ਵਿਸ਼ਵ ਸ਼ਤਰੰਜ ਓਲੰਪੀਆਡ ‘ਚ ਭਾਰਤ ਨੂੰ ‘ਸੋਨੇ’ ਦੀ ਉਮੀਦ

0
15

ਨਵੀਂ ਦਿੱਲੀ : ਬਾਤੁਮਿ ਜਾਰਜੀਆ ਵਿਚ ਹੋਣ ਵਾਲੇ 43ਵੇਂ ਵਿਸ਼ਵ ਸ਼ਤਰੰਜ ਓਲੰਪੀਆਡ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਤੇ ਭਾਰਤੀ ਸ਼ਤਰੰਜ ਟੀਮ ਤੋਂ ਇਸ ਵਾਰ ਇਤਿਹਾਸ ਰਚਣ ਦੀ ਉਮੀਦ ਦੇਸ਼ ਨੇ ਲਾਈ ਹੋਈ ਹੈ। ਵਿਸ਼ਵ  ਸ਼ਤਰੰਜ ਚੈਂਪੀਅਨਸ਼ਿਪ ਵਲੋਂ ਟੀਮਾਂ ਦੇ ਐਲਾਨ ਹੋਣ ਦੇ ਨਾਲ ਹੀ ਹੁਣ ਸਾਰੀਆਂ ਟੀਮਾਂ ਤਿਆਰੀ ਵਿਚ ਰੁੱਝ ਗਈਆਂ ਹਨ। ਲਗਭਗ 1 ਦਹਾਕੇ ਤੋਂ ਬਾਅਦ ਭਾਰਤੀ ਟੀਮ ਸ਼ਤਰੰਜ ਵਿਚ ਵਾਪਸ ਪਰਤੀ ਹੈ ਤੇ 5 ਵਾਰ ਦੇ ਕਲਾਸੀਕਲ ਸ਼ਤਰੰਜ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਦੇ ਆਉਣ ਨਾਲ ਟੀਮ ਵਿਚ ਇਕ ਨਵਾਂ ਜੋਸ਼ ਨਜ਼ਰ ਆ ਰਿਹਾ ਹੈ।
Image result for viswanathan anand playing chess
ਆਨੰਦ ਮੌਜੂਦਾ ਵਿਸ਼ਵ ਰੈਂਕਿੰਗ ਵਿਚ 2771 ਅੰਕਾਂ ਨਾਲ 10ਵੇਂ ਸਥਾਨ ‘ਤੇ ਹੈ। ਉਸ ਤੋਂ ਇਲਾਵਾ ਪੇਂਟਲਾ ਹਰਿਕ੍ਰਿਸ਼ਣਾ 2743, ਵਿਦਿਤ ਗੁਜਰਾਤੀ 2711, ਕ੍ਰਿਸ਼ਣਨ ਸ਼ਸ਼ੀਕਿਰਣ 2671 ਤੇ ਭਾਸਕਰਨ ਅਧਿਬਨ 2668 ਅੰਕਾਂ ਨਾਲ ਭਾਰਤੀ ਟੀਮ ਵਿਚ ਸ਼ਾਮਲ ਹਨ। ਭਾਰਤੀ ਟੀਮ ਨੂੰ 2723 ਦੀ ਔਸਤ ਰੇਟਿੰਗ ਦੇ ਆਧਾਰ ‘ਤੇ 5ਵਾਂ ਦਰਜਾ ਦਿੱਤਾ ਗਿਆ ਹੈ ਤੇ ਟੀਮ ਦੇ ਨਾਨ-ਪਲੇਇੰਗ ਕਪਤਾਨ ਤੇ ਕੋਚ ਆਰ. ਬੀ. ਰਮੇਸ਼ ਨਾਲ ਟੀਮ ਬਾਤੁਮਿ ਲਈ ਆਪਣੇ ਮਿਸ਼ਨ ਦੀ ਤਿਆਰੀ ਸ਼ੁਰੂ ਕਰ ਚੁੱਕੀ ਹੈ। ਭਾਰਤ ਤੋਂ ਅੱਗੇ ਫਿਲਹਾਲ ਪਹਿਲਾ ਦਰਜਾ ਪ੍ਰਾਪਤ ਸਿਤਾਰਿਆਂ ਨਾਲ ਸਜੀ 2777 ਔਸਤ ਰੇਟਿੰਗ ਵਾਲੀ ਅਮਰੀਕਾ ਦੀ ਟੀਮ ਹੈ, ਜਿਸ ਵਿਚ ਨਾਕਾਮੁਰਾ, ਕਾਰੂਆਨਾ ਤੇ ਵੇਸਲੀ ਸੋ ਵਰਗੇ ਧਾਕੜ ਸ਼ਾਮਲ ਹਨ।


EDITED BY : SARA YAHA | | Last Updated : 8:05 pm 4 September  2018

LEAVE A REPLY

Please enter your comment!
Please enter your name here