ ਲਈ.. ਦਲਿਤ ਵੇਹੜੇਆਂ ਦੇ ਪੜ੍ਹੇ-ਲਿਖੇ ਨੌਜਵਾਨਾਂ ਦੇ ਜਾਗਰੂਕ ਹੋਣ ਨਾਲ ਰਾਜਨੀਤੀ ’ਚ ਇਕ ਨਵੀਂ ਲਹਿਰ ਸ਼ੁਰੂ ਹੋਈ। ਇਸੇ ਲਹਿਰ ਨੂੰ ਹੋਰ ਅੱਗੇ ਵਧਾਉਂਦਿਆਂ ਸਰਦੂਲਗੜ੍ਹ ਹਲਕੇ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਉਹ ਨਵੀਂ ਮਿਸਾਲ ਪੇਸ਼ ਕੀਤੀ, ਜਿਸ ’ਚ ਉਹਨਾਂ ਸਭ ਵਰਗਾਂ ਨੂੰ ਆਪਣੇ ਨਾਲ ਜੋੜਕੇ ਰਾਜਨੀਤਕ ਕਾਫ਼ਲਾ ਬਣਾਇਆ। ਇਹ ਕਾਫ਼ਲਾ ਸਿਰਫ਼ ਵੋਟਾਂ ਤੱਕ ਸੀਮਤ ਨਹੀਂ ਰਿਹਾ, ਸਗੋਂ ਅੱਜ ਵੀ ਉਹਨਾਂ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ।ਬਣਾਂਵਾਲੀ ਦੀ ਵਿਲੱਖਣ ਪਛਾਣ ਇਹ ਵੀ ਰਹੀ ਹੈ ਕਿ ਉਹ ਵਿਦਿਆਰਥੀ ਦੌਰ ਤੋਂ ਹੀ ਹਰ ਤਬਕੇ ਨਾਲ ਗਹਿਰੀ ਸਾਂਝ ਰੱਖਦੇ ਆਏ ਹਨ। ਕਲੱਬਾਂ, ਯੂਨੀਵਰਸਿਟੀ, ਬਾਰ ਐਸੋਸੀਏਸ਼ਨ ਅਤੇ ਅਕਾਲੀ ਦਲ ਨਾਲ ਲੰਮੇ ‘ਜੋੜ’ ਨੇ ਉਹਨਾਂ ਨੂੰ ਲੋਕਾਂ ਦੀ ਨਬਜ਼ ਪੜ੍ਹਨ ਦਾ ‘ਹੁਨਰ’ ਦਿੱਤਾ। ਉਹ ਹਰ ਰਿਸ਼ਤੇ ਨੂੰ ਰੂਹ ਨਾਲ ਨਿਭਾਉਣ ਵਾਲੇ ਆਗੂ ਨੇ.. ਜਿਸ ਕਰਕੇ ਉਹਨਾਂ ਦੇ ਨਾਲ ਜੁੜੇ ਦੋਸਤ, ਪਰਿਵਾਰ ਅਤੇ ਸਾਥੀ ਅੱਜ ਵੀ ਉਹਨਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ। ‘ਵਿਧਾਇਕ’ ਚੁਣੇ ਜਾਣ ਤੋਂ ਬਾਅਦ ਪਹਿਲੀਆਂ ਪਬਲਿਕ ਮੀਟਿੰਗਾਂ ’ਚ ਮੈਂ ਉਨ੍ਹਾਂ ਨੂੰ ਆਪਣੇ ਕੰਨੀਂ ਸੁਣਿਆਂ ਕਿ “ਤੁਸੀਂ ਵੋਟਾਂ ਪਾ ਕੇ ਆਪਣੀ ਜੁੰਮੇਵਾਰੀ ਨਿਭਾਈ ਹੈ, ਹੁਣ ਮੇਰੀ ਜੁੰਮੇਵਾਰੀ ਸ਼ੁਰੂ ਹੋ ਗਈ ਹੈ”..ਸਿਰਫ਼ ਸ਼ਬਦ ਨਹੀਂ ਸਨ, ਸਗੋਂ ਇਕ ਪੱਕਾ ਵਾਅਦਾ ਸੀ। ਇਹ ਵਾਅਦਾ ਉਹਨਾਂ ਦੇ ਕੰਮਾਂ ’ਚ ਸਾਫ਼ ਦਿਖਾਈ ਦੇ ਰਿਹਾ ਹੈ।ਨਹਿਰਾਂ ਅਤੇ ਕੱਸੀਆਂ ਦੀ ਮੁਰੰਮਤ, ਪਾਣੀ ਦੀ ਨਿਰਵਿਘਨ ਸਪਲਾਈ, ਨੰਦਗੜ੍ਹ ਵਰਗੇ ਪਿਛੜੇ ਪਿੰਡਾਂ ’ਚ ਵਾਟਰ ਵਰਕਸ ਦੀ ਉਸਾਰੀ.. ਇਹ ਸਾਰੇ ਕਾਰਜ ਉਹਨਾਂ ਦੀ ਕਹਿਣੀ ਤੇ ਕਥਨੀ ਦੀ ਸਚਾਈ ਨੂੰ ਸਾਬਤ ਕਰਦੇ ਨੇ.. ਅੱਜ ਜਦੋਂ ਸੂਬੇ ਦੇ ਕਈ ਜ਼ਿਲ੍ਹੇ ਹੜ੍ਹ ਦੀ ਮਾਰ ਦਾ ਸ਼ਿਕਾਰ ਹੋ ਰਹੇ ਤਾਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਆਪਣੇ ਹਲਕੇ ਦੇ ਘੱਗਰ ਦਰਿਆ ਤੇ ਸੇਮ ਨਾਲਿਆਂ ਦੀਆਂ ਕਮਜੋਰ ਪਟੜੀਆਂ ਅਤੇ ਬੰਨਾਂ ‘ਤੇ ਨੰਗੇ ਪੈਰ ‘ਖੜ੍ਹ’ ਲੋਕਾਂ ਦੇ ਨਾਲ ‘ਕੰਮ’ ਚ ਹੱਥ ਵਟਾਕੇ ਇਕ ਨਵੀਂ ਮਿਸਾਲ ਪੇਸ਼ ਕਰ ਰਹੇ ਨੇ.. ਉਹ ਸਿਰਫ਼ ਲੋਕਾਂ ਨੂੰ ਪ੍ਰੇਰਿਤ ਹੀ ਨਹੀਂ ਕਰ ਰਹੇ ‘ਸਗੋਂ’ ਆਪਣੇ ਹੱਥਾਂ ਨਾਲ ਬੰਨ੍ਹਾਂ ਦੀ ਮਜ਼ਬੂਤੀ ’ਚ ਹਿੱਸਾ ਪਾ ਰਹੇ ਨੇ.. ਲੋਕਾਂ ਨੂੰ ਹੌਸਲਾ ਦਿੰਦਿਆਂ ਉਹ ਕਹਿੰਦੇ ਨਜ਼ਰ ਆਏ ਕਿ “ਡਰਨ ਦੀ ਲੋੜ ਨਹੀਂ, ਮੈਂ ਅਤੇ ਸਰਕਾਰ ਤੁਹਾਡੀ ਜਾਨ-ਮਾਲ ਦੀ ਰੱਖਿਆ ਲਈ ਬਚਨਬੱਧ ਹਾਂ।” ਅੱਜ ਦੇ ਸੈਲਫੀ-ਕਲਚਰ ਵਾਲੇ ਯੁੱਗ ’ਚ ਜਦੋਂ ਸਿਆਸਤਦਾਨ ਲੋਕਾਂ ਨਾਲ ਕੇਵਲ ਦਿਖਾਵੇ ਲਈ ਹੀ ਖੜ੍ਹੇ ਨਜ਼ਰ ਆਉਂਦੇ ਹਨ, ਉਥੇ ਗੁਰਪ੍ਰੀਤ ਸਿੰਘ ਬਣਾਂਵਾਲੀ ਵਰਗੇ ਸੱਚੇ ਤੇ ਇਮਾਨਦਾਰ ਆਗੂ ਲੋਕਾਂ ਲਈ ਵੱਡੀ ਤਸੱਲੀ ਨੇ.. ਜਿਨ੍ਹਾਂ ਦੀ ਕਾਰਗੁਜ਼ਾਰੀ ਇਹ ਸਾਬਤ ਕਰਦੀ ਹੈ ਕਿ ਜੇਕਰ ‘ਇਰਾਦੇ ਸਾਫ਼’ ਹੋਣ ਤਾਂ ‘ਸਿਆਸਤ’ ਲੋਕ-ਸੇਵਾ ਦਾ ਸਭ ਤੋਂ ਵੱਡਾ ਸਾਧਨ ਬਣ ਸਕਦੀ ਆ..
ਹਲਕੇ ਦੇ ਲੋਕਾਂ ਚ ਗੁਰਪ੍ਰੀਤ ਸਿੰਘ ਬਨਾਵਾਲੀ ਲਈ ‘ਬੱਝ’ ਚੁੱਕਾ ‘ਭਰੋਸਾ ਤੇ ਸਤਿਕਾਰ’ ਇਸ ਗੱਲ ਦਾ ਸਪਸ਼ਟ ਸੰਕੇਤ ਹੈ ਕਿ ਸਰਦੂਲਗੜ੍ਹ ਨੇ ਇਕ ਅਜਿਹਾ ਵਿਧਾਇਕ ਚੁਣਿਆ ਹੈ ਜੋ ਸੱਚਮੁੱਚ ਉਹਨਾਂ ਦੀ ਕਿਸਮਤ ਬਦਲਣ ਦੀ ਸਮਰਥਾ ਰੱਖਦੈ.. ਵਾਹਿਗੁਰੂ ਜੀ ਅੱਗੇ ਦੁਆ ਹੈ ਕਿ ਉਹ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੂੰ ਹੋਰ ਤਾਕਤ ਬਖ਼ਸ਼ਣ ਤਾਂ ਜੋ ਉਹ ਹਲਕੇ ਦੇ ਲੋਕਾਂ ਦੀ ਖ਼ਿਦਮਤ ਹੋਰ ਜ਼ੋਰ-ਸ਼ੋਰ ਨਾਲ ਕਰ ਸਕਣ























