ਲੱਚਰ ਗਾਇਕੀ ਖ਼ਿਲਾਫ਼ ਪੁਲਿਸ ਨੇ ਫੜ੍ਹੀ ਸਰਤਾਜ ਦੀ ਬਾਂਹ

0
6

ਅੰਮ੍ਰਿਤਸਰ(ਸਾਰਾ ਯਹਾ): ਪੰਜਾਬ ਵਿੱਚ ਵਧ ਰਹੇ ਗੈਂਗਵਾਦ ਤੇ ਲੱਚਰ ਗਾਇਕੀ ਦੇ ਨੌਜਵਾਨਾਂ ’ਤੇ ਪੈ ਰਹੇ ਗ਼ਲਤ ਅਸਰ ਨੂੰ ਰੋਕਣ ਲਈ ਪੰਜਾਬ ਪੁਲਿਸ ਨੇ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਅੰਮ੍ਰਿਸਰ ਪੁਲਿਸ ਨੇ ਨੌਜਵਾਨਾਂ ਨੂੰ ਲੱਚਰ ਗਾਇਕੀ ਤੇ ਨਸ਼ਿਆਂ ਤੋਂ ਦੂਰ ਕਰਨ ਲਈ ਪੰਜਾਬੀ ਸੂਫ਼ੀ ਗਾਇਕ ਸਤਿੰਦਰ ਸਰਤਾਜ ਦੀ ਬਾਂਹ ਫੜੀ ਹੈ।

ਇਸ ਉਪਰਾਲੇ ਤਹਿਤ ਪੁਲਿਸ 19 ਮਈ ਨੂੰ ਗੁਰੂ ਨਾਨਕ ਸਟੇਡੀਅਮ ਵਿੱਚ ਸਤਿੰਦਰ ਸਰਤਾਜ ਦਾ ਲਾਈਵ ਸ਼ੋਅ ਕਰਾਏਗੀ। ਇਸ ਸ਼ੋਅ ਨੂੰ ‘ਕਲੀਨ ਸਿੰਗਿੰਗ-ਨੋ ਡਰੱਗ-ਸੇਵ ਯੂਥ ਤੇ ਸੇਵ ਕਲਚਰ’ ਦਾ ਨਾਂ ਦਿੱਤਾ ਗਿਆ ਹੈ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਐਸ ਐਸ ਸ਼੍ਰੀਵਾਸਤਵ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਪੰਜਾਬੀ ਗਾਇਕਾਂ ਨੂੰ ਆਪਣਾ ਰੋਲ ਮਾਡਲ ਮੰਨਦੇ ਹਨ ਤੇ ਲਗਾਤਾਰ ਵਧ ਰਹੇ ਹਥਿਆਰਾਂ ਤੇ ਨਸ਼ਿਆਂ ਵਾਲੇ ਗੀਤ ਉਨ੍ਹਾਂ ਨੂੰ ਗ਼ਲਤ ਰਾਹ ਵੱਲ ਲੈ ਜਾ ਰਹੇ ਹਨ।

Image result for satinder sartajਇਸ ਲਈ ਅੰਮ੍ਰਿਤਸਰ ਪੁਲਿਸ ਦੇ ਨਵੇਂ ਕਦਮ ਤਹਿਤ ਨੌਜਵਾਨਾਂ ਨੂੰ ਚੰਗਾ ਸੁਣਨ ਤੇ ਨਸ਼ਿਆਂ ਦੇ ਨਾਲ-ਨਾਲ ਲੜਾਈ-ਝਗੜਿਆਂ ਤੋਂ ਵੀ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਬਚਾਉਣ ਲਈ ਉਹ ਆਉਣ ਵਾਲੇ ਸਮੇਂ ’ਚ ਵੀ ਇਹੋ ਜਿਹੇ ਹੋਰ ਪ੍ਰਗਰਾਮ ਉਲੀਕਦੇ ਰਹਿਣਗੇ

 

 

 

 

 


EDITED BY : SARA YAHA PUNJABI NEWS

LEAVE A REPLY

Please enter your comment!
Please enter your name here