*ਵਪਾਰ ਮੰਡਲ ਮਾਨਸਾ ਦੇ ਐੱਸ ਐੱਸ ਪੀ ਨੂੰ ਮਿਲਕੇ ਹਰ ਤਰ੍ਹਾਂ ਦੇ ਸਹਿਯੋਗ ਦਾ ਦਿੱਤਾ ਭਰੋਸਾ*

0
155

ਮਾਨਸਾ 15ਅਕਤੂਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ ) ਵਪਾਰ ਮੰਡਲ ਮਾਨਸਾ ਵੱਲੋਂ ਨਵੇਂ ਆਏ ਮਾਨਸਾ ਦੇ ਐੱਸਐੱਸਪੀ ਸੰਦੀਪ ਗਰਗ ਨੂੰ ਮਿਲ ਕੇ ਸ਼ਹਿਰ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਅਤੇ ਉਨ੍ਹਾਂ ਨੂੰ ਗੁਲਦਸਤਾ ਭੇਟ ਕਰਕੇ ਜੀ ਆਇਆਂ ਨੂੰ ਕਿਹਾ ਇਸ ਮੌਕੇ ਜਾਣਕਾਰੀ ਦਿੰਦੇ ਹੋਏ  ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ ਨੇ ਦੱਸਿਆ ਕਿ ਉਨ੍ਹਾਂ ਨੇ ਨਵੇਂ ਆਏ ਐੱਸ ਐੱਸ ਪੀ ਨੂੰ ਮਿਲ ਕੇ ਸ਼ਹਿਰ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਹੈ ।ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਵਧੀਆ ਬਨਾਉਣ ਨਸ਼ਿਆਂ ਨੂੰ ਠੱਲ੍ਹ ਪਾਉਣ ਅਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਐੱਸਐੱਸਪੀ ਨੂੰ ਜਾਣੂ ਕਰਵਾਇਆ ਗਿਆ ਹੈ । ਇਸ  ਇਸ  ਮੌਕੇ ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਨੰਦਗਡ਼੍ਹੀਆ, ਆਰਾ ਯੂਨੀਅਨ ਤੋਂ ਅਰੁਣ ਬਿੱਟੂ, ਸਵਰਨਕਾਰ ਤੋਂ ਬਲਵੀਰ ਸਿੰਘ ,ਲਛਮਣ ਸਿੰਘ, ਆਇਲ ਫੈਕਟਰੀ ਤੋਂ ਵਿਕਾਸ ਕੁਮਾਰ, ਕੱਪੜਾ  ਜੂਨੀਅਨ ਤੋਂ ਰਜੀਵ ਕੁਮਾਰ ,ਸੁਭਾਸ਼ ਚੰਦਰ, ਅਤੇ ਵੱਖ ਵੱਖ ਨੁਮਾਇੰਦੇ ਹਾਜ਼ਰ ਸਨ। ਜਿਨ੍ਹਾਂ ਨੇ ਐਸਐਸਪੀ ਨੂੰ ਜੀ ਆਇਆ ਕਿਹਾ ਅਤੇ  ਸ਼ਹਿਰ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਉਨ੍ਹਾਂ ਕਿਹਾ ਕਿ ਉਹ ਜ਼ਿਲਾ ਪੁਲਸ ਪ੍ਰਸ਼ਾਸਨ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣਗੇ ਜਦੋਂ ਵੀ ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦੇ ਸਹਿਯੋਗ ਦੀ ਮੰਗ ਕਰੇਗਾ ਤਾਂ ਅਸੀਂ ਵਪਾਰ ਮੰਡਲ ਵੱਲੋਂ  ਹਰ ਤਰ੍ਹਾਂ ਦਾ ਸਹਿਯੋਗ ਕਰਨ ਲਈ ਤਿਆਰ ਹਾਂ ।

LEAVE A REPLY

Please enter your comment!
Please enter your name here