

ਮਾਨਸਾ, ਝੁਨੀਰ, 20 ਨਵੰਬਰ (ਸਾਰਾ ਯਹਾ,ਬਲਜੀਤ ਸ਼ਰਮਾ) ਵਨ ਸਟੋਪ ਸੈਂਟਰ ਮਾਨਸਾ ਵੱਲੋਂ ਔਰਤਾਂ ਦੀ ਸੁਰੱਖਿਆ ਅਤੇ ਭਲਾਈ ਲਈ ਸਰਕਾਰ ਵਲੋਂ ਚਲਾਈ ਜਾ ਰਹੀ ਵਨ ਸਟੋਪ ਸਕੀਮ ਨੂੰ ਮੱਦੇਨਜ਼ਰ ਰੱਖਦੇ ਹੋਏ ਵੱਖ-ਵੱਖ ਥਾਵਾਂ ਤੇ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ, ਇਸ ਲੜੀ ਤਹਿਤ ਅੱਜ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਅਧੀਨ ਬਲਾਕ, ਝੁਨੀਰ ਵਿਖੇ ਲਗਾਏ ਜਾ ਰਹੇ ਕੈਂਪ ਵਿੱਚ ਡੇਰਾ ਬਾਬਾ ਧਿਆਨ ਦਾਸ ਵਿਖੇ ਵਨ ਸਟੋਪ ਸੈਂਟਰ ਦੇ ਸਟਾਫ ਵਲੋਂ ਵੀ ਸ਼ਮੂਲੀਅਤ ਕੀਤੀ ਗਈ।
ਇਸ ਦੌਰਾਨ ਕੈਂਪ ਵਿੱਚ ਵੱਖਰੇ ਤੌਰ ਤੇ ਸਟਾਲ ਲਗਾ ਕੇ ਕੈਂਪ ਵਿੱਚ ਆਏ ਲੋਕਾਂ ਨੂੰ ਵਨ ਸਟੋਪ ਸੈਂਟਰ ਸਕੀਮ ਦੇ ਇਸਤਿਹਾਰ ਵੰਡ ਕੇ ਅੱਤਿਆਚਾਰ ਤੋਂ ਪੀੜਤ ਔਰਤਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਜਿਵੇਂ ਲਈ ਮੈਡੀਕਲ ਸੁਵਿਧਾ, ਮਾਨਸਿਕ ਪਰਾਮਰਸ਼, ਸਲਾਹ, ਮੁਫਤ ਕਾਨੂੰਨੀ ਸਹਾਇਤਾ, ਆਰਜੀ ਰਿਹਾਇਸ਼ ਆਦਿ ਬਾਰੇ ਜਾਗਰੂਕ ਕੀਤਾ ਗਿਆ। ਇਸ ਕੈਂਪ ਵਿੱਚ ਵਨ ਸਟੋਪ ਸੈਂਟਰ ਦੀ ਸੈਂਟਰ ਐਡਮਿਨ ਮਿਸ. ਗਗਨਦੀਪ ਕੌਰ, ਕੇਸ ਵਰਕਰ ਭਾਵਨਾ ਜੈਨ, ਕਾਊਂਸਲਰ ਸ਼੍ਰੀਮਤੀ ਜਸਪ੍ਰੀਤ ਕੌਰ,ਆਈ. ਟੀ. ਸਟਾਫ ਤੋਂ ਸਤਨਾਮ ਸਿੰਘ ਮੌਜੂਦ ਸਨ।























