

ਅੱਜ ਜੇਕਰ ਵਾਤਾਵਰਣ ਦੀ ਗੱਲ ਕਰਦੇ ਹਾਂ ਤਾਂ ਹਰ ਪਾਸੇ ਤੋਂ ਸਿਰਫ ਅਤੇ ਸਿਰਫ ਦੂਸ਼ਿਤ ਵਾਤਾਵਰਣ ਕਾਰਣ ਫੈਲ ਰਹੀਆਂ ਕੈਂਸਰ ਅਤੇ ਕਾਲੇ ਪੀਲੀਏ ਵਰਗੀਆਂ ਨਾਮੁਰਾਦ ਬੀਮਾਰੀਆਂ ਨਾਲ ਮਰ ਰਹੇ ਲੋਕਾਂ ਦੀ ਹੀ ਗੱਲ ਹੁੰਦੀ ਹੈ ਪਾਣੀ ਦੀ ਕਿੱਲਤ ਦੀ ਗੱਲ ਹੁੰਦੀ ਹੈ ਜਿਸ ਦਾ ਮੁੱਖ ਕਾਰਣ ਲੋਕਾਂ ਵਲੋਂ ਨਿੱਜੀ ਸਹੂਲਤਾਂ ਨੂੰ ਤਰਜੀਹ ਦੇ ਕੇ ਪਾਣੀ ਦੀ ਦੁਰਵਰਤੋਂ ਅਤੇ ਰੁੱਖਾਂ ਦੀ ਲਗਾਤਾਰ ਕਟਾਈ ਕਰਨਾ ਹੈ ਦਿਨੋ ਵੱਧ ਰਹੀ ਟੈ੍ਫਿਕ ਕਾਰਨ ਸੜਕਾਂ ਚੋੜੀਆਂ ਕਰਨ ਲਈ ਕੰਢਿਆਂ ਤੇ ਲੱਗੇ ਰੁੱਖਾਂ ਨੂੰ ਕੱਟਿਆ ਜਾ ਰਿਹਾ ਹੈ।
ਪਰ ਅੱਜ ਵੀ ਸਮਾਜਸੇਵੀ ਹਰਦੇਵ ਉੱਭਾ ਵਰਗੇ ਲੋਕ ਇਸ ਵਾਤਾਵਰਣ ਨੂੰ ਬਚਾਉਣ ਲਈ ਚਿੰਤਿਤ ਹਨ ਅਤੇ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਕਿ ਧਰਤੀ ਹੇਠਲਾ ਪਾਣੀ ਬਚਾਇਆ ਜਾ ਸਕੇ। ਇਸੇ ਕੋਸ਼ਿਸ਼ ਤਹਿਤ ਉਹਨਾਂ ਅੱਜ ਅਪਣੇ ਬੇਟੇ ਦੇ ਜਨਮਦਿਨ ਮੌਕੇ ਗੁਰੂਦੁਆਰਾ ਚੌਕ ਵਿਖੇ ਵਾਤਾਵਰਣ ਪੇ੍ਮੀਆਂ ਦੀ ਹਾਜਰੀ ਵਿੱਚ ਪੌਦੇ ਲਗਾਏ। ਉਹਨਾਂ ਕਿਹਾ ਕਿ ਸਾਦੇ ਢੰਗ ਨਾਲ ਜਨਮਦਿਨ ਮਨਾ ਕੇ ਲੋਕਾਂ ਨੂੰ ਵਧੀਆ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ।
ਬਲਜੀਤ ਕੜਵਲ ਤੇ ਅੈਡਵੋਕੇਟ ਅਮਨ ਮਿੱਤਲ ਨੇ ਕਿਹਾ ਕਿ ਹਰਦੇਵ ਉੱਭਾ ਜੀ ਸ਼ਹਿਰ ਵਿੱਚ ਹੋਣ ਵਾਲੇ ਹਰੇਕ ਸਮਾਜਸੇਵੀ ਕੰਮ ਦਾ ਹਿੱਸਾ ਬਣਦੇ ਹਨ ਅਤੇ ਤਨ ਮਨ ਅਤੇ ਧਨ ਦੇ ਨਾਲ ਸਹਿਯੋਗ ਦਿੰਦੇ ਹਨ। ਧਰਤੀ ਹੇਠਲੇ ਪਾਣੀ ਨੂੰ ਹੋਰ ਥੱਲੇ ਜਾਣ ਤੋਂ ਰੋਕਣ ਵਿੱਚ ਰੁੱਖ ਅਹਿਮ ਰੋਲ ਅਦਾ ਕਰਦੇ ਹਨ ਸਾਨੂੰ ਅਜਿਹੇ ਕੰਮ ਕਰਨੇ ਚਾਹੀਦੇ ਹਨ।
ਮਨਜੀਤ ਸਦਿੳੁੜਾ ਤੇ ਵਾਤਾਵਰਨ ਪ੍ਰੇਮੀ ਅਸ਼ੋਕ ਸਪੋਲੀਅਾ ਨੇ ਉੱਭਾ ਜੀ ਇਸ ਉਪਰਾਲੇ ਦੀ ਸ਼ਲਾਘਾ ਕਰਦਿਆ ਕਿਹਾ ਕਿ ਸਾਨੂੰ ਅਜਿਹੇ ਲੋਕਾਂ ਤੋਂ ਪੇ੍ਰਣਾ ਲੈਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੀ ਪੀੜੀ ਲਈ ਅਸੀ ਸਾਫ ਵਾਤਾਵਰਣ ਮੁਹਈਆ ਕਰਵਾ ਸਕੀਏ। ਉਹਨਾਂ ਕਿਹਾ ਕਿ ਸ਼ਹਿਰ ਵਿੱਚ ਜਿੱਥੇ ਵੀ ਪੌਦੇ ਲੱਗੇ ਹਨ ਹਰੇਕ ਨਾਗਰਿਕ ਦਾ ਫਰਜ ਹੈ ਕਿ ਉਹਨਾਂ ਦੀ ਸੰਭਾਲ ਕਰੇ।ਇਸ ਮੌਕੇ ਡਾਕਟਰ ਵਿਜੇ ਸਿੰਗਲਾ ਜੀ ਤੇ ਨਗਰ ਕੌਸਲ ਪ੍ਰਧਾਨ ਮਨਦੀਪ ਗੋਰਾ ਨੇ ਗੁਰਦੁਅਾਰਾ ਚੋਕ ਦੇ ਦੁਕਾਨਦਾਰਾ ਤੇ ਹਰਦੇਵ ੳੁੱਭਾ ਜੀ ਨੂੰ ਵਧਾੲੀ ਦਿੰਦਿਅਾ ਕਿਹਾ ਕਿ ਹਰ ਸਹਿਰੀ ਦਾ ਫਰਜ ਬਨਦਾ ਹੈ ਕਿ ੳੁਹ ਅਾਪਨੇ ਵਾਤਾਵਰਨ ਪ੍ਰਤੀ ਸੁਚੇਤ ਹੋਵੇ।ਬਲਵੀਰ ਅਗਰੋਹੀਅਾ ਤੇ ਨਰੇਸ ਕੁਮਾਰ ਵਿਕੀ ਨੇ ਕਿਹਾ ਕਿ ਹਰਦੇਵ ੳੁੱਭਾ ਜੀ ਪਹਿਲਾ ਵੀ ਵਾਤਾਵਰਣ ਤੇ ਸਮਾਜ ਸੇਵਾ ਵਿੱਚ ਹਮੇਸਾ ਮੋਹਰੀ ਰੋਲ ਅਦਾ ਕਰਦੇ ਰਹੇ ਹਨ।ਗੁਰਲਾਲ ਸਿੰਘ ਪੰਜਾਬ ਪੁਲਿਸ ਅਤੇ ਵਿਸਵਜੀਤ ਬਰਾੜ ਨੇ ਕਿਹਾ ਕਿ ਪੁੱਤਾ ਦੇ ਜਨਮ ਦਿਨ ਮੋਕੇ ਪੋਦੇ ਲਗਾ ਕੇ ਅਸੀ ਅਾੳੁਣ ਵਾਲੀ ਪੀੜੀਅਾ ਨੂੰ ਕਰੋਪੀ ਤੋ ਬਚਾ ਸਕਦੇ ਹਾ ਨਹੀ ੳੁਹ ਦਿਨ ਦੂਰ ਨਹੀ ਕਿ ਸਾਡੇ ਧਰਤੀ ਹੇਠਲੇ ਪਾਣੀ ਖਤਮ ਹੋ ਜਾਵੇਗਾ ਤੇ ਜਮੀਨਾ ਬੰਜਰ ਹੋ ਜਾਣਗੀਅਾ। ੲਿਸ ਮੋਕੇ ਬਲਰਾਜ ਲਾਹੋਰੀ,ਕ੍ਰਿਸਨ ਚੋਹਾਨ,ਗੁਰਦੀਪ ਦੀਪਾ,ਬਲਜੀਤ ਕੜਵਲ,ਡਾ ਵਿਜੇ ਸਿੰਗਲਾ,ਅਸੋਕ ਸਪੋਲੀਅਾ,ਰਤਨਜੀਤ ਸਰਾਫ,ਮੱਖਣ ਸਰਾਫ,ਅਮਨ ਗੁਪਤਾ,ਅਾਤਮਾ ਰਾਮ ਬੀਟਾ,ਬਲਵੀਰ ਖੂਰਮੀ,ਗਗਨਦੀਪ ਖੂਰਮੀ,ਅੈਡਵੋਕੇਟ ਅਮਨ ਮਿੱਤਲ , ਸੰਜੀਵ ਸਰਾਫ,ਰਾਜੂ ਢਿਲੋ,ਪੱਪੀ,ਪੁਨੀਤ ਸ਼ਰਮਾ,ਅਨੀਸ਼ ਕੁਮਾਰ,ਸੰਜੀਵ ਕੁਮਾਰ ਕੇ ਅੈਸ,ਡਾ ਸੁਰੇਸ ਕੁਮਾਰ,ਅਨੀਲ ਗਰਗ,ੲਿੰਦਰਜੀਤ ੳੁੱਭਾ,ਰਘੁਵੀਰ ਬਰਣ,ਵਿਸ਼ਾਲ ਜੈਨ ਗੋਲਡੀ,ਸੰਜੇ ਗੋਰਖਾ,ਪ੍ਰੋਫੈਸਰ ਅਾਰ ਕੇ ਬਾਸਲ,ਵਿਸਵਜੀਤ ਬਰਾੜ ਤੇ ਸਹਿਰ ਵਾਸੀ ਤੇ ਗੁਰਦੁਅਾਰਾ ਚੋਕ ਦੇ ਦੁਕਾਨਦਾਰ ਹਾਜਰ ਸਨ।























