**ਵਿਜਯ ਦਿਵਸ ਦੇ ਮੌਕੇ ਤੇ ਸ੍ਰੀ ਰਾਮ ਯਾਤਰਾ ਦਾ ਆਯੋਜਨ, ਹਿੰਦੂ ਭਗਤਾ ਨੇ ਭਾਰੀ ਗਿਣਤੀ ਚ ਲਿਆ ਹਿੱਸਾ**

0
39

ਬੁਢਲਾਡਾ 15 ਅਕਤੂਬਰ(ਸਾਰਾ ਯਹਾਂ/ਅਮਨ ਮੇਹਤਾ) ਬੁਰਾਈ ਅਤੇ ਅੱਛਾਈ ਦੇ ਪ੍ਰਤੀਕ ਵਿਜੈ ਦਿਵਸ ਦੇ ਮੋਕੇ ਤੇ ਸ੍ਰੀ ਰਾਮ ਜੀ ਦੀ ਸੋਭਾ ਯਾਤਰਾ ਦਾ ਸਥਾਨਕ ਰਾਮਲੀਲਾ ਗਰਾਉਂਡ ਵਿਖੇ ਪੰਜਾਬ ਮਹਾਵੀਰ ਦਲ ਅਤੇ ਸ੍ਰੀ ਰਾਮਲੀਲਾ ਡਰਾਮੈਟਿਕ ਕਲੱਬ ਵੱਲੋਂ ਆਯੋਜਨ ਕੀਤਾ ਗਿਆ। ਜਿਸ ਨੂੰ ਹਰੀਝੰਡੀ ਧਾਰਮਿਕ ਨੇਤਾਵਾਂ ਤੋਂਇਲਾਵਾ  ਸੱਤਪਾਲ ਸਿੰਘ ਮੂਲੇਵਾਲਾ ਨੇ ਰਵਾਨਾ ਕੀਤੀ। ਇਸ ਮੋਕੇ ਤੇ ਉਨ੍ਹਾਂ ਲੋਕਾਂ ਨੂੰ ਦੁਸਿਹਰੇ ਦੀਆਂ ਮੁਬਾਰਕਾ ਦਿੰਦਿਆਂ ਕਿਹਾ ਕਿ ਅੱਜ ਦਾ ਦਿਨ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ। ਧਰਮ ਦੀ ਜਿੱਤ ਹੈ ਬੁਰਾਈ ਤੇ ਅੱਛਾਈ ਦੀ ਜੈ ਜੈ ਕਾਰ ਹੈ। ਅੱਜ ਵਿਜਯ ਲਕਸਮੀ ਦੇ ਮੋਕੇ ਤੇ ਸਹਿਰ ਵਾਸੀਆਂ ਨੂੰ ਵਧਾਈ ਦਿਤੀ। ਇਸ ਮੋਕੇ ਤੇ ਧਾਰਮਿਕ ਆਗੂ ਰਾਕੇਸ ਕੁਮਾਰ ਜੈਨ, ਤਰਸੇਮ ਚੰਦ, ਗਊਸਾਲਾਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਭਾਸ ਚੰਦ, ਐਡਵੋਕੇਟ ਰਮਨ ਗੁਪਤਾ,ਸਤਪਲ ਗਰਗ , ਐਡਵੋਕੇਟ ਚੰਦਨ ਗੁਪਤਾ, ਕੋਸਲਰ ਹਰਵਿੰਦਰਦੀਪ ਸਿੰਘ ਸਵੀਟੀ, ਓਮ ਪ੍ਰਕਾਸ ਨੇਵਟੀਆ, ਕੇਵਲ ਕ੍ਰਿਸਨ, ਸੰਕੇਤ ਬਿਹਾਰੀ, ਡਾ ਕਪਲਾਸ ਗਰਗ, ਰਾਮਸਰਨ, ਚਿੰਰਜੀ ਲਾਲ ਜੈਨ, ਭਲਿੰਦਰ ਵਾਲੀਆ ਆਦਿ ਹਾਜ਼ਰ ਸਨ। ਇਸ ਮੋਕੇ ਤੇ ਸ੍ਰੀ ਰਾਮ ਚੰਦਰ ਜੀ ਦਾ ਤਿਲਕ ਵੀ ਕੀਤਾ ਗਿਆ। ਇਹ ਸੋਭਾ ਯਾਤਰਾ ਸਹਿਰ ਦੇ ਰਾਮਲੀਲਾ ਗਰਾਉਡ ਤੋਂ ਸੁਰੂ ਹੋ ਕੇ ਵੱਖ ਵੱਖ ਬਜਾਰਾਂ ਵਿੱਚੋਂ ਘੁੰਮਦੀ ਹੋਈ ਦੁਸਿਹਰਾ ਗਰਾਉਂਡ ਵਿੱਚ ਸਮਾਪਤ ਹੋਈ। 

LEAVE A REPLY

Please enter your comment!
Please enter your name here