*ਵਿਧਾਇਕ ਧਾਲੀਵਾਲ ਦੀ ਅਗਵਾਈ ਹੇਠ ਏਡੀਸੀ ਅਕਸ਼ਿਤਾ ਗੁਪਤਾ ਨੂੰ ਮਿਲਿਆ ਕਾਂਗਰਸ ਦਾ ਵਫ਼ਦ*

0
27

ਫਗਵਾੜਾ 7 ਮਾਰਚ (ਸਾਰਾ ਯਹਾਂ/ਸ਼ਿਵ ਕੌੜਾ) ਫਗਵਾੜਾ ਦੇ ਕਾਂਗਰਸੀ ਕੌਂਸਲਰਾਂ ਅਤੇ ਆਗੂਆਂ ਦੇ ਇੱਕ ਵਫ਼ਦ ਨੇ ਅੱਜ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਨਵ-ਨਿਯੁਕਤ ਏਡੀਸੀ ਕਮ ਕਾਰਪੋਰੇਸ਼ਨ ਕਮਿਸ਼ਨਰ ਅਕਸ਼ਿਤਾ ਗੁਪਤਾ (ਆਈਏਐਸ) ਨਾਲ ਮੁਲਾਕਾਤ ਕੀਤੀ। ਵਿਧਾਇਕ ਧਾਲੀਵਾਲ ਨੇ ਫਗਵਾੜਾ ਵਿੱਚ ਏਡੀਸੀ ਗੁਪਤਾ ਦੀ ਨਿਯੁਕਤੀ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸ਼ਹਿਰ ਦੀਆਂ ਪ੍ਰਮੁੱਖ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਧਾਲੀਵਾਲ ਨੇ ਉਨ੍ਹਾਂ ਨੂੰ ਦੱਸਿਆ ਕਿ ਫਗਵਾੜਾ ਵਿੱਚ ਵਰਿੰਦਰ ਨਗਰ ਤੋਂ ਹੁਸ਼ਿਆਰਪੁਰ ਰੋਡ ਤੱਕ ਜੋ ਅੰਡਰ ਗਰਾਉਂਡ ਨਾਲਾ ਹੈ, ਉਸਦੀ ਸਫਾਈ ਲੰਬੇ ਸਮੇਂ ਤੋਂ ਨਹੀਂ ਕੀਤੀ ਗਈ ਹੈ। ਜਿਸ ਕਾਰਨ ਸ਼ਹਿਰ ਦੇ ਵੱਡੇ ਇਲਾਕੇ ਵਿੱਚ  ਸੀਵਰੇਜ ਦੇ ਪਾਣੀ ਦੀ ਨਿਕਾਸੀ ਦੀ ਵੱਡੀ ਸਮੱਸਿਆ ਹੈ। ਇਸ ਤੋਂ ਇਲਾਵਾ ਰਿਹਾਇਸ਼ੀ ਇਲਾਕਿਆਂ ਵਿੱਚ ਲੱਗੇ ਅਸਥਾਈ ਕੂੜੇ ਦੇ ਡੰਪ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਦੇ ਹਨ ਅਤੇ ਸ਼ਹਿਰ ਦੀ ਸੁੰਦਰਤਾ ਨੂੰ ਵਿਗਾੜਦੇ ਹਨ। ਇਹਨਾਂ ਡੰਪਾਂ ‘ਚ ਪੈਦਾ ਹੋਣ ਵਾਲੇ ਮੱਖੀ-ਮੱਛਰ ਲੋਕਾਂ ਦੀ ਸਿਹਤ ਲਈ ਖ਼ਤਰਾ ਹਨ। ਉਨ੍ਹਾਂ ਏਡੀਸੀ ਦਾ ਧਿਆਨ ਬੇਸਹਾਰਾ ਪਸ਼ੂਆਂ ਅਤੇ ਆਵਾਰਾ ਕੁੱਤਿਆਂ ਵੱਲ ਵੀ ਦੁਵਾਇਆ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਕਾਂਗਰਸ ਪਾਰਟੀ ਸ਼ਹਿਰ ਦੀ ਸਫ਼ਾਈ ਅਤੇ ਵਿਕਾਸ ਵਿੱਚ ਨਿਗਮ ਨੂੰ ਪੂਰਾ ਸਹਿਯੋਗ ਦੇਵੇਗੀ। ਏਡੀਸੀ ਅਕਸ਼ਿਤਾ ਗੁਪਤਾ ਨੇ ਵਿਧਾਇਕ ਧਾਲੀਵਾਲ ਅਤੇ ਕਾਂਗਰਸੀ ਕੌਂਸਲਰਾਂ ਅਤੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਸ਼ਹਿਰ ਦੇ ਹਰ ਵਾਰਡ ਨਾਲ ਸਬੰਧਤ ਸਾਰੀਆਂ ਸਮੱਸਿਆਵਾਂ ਦਾ ਢੁਕਵਾਂ ਹੱਲ ਕਰਵਾਉਣਾ ਉਨ੍ਹਾਂ ਦੀ ਤਰਜੀਹ ਹੋਵੇਗੀ। ਇਸ ਮੌਕੇ ਡੈਲੀਗੇਟ ਮੈਂਬਰ ਪੰਜਾਬ ਗੁਰਜੀਤ ਪਾਲ ਵਾਲੀਆ, ਕੌਂਸਲਰ ਸੰਜੀਵ ਬੁੱਗਾ, ਸੁਸ਼ੀਲ ਮੈਣੀ, ਸੀਤਾ ਦੇਵੀ, ਜਤਿੰਦਰ ਵਰਮਾਨੀ, ਮਨੀਸ਼ ਪ੍ਰਭਾਕਰ, ਤਰਨਜੀਤ ਸਿੰਘ ਬੰਟੀ ਵਾਲੀਆ, ਪਿੰਕੀ ਭਾਟੀਆ, ਪਰਮਜੀਤ ਕੌਰ ਵਾਲੀਆ, ਨੀਰਜ ਸ਼ਰਮਾ, ਦੀਪ ਮਾਲਾ, ਪਰਵਿੰਦਰ ਕੌਰ ਰਘਬੋਤਰਾ, ਦਰਸ਼ਨ ਕਟਾਰੀਆ, ਗੁਰਪ੍ਰੀਤ ਕੌਰ, ਨਰੇਸ਼ ਗੰਗੜ, ਵੀਨਾ ਰਾਣੀ, ਸੋਨੀਆ ਜੋਸ਼ੀ, ਰੀਨਾ ਰਾਣੀ ਸ਼ਰਮਾ, ਬਲਵੰਤ ਰਾਏ ਕੋਟਰਾਣੀ, ਸੌਰਵ ਜੋਸ਼ੀ, ਮੋਨਿਕਾ ਚੱਢਾ, ਸੈਫੀ ਚੱਢਾ, ਬਿਕਰਮ ਸਿੰਘ, ਰੀਨਾ ਕੁਮਾਰੀ ਤੋਂ ਇਲਾਵਾ ਸੰਜੀਵ ਟੀਟੂ, ਪ੍ਰਮੋਦ ਜੋਸ਼ੀ, ਧੀਰਜ ਘਈ, ਮੁਕੇਸ਼ ਭਾਟੀਆ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here