*ਵਿਕਾਸ ਦੇ ਨਾਮ ਤੇ ਵੋਟ ਮੰਗਣ ਵਾਲੀ ਪਾਰਟੀ ਦੇ ਆਗੂ ਗੁੰਡਾਗਰਦੀ ਤੇ ਉੱਤਰੇ- ਗੁਰਪ੍ਰੀਤ ਵਿੱਕੀ, ਅਰਸ਼ਦੀਪ ਗਾਗੋਵਾਲ* 

0
51
Oplus_131072

ਮਾਨਸਾ, 26 ਅਗਸਤ:-  (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਬੀਤੇ ਦਿਨੀਂ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੇ ਇੱਕ ਪ੍ਰੋਗਰਾਮ ਦੌਰਾਨ ਆਗਾਮੀ 2027 ਦੀਆਂ ਚੋਣਾਂ ਵਿੱਚ ਜਿੱਤ ਦਰਜ ਕਰਨ ਲਈ ਸ਼ਾਮ ,ਦਾਮ, ਦੰਡ ਭੇਦ ਤੇ ਹਰ ਤਰ੍ਹਾਂ ਦਾ ਹਿੰਸਕ ਰਵਈਆ ਵਰਤਣ ਦੀ ਗੱਲ ਕਹੀ ਇਸੇ ਬਿਆਨ ਨੂੰ ਲੈ ਕੇ ਪੰਜਾਬ ਦੀ ਕਾਂਗਰਸ ਪਾਰਟੀ ਵੱਲੋਂ ਇਸਦਾ ਵਿਰੋਧ ਕੀਤਾ ਜਾ ਰਿਹਾ ਹੈ। ਜਿਸਦੇ ਸਦਕਾ ਅੱਜ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਅਰਸ਼ਦੀਪ ਗਾਗੋਵਾਲ ਤੇ ਸਾਬਕਾ ਕਾਰਜਕਾਰੀ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਦੀ ਅਗਵਾਹੀ ਵਿੱਚ ਅੱਜ ਰਾਜਪਾਲ ਦੇ ਨਾਮ ਮਾਨਸਾ ਦੇ ਡੀ ਸੀ ਤੇ ਐਸ ਐਸ ਪੀ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਸਾਂਝਾ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਗਾਗੋਵਾਲ ਤੇ ਵਿੱਕੀ ਨੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨੂੰ ਝੂਠਾ ਵਿਸ਼ਵਾਸ ਦਿਵਾਉਂਦੀ ਆ ਰਹੀ ਸੀ ਆ ਕਿ ਅਸੀਂ ਸੱਤਾ ਵਿੱਚ ਆਉਣ ਤੋਂ ਬਾਅਦ ਅਸੀਂ ਤੁਹਾਡੇ ਕੋਲੋਂ ਕਦੋ ਵੋਟ ਨਹੀਂ ਮੰਗਾਂਗੇ ਕਿਉਂਕਿ ਅਸੀਂ ਪੰਜਾਬ ਅੰਦਰ ਵਿਕਾਸ ਦੀ ਹਨੇਰੀ ਲਿਆ ਦੇਵਾਂਗੇ ਤਾਂ ਜੋ ਪੰਜਾਬ ਦੇ ਲੋਕ ਸਾਨੂੰ ਵਿਕਾਸ ਤੇ ਖੁਸ਼ਹਾਲ ਪੰਜਾਬ ਦੇ ਨਾਮ ਤੇ ਖੁਦ ਹੀ ਵੋਟ ਦੇ ਦੇਣਗੇ ਪਰੰਤੂ ਅੱਜ ਦੇ ਹਾਲਾਤ ਇਸਦੇ ਬਿਲਕੁੱਲ ਉਲਟ ਹਨ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਇਸ ਪਾਰਟੀ ਤੇ ਇਹਨਾਂ ਦੇ ਆਗੂਆਂ ਦਾ ਦੋਹਰਾ ਚੇਹਰਾ ਸਾਮਣੇ ਆ ਗਿਆ ਤੇ ਪੰਜਾਬ ਦੇ ਲੋਕ ਇਹਨਾਂ ਨੂੰ ਸਬਕ ਸਿਖਾਉਣ ਲਈ ਤਿਆਰ ਬੈਠੇ ਹਨ। ਉਹਨਾਂ ਅੱਗੇ ਕਿਹਾ ਕਿ ਪੰਜਾਬ ਦੇ ਲੋਕ ਮੌਜੂਦਾ ਸਰਕਾਰ ਤੋਂ ਦੁਖੀ ਹੋ ਕੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਨਾਉਣਾ ਚਹੁੰਦੇ ਹਨ। ਜਿਸਦੀ ਚਿੰਤਾ ਆਮ ਆਦਮੀ ਪਾਰਟੀ ਨੂੰ ਸਤਾਉਣ ਲੱਗੀ ਹੈ ਤੇ ਇਸਦੇ ਲੀਡਰ ਸੱਤਾ ਸੁੱਖ ਮਾਨਣ ਲਈ ਪੰਜਾਬ ਨੂੰ ਦੁਬਾਰਾ ਉਸ ਕਾਲੇ ਦੌਰ ਵੱਲ ਝੋਕਣਾ ਚਹੁੰਦੇ ਹਨ ਪਰ ਕਾਂਗਰਸ ਪਾਰਟੀ ਤੇ ਪੰਜਾਬ ਦੇ ਲੋਕ ਅਜਿਹਾ ਨਹੀਂ ਹੋਣ ਦੇਣਗੇ। ਇਸ ਦੋਰਾਨ ਇਹਨਾਂ ਆਗੂਆਂ ਨੇ ਮੰਗ ਪੱਤਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਸੀਂ ਮਾਨਯੋਗ ਰਾਜਪਾਲ ਜੀ ਨੂੰ ਦਿੱਲੀ ਦੇ ਨਕਾਰੇ ਲੋਕ ਜੋ ਪੰਜਾਬ ਨੂੰ ਲੁੱਟਣ ਦਾ ਕੰਮ ਕਰ ਨੇ ਤੇ ਪੰਜਾਬ ਨੂੰ ਅੱਗ ਲਾਉਣ ਦਾ ਕੰਮ ਕਰਨ ਵਾਲੇ ਇਹਨਾਂ ਆਗੂਆਂ ਤੇ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਮੈਂਬਰ ਅਤੇ ਆਗੂ ਹਾਜ਼ਰ ਸਨ।

LEAVE A REPLY

Please enter your comment!
Please enter your name here