*ਵੂਮਨ ਵਿੰਗ ਵੱਲੋਂ ਪਿੰਡਾਂ ਦੀਆਂ ਪ੍ਰਧਾਨਾਂ ਅਤੇ ਬਲਾਕ ਪ੍ਰਧਾਨਾਂ ਨਾਲ ਕੀਤੀ ਮੀਟਿੰਗ*

0
17

ਮਾਨਸਾ, 30 ਅਕਤੂਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਜ਼ਿਲ੍ਹਾ ਮਾਨਸਾ ਹਲਕਾ ਸਰਦੂਲਗੜ੍ਹ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਕੌਰ ਰਾਮਗੜ੍ਹੀਆਂ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾਂ ਦੀਆਂ ਪ੍ਰਧਾਨਾਂ ਅਤੇ ਬਲਾਕ ਪ੍ਰਧਾਨਾਂ ਨਾਲ ਇੱਕ ਮੀਟਿੰਗ ਕੀਤੀ ਗਈ। ਜਿਸ ਵਿੱਚ ਔਰਤਾਂ ਨੂੰ ਅਗਾਂਹ ਵਧੂ ਸੋਚ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਆਪਣੇ ਆਪਣੇ ਪਿੰਡ ਵਿੱਚ ਆਪਣੇ ਆਪ ਨੂੰ ਮੋਢੀ ਲਾ ਕੇ ਅੱਗੇ ਭੈਣਾਂ ਦੇ ਸੁੱਖ ਦੁੱਖ ਵਿੱਚ ਨਾਲ ਖੜਨ ਲਈ ਪ੍ਰੇਰਿਤ ਕੀਤਾ ਗਿਆ। 

ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਵੱਖ ਵੱਖ ਕੋਆਰਡੀਨੇਟਰਜ਼ ਲਾਉਣ ਤੋਂ ਇਲਾਵਾ ਪਿੰਡ ਅਤੇ ਸ਼ਹਿਰ ਪੱਧਰ ‘ਤੇ ਵਿਲੇਜ ਡਿਫੈਂਸ ਕਮੇਟੀਆਂ ਅਤੇ ਵਾਰਡ ਡਿਫੈਂਸ ਕਮੇਟੀਆਂ ਦੇ ਮੈਂਬਰ ਲਾਏ ਗਏ ਹਨ ਤਾਂ ਜੋ ਹਰ ਸਰਗਰਮ ਨਾਗਰਿਕ ਦੀ ਇਸ ਮੁਹਿੰਮ ਵਿੱਚ ਭਾਗੀਦਾਰੀ ਹੋਵੇ। ਉਨ੍ਹਾਂ ਸਾਰੇ ਅਹੁਦੇਦਾਰਾਂ ਨੂੰ ਬਿਨ੍ਹਾਂ ਪੱਖਪਾਤ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਮੁਹਿੰਮ ਲਈ ਕੰਮ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਦੀਆਂ ਔਰਤਾਂ ਨੂੰ ਵੀ ਇਸ ਮੁਹਿੰਮ ਵਿੱਚ ਵੱਧ ਤੋਂ ਵੱਧ ਹਿੱਸਾ ਲੈਣਾ ਚਾਹੀਦਾ ਹੈ ਤਾਂ ਜ਼ੋ ਨਸ਼ਿਆਂ ਦੀ ਦਲਦਲ ਵਿਚੋਂ ਨੌਜਵਾਨ ਪੀੜ੍ਹੀ ਨੂੰ ਕੱਢਣ ਲਈ ਸਹਿਯੋਗ ਦਿੱਤਾ ਜਾਵੇ। ਇਹ ਲੜਾਈ ਸਿਰਫ਼ ਸਰਕਾਰਾਂ ਦੀ ਨਹੀਂ ਇਹ ਲੜਾਈ ਸਾਡੇ ਭੈਣ ਭਰਾਵਾਂ ਨੂੰ ਬਚਾਉਣ ਲਈ ਸਾਡੀ ਆਪਣੀ ਲੜਾਈ ਹੈ ਸੋ ਮੈਂ ਬੇਨਤੀ ਕਰਦੀ ਕਿ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਨਸ਼ਿਆਂ ਨੂੰ ਖਤਮ ਕਰਨ ਵਿੱਚ ਸਹਿਯੋਗ ਕਰਨ। 

ਇਸ ਮੌਕੇ ਤੇ ਸਟੇਟ ਜੋਇੰਟ ਸੈਕਟਰੀ ਵੀਨਾ ਅੱਗਰਵਾਲ, ਮੈਡਮ ਪਰਮਜੀਤ ਕੌਰ ਸੀਨੀਅਰ ਆਗੂ ਵੂਮਨ ਵਿੰਗ, ਬਲਾਕ ਪ੍ਰਧਾਨ ਗੁਰਪ੍ਰੀਤ ਕੌਰ ਜੌੜਕੀਆਂ ਅਤੇ ਨਵਦੀਪ ਨਵੀ ਖਾਨ ਬਲਾਕ ਪ੍ਰਧਾਨਾਂ ਸ਼ਾਮਿਲ ਸਨ । ਬਲਾਕ ਵਿੱਚ ਪੈਂਦੇ ਪਿੰਡਾਂ ਦੀਆਂ ਸਾਰੀਆਂ ਭੈਣਾਂ ਨੇ ਹਾਜ਼ਰੀ ਭਰੀ ਅਤੇ ਪਾਰਟੀ ਨੂੰ ਫਿਰ ਤੋਂ ਇੱਕ ਨਵਾਂ ਹੁਲਾਰਾ ਦੇਣ ਲਈ ਭੈਣਾਂ ਅੱਜ ਵੀ ਆਮ ਆਦਮੀ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀਆਂ ਹਨ ਤੇ ਵਿਸ਼ਵਾਸ ਦਵਾਇਆ ਕਿ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਦੇ ਵਿਸ਼ਵਾਸ ਤੇ ਪੂਰੇ ਉਤਰਾਂਗੇ। 

LEAVE A REPLY

Please enter your comment!
Please enter your name here