ਵਾਟਰ ਵਰਕਸ ਵਿਖੇ ਅਤਿ ਆਧੁਨਿਕ ਪਾਰਕ ਉਸਾਰੀ ਅਧੀਨ

0
93

ਮਾਨਸਾ, 18 ਫਰਵਰੀ (ਸਾਰਾ ਯਹਾ,(ਹੀਰਾ ਮਿੱਤਲ) ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਵਾਟਰ ਵਰਕਸ ਵਿਖੇ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਅਤਿ ਆਧੁਨਿਕ ਪਾਰਕ ਬਣਾਇਆ ਜਾ ਰਿਹਾ ਹੈ, ਜਿਸ ਕਰਕੇ ਪਾਰਕ ਵਾਲੀ ਜਗ੍ਹਾ ਵਿਚ ਕਾਫ਼ੀ ਮਸ਼ੀਨਰੀ ਚੱਲ ਰਹੀ ਹੈ। ਪਾਰਕ ਵਿਚ ਕਈ ਥਾਵਾਂ ਤੇ ਮੇਨਹੋਲ ਹਨ ਜਿੰਨਾਂ ਨੂੰ ਕਵਰ ਕਰਨ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਪਾਰਕ ਵਿਚ ਪਬਲਿਕ ਆਉਂਦੀ ਹੈ ਤਾਂ ਕੋਈ ਵੀ ਹਾਦਸਾ ਵਾਪਰਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਪਾਰਕ ਵਿਚ ਤਿੰਨ ਵਾਟਰ ਬਾਡੀਜ਼ ਹਨ ਜਿੰਨਾਂ ਦੀ ਫੈਨਸਿੰਗ ਕੀਤੀ ਗਈ ਹੈ। ਕਈ ਵਾਰ ਪਾਰਕ ਵਿਚ ਮਾਪਿਆਂ ਦੇ ਨਾਲ ਛੋਟੇ ਬੱਚੇ ਵੀ ਆ ਜਾਂਦੇ ਹਨ, ਜਿੰਨਾਂ ਦਾ ਖਾਸ ਖਿਆਲ ਰੱਖਣਾ ਹੋਰ ਵੀ ਜਰੂਰੀ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪਾਰਕ ਵਿਚ ਕਾਫ਼ੀ ਲੇਬਰ ਕੰਮ ਕਰ ਰਹੀ ਹੈ। ਲੋਕਾਂ ਦੇ ਆਉਣ ਜਾਣ ਨਾਲ ਲੇਬਰ ਨੂੰ ਦਿੱਕਤ ਆਉਂਦੀ ਹੈ ਅਤੇ ਕੰਮ ਦੀ ਗਤੀ ਤੇ ਅਸਰ ਪੈਂਦਾ ਹੈ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਮ ਪਬਲਿਕ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਪਾਰਕ ਦੋ ਮਹੀਨਿਆਂ ਲਈ ਬੰਦ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਪਾਰਕ ਦੋ ਮਹੀਨਿਆਂ ਬਾਅਦ ਆਮ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ। ਉਨ੍ਹਾਂ ਪਾਰਕ ਦਾ ਕੰਮ ਨਿਰਵਿਘਨ ਨੇਪਰੇ ਚਾੜ੍ਹਨ ਲਈ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ।


EDITED BY : SARA YAHA | | Last Updated : 7:29 pm 18 ਫ਼ਰਵਰੀ 2019

LEAVE A REPLY

Please enter your comment!
Please enter your name here