

ਸਰਦੂਲਗੜ੍ਹ 30 ਮਈ (ਸਾਰਾ ਯਹਾ,(BPS): ਭਾਜਪਾ ਮੰਡਲ ਸਰਦੂਲਗੜ੍ਹ ਦੀ ਇੱਕ ਮੀਟਿੰਗ ਹਲਕਾ ਇੰਚਰਾਜਵਿਜੈ ਦੇਵਗਨ ਦੀ ਅਗਵਾਈ ਵਿੱਚ ਆਟੋ ਮਾਰਕਿਟ ਵਿਖੇ ਹੋਈ। ਜਿਸ ਵਿੱਚ ਜਿਲ੍ਹਾਂ ਵਾਇਸਪ੍ਰਧਾਨ ਪਵਨ ਜੈਨ ਐਮ.ਸੀ. ਵਿਸ਼ੇਸ ਤੋਰ ਤੇ ਸ਼ਾਮਿਲ ਹੋਏ। ਮੀਟਿੰਗ ਨੂੰ ਸੰਬੋਧਨਕਰਦਿਆ ਪਵਨ ਜੈਨ ਨੇ ਕਿਹਾ ਕਿ ਦੇਸ਼ ਭਰ ਦੇ ਲੋਕਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਪਰ ਦੁਬਾਰਾ ਵਿਸ਼ਵਾਸ ਕਰਕੇ ਪੂਰਨ ਬਹੁਮਤ ਦੀ ਸਰਕਾਰ ਬਣਾਈ ਹੈ। ਅਸੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੰਦੇ ਹਾਂ ਅਤੇ ਆਸ ਕਰਦੇ ਹਾਂ ਕਿ ਉਨ੍ਹਾਂ ਦੀ ਅਗਵਾਈ ਵਿੱਚ ਦੇਸ਼ ਉੱਨਤੀ ਤੇ ਤਰੱਕੀ ਕਰੇਗਾ। ਉਨ੍ਹਾਂ ਕਿਹਾ ਕਿ ਅਸੀ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਦੇ ਉਸ ਬਿਆਨ ਦਾ ਸਮੱਰਥਨ ਕਰਦੇ ਹਾਂ ਕਿ ਆਉਣ ਵਾਲੀਆ ਪੰਜਾਬ ਸਭਾ ਚੋਣਾਂ ਵਿੱਚ ਭਾਜਪਾ ਨੂੰ ਵੱਧ ਸੀਟਾਂ ਦਿੱਤੀਆਂ ਜਾਣ । ਉਨਾਂ ਕਿਹਾ ਕਿ ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਵੱਲੋ ਪੰਜਾਬ ਵਿੱੱਚ 10 ਸੀਟਾਂ ਤੇ ਚੋਣ ਲੜੀ ਗਈ ਸੀ ਜਿਸ ਵਿੱਚ ਉਹ 2 ਸੀਟਾਂ ਜਿੱਤਣ ‘ਚ ਕਾਮਯਾਬ ਰਹੇ ਜਦ ਕਿਭਾਜਪਾ ਪੰਜਾਬ ਵਿੱਚ 3 ਸੀਟਾਂ ਤੇ ਚੋਣ ਲੜੀ ਸੀ ਅਤੇ ਉਹ 2 ਸੀਟਾਂ ਤੇ ਚੋਣ ਜਿੱਤਣ ਵਿੱਚ ਕਾਮਯਾਬ ਰਹੀ। ਉਨ੍ਹਾਂ ਮੰਗ ਕੀਤੀ ਹੈ ਕਿ ਆਉਣ ਵਾਲੀਆ ਪੰਜਾਬ ਵਿਧਾਨਸਭਾ ਚੋਣਾਂ ਵਿੱਚ ਭਾਜਪਾ ਦੀ ਕਾਰਗੁਜਾਰੀ ਨੂੰ ਦੇਖਦੇ ਹੋਏ ਭਾਜਪਾ ਨੂੰ ਵੱਧ ਸੀਟਾਂ ਤੇ ਚੋਣ ਲੜਨੀ ਚਾਹੀਦੀ ਹੈ। ਇਸ ਮੋਕੇ ਨਰਿੰਦਰ ਮੋਦੀ ਦੇ ਦੁਬਾਰਾ ਪ੍ਰਧਾਨ ਮੰਤਰੀ ਬਣਨ ਤੇ ਲੱਡੂ ਵੀਵੰਡੇ ਗਏ। ਇਸ ਮੋਕੇ ਨੇਤ ਰਾਮ, ਗੋਮਾ ਰਾਮ ਕਰੰਡੀ, ਜਸਵੰਤ ਸਿੰਘ, ਮਿਲਖਾ ਸਿੰਘ, ਹਰਬੰਸਅਰੋੜਾ, ਰਵੀ ਅਰੋੜਾ, ਸੀਤਾ ਰਾਮ ਖੈਰਾ, ਪ੍ਰਤਾਪ ਸਿੰਘ ਗੋਰਾਇਆ, ਜਗਜੀਤ ਸਿੰਘ,ਓਮ ਪ੍ਰਕਾਸ਼’ ਸਰਮਾਂ, ਸੁਨੀਲ ਕੁਮਾਰ, ਸੁਰਜੀਤ ਸਿੰਘ, ਸੁੱਖਾ ਬਾਜੇਵਾਲਾ ਅਤੇ ਕੁਲਦੀਪ ਸਿੰਘ ਖੈਰਾ ਆਦਿਮੋਜੂਦ ਸਨ।























