*ਵਿਧਾਨਸਭਾ ‘ਚ ਵਿਧਾਇਕ ਧਾਲੀਵਾਲ ਨੇ ਬੁਲੰਦ ਕੀਤੀ ਜੇਸੀਟੀ ਮਿਲ ਦੇ ਸੰਘਰਸ਼ ਕਰ ਰਹੇ ਮਜਦੂਰਾਂ ਦੀ ਆਵਾਜ਼*

0
11

ਫਗਵਾੜਾ 28 ਮਾਰਚ  (ਸਾਰਾ ਯਹਾਂ/ਸ਼ਿਵ ਕੌੜਾ) ਫਗਵਾੜਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਪੰਜਾਬ ਵਿਧਾਨਸਭਾ ਦੀ ਕਾਰਵਾਈ ‘ਚ ਭਾਗ ਲੈਂਦਿਆਂ ਜੇਸੀਟੀ ਮਿਲ ਫਗਵਾੜਾ ਦੇ ਸੰਘਰਸ਼ ਕਰ ਰਹੇ ਮਜਦੂਰਾਂ ਦੀ ਆਵਾਜ ਨੂੰ ਪੰਜਾਬ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਂਦੇ ਹੋਏ ਲੋੜੀਂਦੀ ਕਾਰਵਾਈ ਦੀ ਮੰਗ ਕੀਤੀ। ਵਿਧਾਇਕ ਧਾਲੀਵਾਲ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਮਾਰਫਤ ਸਰਕਾਰ ਨੂੰ ਦੱਸਿਆ ਕਿ ਮਿਲ ਮਾਲਕਾਂ ਵਲੋਂ ਪਿਛਲੇ ਦੋ ਸਾਲਾਂ ਤੋਂ ਬਿਨਾਂ ਨੋਟਿਸ ਦਿੱਤਿਆਂ ਗੈਰ ਕਾਨੂੰਨੀ ਢੰਗ ਨਾਲ ਮਿਲ ਨੂੰ ਬੰਦ ਕਰ ਦਿੱਤਾ ਹੈ। ਜਿਸ ਕਰਕੇ ਕਰੀਬ ਪੰਜ ਹਾਜਰ ਸਟਾਫ ਵਰਕਰ ਅਤੇ ਲੇਬਰ ਸੜਕਾਂ ਉੱਪਰ ਸੰਘਰਸ਼ ਕਰਨ ਲਈ ਮਜਬੂਰ ਹੈ। ਮਿਲ ਮਾਲਕਾਂ ਵਲੋਂ ਸਟਾਫ ਅਤੇ ਲੇਬਰ ਦਾ ਕੋਈ ਬਕਾਇਆ ਅਦਾ ਨਹੀਂ ਕੀਤਾ ਗਿਆ। ਕਰਮਚਾਰੀਆਂ ਦਾ ਈ.ਪੀ.ਐਫ. ਕੱਟੇ ਜਾਣ ਦੇ ਬਾਵਜੂਦ ਮਾਲਕਾਂ ਨੇ ਜਮਾ ਨਹੀਂ ਕਰਵਾਇਆ। ਇੱਥੋਂ ਤੱਕ ਕਿ ਮਜਦੂਰਾਂ ਨੂੰ ਮਿਲਣ ਵਾਲੀ ਈ.ਐਸ.ਆਈ. ਸੁਵਿਧਾ ਬੰਦ ਹੈ। ਇਲਾਜ ਨਾ ਹੋਣ ਕਰਕੇ 8 ਮਿਲ ਮਜਦੂਰਾਂ ਦੀ ਮੌਤ ਹੋ ਚੁੱਕੀ ਹੈ। ਧਾਲੀਵਾਲ ਨੇ ਕਿਹਾ ਕਿ ਇਸ ਤਰ੍ਹਾਂ ਮਿਲ ਮਾਲਕ ਸਮੀਰ ਥਾਪਰ ਅਤੇ ਮੁਕੁਲਕਾ ਸਿਨਹਾ ਵਲੋਂ ਕਰੀਬ 100 ਕਰੋੜ ਰੁਪਏ ਦਾ ਘਪਲਾ ਕੀਤਾ ਗਿਆ ਹੈ। ਹੈਰਾਨੀ ਦੀ ਗੱਲ ਹੈ ਕਿ ਮਿਲ ਮਾਲਕਾਂ ਖਿਲਾਫ ਪੰਜ ਐਫ.ਆਈ.ਆਰ. ਦਰਜ ਹੋਈਆਂ। ਹੁਣ ਤੱਕ ਕੋਈ ਗਿਰਫਤਾਰੀ ਨਹੀਂ ਹੋਈ। ਇੱਕ ਵਾਰ ਪੁਲਿਸ ਨੇ ਹਿਰਾਸਤ ਵਿਚ ਲੈਣ ਦੇ ਬਾਵਜੂਦ ਥਾਣੇ ਤੋਂ ਬਾਇੱਜਤ ਵਾਪਸ ਭੇਜ ਦਿੱਤਾ। ਉਹਨਾਂ ਚੇਅਰ ਰਾਹੀਂ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਵਿਚ ਦਖਲ ਦੇ ਕੇ ਮਿਲ ਦੇ ਸਟਾਫ ਅਤੇ ਮਜਦੂਰਾਂ ਦਾ ਬਣਦਾ ਬਕਾਇਆ ਦੁਆਇਆ ਜਾਵੇ।

LEAVE A REPLY

Please enter your comment!
Please enter your name here