

ਨਵੀਂ ਦਿੱਲੀ— ਵਿਰਾਟ ਕੋਹਲੀ ਚਾਹੇ ਹੀ ਆਪਣੇ ਬੱਲੇਬਾਜ਼ੀ ਦੇ ਦਮ ‘ਤੇ ਟੀਮ ਇੰਡੀਆ ਨੂੰ ਜਿੱਤ ‘ਤੇ ਜਿੱਤ ਦਿਵਾਉਂਦੇ ਹਨ ਪਰ ਇੰਡੀਅਨ ਪ੍ਰੀਮੀਅਰ ਲੀਗ ‘ਚ ਅਜਿਹਾ ਨਹੀਂ ਹੋ ਪਾਉਂਦਾ ਵਿਰਾਟ ਕੋਹਲੀ, ਏ.ਬੀ. ਡੀਵਿਲੀਅਰਜ਼ ਵਰਗੇ ਦਿੱਗਜਾਂ ਦੇ ਟੀਮ ‘ਚ ਹੋਣ ਦੇ ਬਾਵਜੂਦ ਉਨ੍ਹਾਂ ਦੀ ਟੀਮ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਪ੍ਰਦਰਸ਼ਨ ਆਈ.ਪੀ.ਐੱਲ. ‘ਚ ਬਹੁਤ ਨਿਰਾਸ਼ਾਜਨਕ ਰਹਿੰਦਾ ਹੈ। ਸਾਲ 2018 ‘ਚ ਹੋਏ ਆਈ.ਪੀ.ਐੱਲ. ‘ਚ ਆਰ.ਸੀ.ਬੀ ਦਾ ਪ੍ਰਦਰਸ਼ਨ ਬਹੁਤ ਖਰਾਬ ਰਿਹਾ ਅਤੇ ਉਹ ਪਲੇਆਫ ਤੱਕ ਕੁਆਲੀਫਾਈ ਨਹੀਂ ਕਰ ਸਕੀ, ਹਾਲਾਂਕਿ ਆਰ.ਸੀ.ਬੀ. ਨੇ 2019 ਆਈ.ਪੀ.ਐੱਲ. ‘ਚ ਚੰਗੇ ਪ੍ਰਦਰਸ਼ਨ ਲਈ ਇਕ ਵੱਡਾ ਕਦਮ ਉਠਾਇਆ ਹੈ।
ਖਬਰਾਂ ਮੁਤਾਬਕ ਆਰ.ਸੀ.ਬੀ. ਨੇ ਭਾਰਤ ਨੂੰ 2011 ਵਰਲਡ ਕੱਪ ਜਿਤਾਉਣ ਵਾਲੇ ਕੋਚ ਗੈਰੀ ਕਸਟਰਨ ਨੂੰ ਆਪਣਾ ਨਵਾਂ ਹੈੱਡ ਕੋਚ ਨਿਯੁਕਤ ਕੀਤਾ ਹੈ। ਸਾਲ 2019 ‘ਚ ਆਰ.ਸੀ.ਬੀ. ਗੈਰੀ ਕਸਟਰਨ ਦੀਆਂ ਰਣਨੀਤੀਆਂ ਤੇ ਤਹਿਤ ਆਈ.ਪੀ.ਐੱਲ. ‘ਚ ਉਤਰੇਗੀ ਅਤੇ ਖਿਤਾਬ ਜਿੱਤਣ ਦੀ ਕੋਸ਼ਿਸ਼ ਕਰੇਗੀ। ਇਸ ਤੋਂ ਪਹਿਲਾਂ ਗੈਰੀ ਕਸਟਰਨ ਆਰ.ਸੀ.ਬੀ. ਦੇ ਹੀ ਬੈਟਿੰਗ ਕੋਚ ਸਨ। ਗੈਰੀ ਕਸਟਰਨ ਨੇ ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਡੇਨੀਅਲ ਵਿਟੋਰੀ ਦੀ ਜਗ੍ਹਾ ਲਈ ਹੈ ਅਤੇ ਜੋ ਆਰ.ਸੀ.ਬੀ. ਦੇ ਵੀ ਸਾਬਕਾ ਕਪਤਾਨ ਰਹੇ ਹਨ।
ਤੁਹਾਨੂੰ ਦੱਸ ਦਈਏ ਕਿ ਬਤੌਰ ਕੋਚ ਗੈਰੀ ਦਿੱਲੀ ਡੇਅਰਜੇਵਿਲਜ਼ ‘ਚ ਵੀ ਕੋਚਿੰਗ ਕਰ ਰਹੇ ਹਨ ਪਰ ਉਸ ਟੀਮ ਨੂੰ ਵੀ ਕੁਝ ਖਾਸ ਕਾਮਯਾਬੀ ਨਹੀਂ ਮਿਲੀ, ਫਿਲਹਾਲ ਕਸਟਰਨ ਬਿਗ ਬੈਸ਼ ਲੀਗ ਦੀ ਟੀਮ ਹੋਬਾਰਟ ਹਰੀਕੇਂਸ ਦੇ ਵੀ ਹੈੱਡ ਕੋਚ ਹਨ। ਉਨ੍ਹਾਂ ਨੇ ਕੋਚਿੰਗ ਦਾ ਖਾਸਾ ਅਨੁਭਵ ਹੈ, ਹੋ ਸਕਦਾ ਹੈ ਉਨ੍ਹਾਂ ਦੀ ਅਤੇ ਵਿਰਾਟ ਦੀ ਜੋੜੀ ਸਾਲ 2019 ਆਈ.ਪੀ.ਐੱਲ. ‘ਚ ਕੁਝ ਕਮਾਲ ਦਿਖਾ ਦੇਵੇ।
EDITED BY : SARA YAHA | | Last Updated :7:50 pm 31 august 2018


















