

ਸਰਦੂਲਗੜ੍ਹ (ਸਾਰਾ ਯਹਾ,(BPS) 8 ਜੂਨ : ਥਾਣਾ ਝੁਨੀਰ ਅੰਦਰ ਪੈਂਦੇ ਪਿੰਡ ਖਿਆਲੀ ਚਹਿਲਾਵਾਲੀ ਵਿਖੇ ਇੱਕ ਨੌਜਵਾਨ ਵਿਆਹੁਤਾ ਵੀਰਪਾਲ ਕੌਰ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਹੈ । ਥਾਣਾ ਝੁਨੀਰ ਵਿਖੇ ਪੁਲਿਸ ਨੂੰ ਲਿਖਾਏ ਬਿਆਨਾਂ ਅਨੁਸਾਰ ਵੀਰਪਾਲ ਕੌਰ ਦੇ ਪਿਤਾ ਅਜੈਬ ਸਿੰਘ ਵਾਸੀ ਰੰਗੜਿਆਲ ਨੇ ਦੱਸਿਆ ਕਿ ਉਸ ਦੀ ਲੜਕੀ ਵੀਰਪਾਲ ਕੌਰ (25) ਦਾ ਵਿਆਹ ਡੇਢ ਸਾਲ ਪਹਿਲਾ ਬਲਜਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਖਿਆਲੀ ਚਹਿਲਾਂ ਵਾਲੀ ਨਾਲ ਹੋਇਆ ਸੀ । ਜਿਸ ਨੂੰ ਉਸਦਾ ਸਹੁਰਾ ਪਰਿਵਾਰ ਦਾਜ ਲਈ ਪਿਛਲੇ ਡੇਢ ਸਾਲ ਤੋ ਹੀ ਤੰਗ ਪਰੇਸ਼ਾਨ ਕਰ ਰਹੇ ਸਨ । ਜਿਸ ਕਾਰਨ ਉਹ ਪਰੇਸ਼ਾਨ ਰਹਿੰਦੀ ਸੀ। ਸੁੱਕਰਵਾਰ ਰਾਤ ਉਸ ਨੇ ਪੱਖੇ ਨਾਲ ਫਾਹਾ ਲੈਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਥਾਣਾ ਝੁਨੀਰ ਦੇ ਐਸ ਐਚ ਓ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਵੀਰਪਾਲ ਦੇ ਪਤੀ ਬਲਜਿੰਦਰ ਸਿੰਘ, ਸਹੁਰਾ ਸੁਖਦੇਵ ਸਿੰਘ, ਸੱਸ ਸੁਖਵਿੰਦਰ ਕੋਰ, ਨੰਣਦ ਅਮਨੀ ਕੋਰ
ਅਤੇ ਨੰਨਦੋਈਆ ਰਮਨਾ ਸਿੰਘ ਤੇ ਧਾਰਾ 304 ਬੀ ਤਹਿਤ ਮਾਮਲਾ ਦਰਜ ਕਰ
ਲਿਆ ਗਿਆ ਹੈ ਅਤੇ ਦੋਸ਼ੀ ਫਰਾਰ ਹਨ ਜਿੰਨਾਂ ਨੂੰ ਜਲਦ ਹੀ ਫੜ ਲਿਆਂ ਜਾਵੇਗਾ























