ਵਿਆਹ ਵਾਲੇ ਘਰ ‘ਚ ਲੱਗੀ ਅੱਗ, ਦਹੇਜ ਦਾ ਸਾਮਾਨ ਵੀ ਸੜਿਆ

0
73

ਸੰਗਰੂਰ: ਧੂਰੀ ਵਿੱਚ ਵਿਆਹ ਵਾਲੇ ਘਰ ‘ਚ ਅਚਾਨਕ ਸ਼ਾਟ ਸਰਕਟ ਨਾਲ ਅੱਗ ਲੱਗ ਗਈ। ਸੁੱਤੇ ਪਏ ਪਰਿਵਾਰ ਨੂੰ ਅਚਾਨਕ ਅੱਗ ਦੀਆਂ ਲਪਟਾਂ ਦਿਖੀਆਂ। ਇਸ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਇਸ ਅੱਗ ਵਿੱਚ ਘਰ ਦਾ ਸਾਰਾ ਫਰਨੀਚਰ ਸੜ ਕੇ ਸੁਆਹ ਹੋ ਗਿਆ। ਇਸ ਦੇ ਨਾਲ ਹੀ ਲੜਕੀ ਦੇ ਦਾਜ ਲਈ ਰੱਖਿਆ ਸਾਮਾਨ ਵੀ ਸੜ ਕੇ ਸੁਆਹ ਹੋ ਗਿਆ। ਪੁਲਿਸ ਨੇ ਦੱਸਿਆ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ।

ਘਰ ਵਿੱਚ ਵਿਆਹ ਦਾ ਮਾਹੌਲ ਸੀ। ਸਾਰੇ ਪਰਿਵਾਰ ਵਾਲੇ ਨੱਚ ਗਾ ਕੇ ਸੌਂ ਗਏ ਸੀ ਕਿ ਅਚਾਨਕ ਹੀ ਅੱਗ ਲੱਗ ਗਈ। ਪੂਰੇ ਘਰ ਨੂੰ ਸਜਾਇਆ ਗਿਆ ਸੀ ਤੇ ਲਾਈਟਿੰਗ ਕੀਤੀ ਗਈ ਸੀ। ਸ਼ੱਕ ਇਹੀ ਜਤਾਇਆ ਜਾ ਰਿਹਾ ਹੈ ਕਿ ਲਾਈਟਿੰਗ ਤੋਂ ਹੀ ਸ਼ਾਰਟ ਸਰਕਟ ਹੋਇਆ ਹੈ। ਇਸ ਤੋਂ ਬਾਅਦ ਘਰ ਵਿੱਚ ਅੱਗ ਲੱਗੀ ਹੈ।

ਇਸ ਘਟਨਾ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ। ਲੋਕਾਂ ਨੇ ਅੱਗ ਨੂੰ ਦੇਖਦੇ ਹੀ ਫਾਇਰ ਬ੍ਰਿਗੇਡ ਨੂੰ ਫੋਨ ਕਰਕੇ ਸੱਦਿਆ ਤੇ ਆਪ ਵੀ ਪਾਣੀ ਰਾਹੀਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ।

LEAVE A REPLY

Please enter your comment!
Please enter your name here