ਦਫ਼ਤਰਾਂ ਵਿੱਚ ਕੋਈ ਪੁੱਛ-ਗਿੱਛ ਨਾ ਹੋਣ ਕਰਕੇ ਨਿਰਾਸ਼ਾ ’ਚ ਹਨ ਕਾਂਗਰਸੀ ਵਰਕਰ

0
42

ਜੋਗਾ, 20 ਨਵੰਬਰ (ਸਾਰਾ ਯਹਾ,ਬਲਜੀਤ ਸ਼ਰਮਾ)-ਸੂਬੇ ਦੇ ਨਾਲ-ਨਾਲ ਮਾਨਸਾ ਜਿਲ੍ਹੇ ਵਿੱਚ ਨਿਰਾਸ਼ਾ ਦੇ ਆਲਮ ’ਚ ਗੁਜ਼ਰ ਰਹੇ ਹਨ ਕਾਂਗਰਸੀ
ਵਰਕਰ। ਵਰਕਰਾਂ ਨੂੰ ਦਫ਼ਤਰਾਂ ਵਿੱਚ ਜਿੱਥੇ ਕੰਮ ਕਰਵਾਉਣ ਲਈ ਖੱਜਲ-ਖੁਆਰੀ ਦਾ ਹੀ ਸਾਮਹਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਕੋਈ ਵੀ
ਉਨ੍ਹਾਂ ਦੀ ਬਾਹ ਨਹੀ ਫੜ ਰਿਹਾ ਹੈ, ਇਸ ਕਰਕੇ ਵਰਕਰ ਆਪਣਾ ਦੁੱਖ ਸੋਸ਼ਲ ਮੀਡੀਆ ਰਾਹੀ ਵੀ ਸੁਣਾ ਚੁੱਕੇ ਹਨ, ਪਰ ਸਰਕਾਰ ਤੇ ਇਸਦਾ
ਕੋਈ ਵੀ ਅਸਰ ਦਿਖਾਈ ਨਹੀ ਦੇ ਰਿਹਾ ਹੈ। ਵਰਕਰਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਦੀ ਕਿਸੇ ਵੀ ਦਫ਼ਤਰ ਵਿੱਚ ਕੋਈ ਵੀ ਸੁਣਵਾਈ
ਨਹੀ ਹੈ ਅਤੇ ਹਰ ਅਧਿਕਾਰੀ ਉਨ੍ਹਾਂ ਨੂੰ ਟਿੱਚ ਜਾਣਦੇ ਹਨ। ਉਨ੍ਹਾਂ ਕਿਹਾ ਥਾਣੇ ਵਿੱਚ ਕੋਈ ਵੀ ਸੁਣਵਾਈ ਨਹੀ ਹੈ ਅਤੇ ਲਗਭਗ ਹਰ ਦਫ਼ਤਰ
ਵਿੱਚ ਭ੍ਰਿਸਟਾਚਾਰ ਦਾ ਬੋਲ ਬਾਲਾ ਹੈ, ਜਿਸ ਕਰਕੇ ਉਨ੍ਹਾਂ ਨੂੰ ਨਿਰਾਸ਼ਾ ਦਾ ਸਾਮਹਣਾ ਕਰਨਾ ਪੈ ਰਿਹਾ ਹੈ। ਕਾਂਗਰਸੀ ਵਰਕਰਾਂ ਦਾ ਕਹਿਣਾ ਹੈ
ਕਿ ਉਨ੍ਹਾਂ ਦੀ ਸਰਕਾਰ ਦਰਬਾਰੇ ਕੋਈ ਪੁੱਛਗਿੱਛ ਨਹੀ ਹੈ, ਜਦ ਵੀ ਆਪਣਾ ਦੁੱਖ ਕਿਸੇ ਮੁੱਖ ਲੀਡਰਾਂ ਕੋਲ ਦੱਸਣਾ ਚਾਹੁੰਦੇ ਹਨ, ਉਨ੍ਹਾਂ ਨੂੰ
ਮਿਲਣ ਤਾਂ ਦੂਰ ਦੀ ਗੱਲ, ਨੇੜ੍ਹੇ ਵੀ ਨਹੀ ਜਾਣ ਦਿੱਤਾ ਜਾਂਦਾ। ਵਰਕਰਾਂ ਨੇ ਕਿਹਾ ਕਿ ਉਨ੍ਹਾਂ ਨੇ ਭਾਵੇਂ ਅਕਾਲੀ-ਭਾਜਪਾ ਦੀ ਗੱਠਜੋੜ
ਸਰਕਾਰ ਸਮੇਂ ਪਿਛਲੇ 10 ਸਾਲ ਨਿਰਾਸ਼ਾ ਵਿੱਚੋਂ ਲਗਾਏ ਸਨ, ਪਰ ਸੂਬੇ ਵਿੱਚ ਆਪਣੀ ਸਰਕਾਰ ਹੁੰਦਿਆ ਵੀ ਹੋਇਆ ਵੀ ਘੁਟਣ ਮਹਿਸੂਸ ਕਰ
ਰਹੇ ਹਨ। ਇਹ ਵੀ ਗੱਲ ਸਾਹਮਣੇ ਹੈ ਕਿ ਜਿਲ੍ਹੇ ਵਿੱਚ ਪਾਰਟੀ ਲੀਡਰਾ ਦੀ ਕੋਈ ਬਹੁਤਾ ਇੱਕਜੁਟਤਾ ਨਹੀ ਹੈ, ਜਿਸਦਾ ਖੁਮਿਆਜ਼ਾ ਵਰਕਰਾਂ
ਨੂੰ ਭੁਗਤਣਾ ਪੈ ਰਿਹਾ ਹੈ, ਵਰਕਰ ਇਸ ਗੱਲ ਤੋਂ ਭੰਬਲਭੂਸੇ ਹਨ, ਕਿ ੳਹ ਕਿਸ ਲੀਡਰ ਕੋਲ ਜਾਣ ਤੇ ਕਿਸ ਕੋਲ ਨਾ ਜਾਣ।

ਸੀਨੀਅਰ ਵਰਕਰਾਂ ਦਾ ਕਹਿਣਾ ਹੈ ਕਿ ਉਹ ਸਿਰਫ਼ ਹੁਣ ਪਾਰਟੀ ਆਹੁਦੇਦਾਰ ਹੀ ਬਣਕੇ ਰਹਿ ਗਏ ਹਨ, ਕਿਉਂਕਿ ਉਨ੍ਹਾਂ
ਦੀ ਸਿਰਫ਼ ਚੋਣਾਂ ਨੇੜੇ ਹੀ ਪੁੱਛਗਿੱਛ ਹੁੰਦੀ ਹੈ, ਬਾਅਦ ਵਿੱਚ ਉਨ੍ਹਾਂ ਦੀ ਦਫ਼ਤਰਾਂ ਅਤੇ ਪਾਰਟੀ ਵਿੱਚ ਕੋਈ ਵੀ ਪੁੱਛਗਿੱਛ ਨਹੀ ਹੁੰਦੀ ਅਤੇ
ਨਾ ਪਾਰਟੀ ਵਿੱਚ ਬਣਦਾ ਮਾਣ ਸਨਮਾਨ ਦਿੱਤਾ ਜਾਂਦਾ ਹੈ। ਉਨ੍ਹਾਂ ਮੁੱਖ ਮੰਤਰੀ ਤੇ ਉੱਚ ਲੀਡਰਾਂ ਨੂੰ ਅਪੀਲ ਕਰਦਿਆ ਕਿਹਾ ਕਿ ਵਰਕਰਾਂ
ਦੀਆ ਮੁਸ਼ਕਲਾ ਸਬੰਧੀ ਧਿਆਨ ਦਿੱਤਾ ਜਾਵੇ, ਜੇਕਰ ਫਿਰ ਵੀ ਸੂਬੇ ਵਿੱਚ ਸਰਕਾਰ ਹੁੰਦਿਆ ਵਰਕਰਾਂ ਦਾ ਇਹੋ ਹਾਲ ਰਿਹਾ, ਤਾਂ ਆਉਣ
ਵਾਲੀਆ ਚੋਣਾਂ ਵਿੱਚ ਪਾਰਟੀ ਨੂੰ ਭਾਰੀ ਨੁਕਸ਼ਾਨ ਹੋਣ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਦੱਸਣਾ ਬਣਦਾ ਹੈ ਕਿ ਜੇਕਰ ਮੁੱਖ ਮੰਤਰੀ ਜਾਂ
ਹੋਰ ਉੱਚ ਲੀਡਰਾਂ ਨੇ ਵਰਕਰਾਂ ਦੀਆ ਮੁਸ਼ਕਲਾ ਵੱਲ ਜਲਦ ਧਿਆਨ ਨਾ ਦਿੱਤਾ, ਤਾਂ ਪਾਰਟੀ ਨੂੰ ਆਉਣ ਵਾਲੇ ਸਮੇਂ ਦੌਰਾਨ ਬਹੁਤ ਵੱਡਾ
ਨੁਕਸ਼ਾਨ ਦੇਖਣ ਨੂੰ ਮਿਲਣ ਸਕਦਾ ਹੈ, ਕਿਉਂਕਿ ਅੰਦਰੋਂ-ਅੰਦਰੀ ਵਰਕਰ

LEAVE A REPLY

Please enter your comment!
Please enter your name here