ਵਿਜੀਲੈਂਸ ਬਿਊਰੋ ਨੇ ਅੱਤਵਾਦ ਵਿਰੁੱਧ ਲੜਨ ਲਈ ਸਹੁੰ ਚੁੱਕੀ

0
13

ਚੰਡੀਗੜ•(ਸਾਰਾ ਯਹਾ,(ਬਲਜੀਤ ਸ਼ਰਮਾ) 21 ਮਈ: ਸਮੁੱਚੇ ਸੂਬੇ ਵਿੱਚੋਂ ਅੱਤਵਾਦ ਅਤੇ ਹਿੰਸਾ ਨੂੰ ਜੜੋਂ ਪੁਟਣ ਦੇ ਉਪਰਾਲੇ ਤਹਿਤ ਅੱਜ ‘ਅੱਤਵਾਦ ਵਿਰੋਧੀ ਦਿਵਸ’ ਮੌਕੇ ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ -ਕਮ- ਵਧੀਕ ਡਾਇਰੈਕਟਰ ਜਨਰਲ ਪੁਲਿਸ ਸ੍ਰੀ ਬੀ.ਕੇ ਉੱਪਲ ਨੇ ਐਸ.ਏ.ਐਸ ਨਗਰ ਵਿੱਚ ਸਥਿਤ ਵਿਜੀਲੈਂਸ ਬਿਊਰੋ  ਦੇ ਹੈਡਕੁਆਰਟਰ ਵਿਖੇ ਸਾਰੇ ਅਧਿਕਾਰੀਆਂ ਨੂੰ ਸਹੁੰ ਚੁਕਾਈ, ਜਿੱਥੇ ਬਿਊਰੋ ਦੇ ਅਧਿਕਾਰੀਆਂ ਤੇ ਕਰਮੀਆਂ ਨੇ ਹਰ ਕਿਸਮ ਦੇ ਅੱਤਵਾਦ ਅਤੇ ਹਿੰਸਕ ਗਤੀਵਿਧੀਆਂ ਨੂੰ ਠੱਲ• ਪਾਉਣ ਲਈ ਆਪਣਾ ਯੋਗਦਾਨ ਦੇਣ ਸਬੰਧੀ ਸਹੁੰ ਚੁੱਕੀ ।
ਇਸ ਮੌਕੇ ਸ੍ਰੀ ਉੱਪਲ ਨੇ ਸਮੂਹ ਮੁਲਾਜਮਾਂ ਸਮੇਤ ਪੂਰੇ ਸੂਬੇ ਵਿੱਚੋਂ ਹਰ ਕਿਸਮ ਦੇ ਅੱਤਵਾਦ ਅਤੇ ਹਿੰਸਕ ਵਰਤਾਰਿਆਂ ਨਾਲ ਨਜਿੱਠਣ ਲਈ ਪ੍ਰਣ ਕੀਤਾ। ਉਨਾਂ ਕਿਹਾ ਕਿ ਅਸੀਂ ਫਿਰਕੂ ਤਾਕਤਾਂ ਨੂੰ ਸਾਡੀ ਸਦਭਾਵਨਾ ਤੇ ਭਾਈਚਾਰੇ  ਨੂੰ ਢਾਹ ਨਹੀਂ ਲਾਉਣ  ਦੇਵਾਂਗੇ।  
ਉਂਨਾਂ ਦੱਸਿਆ ਕਿ ਦੇਸ਼ ਭਰ ‘ਚ 21 ਮਈ ਨੂੰ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਦੀ ਬਰਸੀ ਮੌਕੇ ਅੱਤਵਾਦ ਵਿਰੋਧੀ ਦਿਵਸ ਵਜੋਂ ਮਨਾਇਆ ਜਾਂਦਾ ਹੈ ਅਤੇ ਇਹ ਸਾਨੂੰ ਇਹ ਦਿਹਾੜਾ ਸਮਾਜਿਕ ਏਕਤਾ, ਸਦਭਾਵਨਾ ਅਤੇ ਸ਼ਾਂਤੀ ਨੂੰ ਪ੍ਰਫੁੱਲਤ ਕਰਨ ਦਾ ਸੁਨੇਹਾ ਦਿੰਦਾ ਹੈ।    

LEAVE A REPLY

Please enter your comment!
Please enter your name here