ਪਿੰਡ ਉੱਭਾ ਵਿਖੇ ਟੁੱਲੂ ਪੰਪਾਂ ਨੂੰ ਤੁਰੰਤ ਬੰਦ ਕਰਨ ਦੇ ਆਦੇਸ਼

0
3

ਮਾਨਸਾ, 01 ਮਈ ( ਹੀਰਾ ਸਿੰਘ ਮਿੱਤਲ) : ਪਿੰਡ ਉੱਭਾ ਵਿਖੇ ਪਿਛਲੇ ਕੁਝ ਦਿਨਾਂ ਤੋਂ ਵਾਟਰ ਸਪਲਾਈ ਦਾ ਪਾਣੀ ਪਿੰਡ ਦੇ ਇਕ ਨਾਗਰਿਕ ਵੱਲੋਂ ਛੱਡੀ ਹੋਈ ਪਾਇਪ ਦੇ ਸੀਵਰੇਜ ਦੇ ਪਾਣੀ ਨਾਲ ਮਿਕਸ ਹੋਣ ਕਾਰਨ ਲੋਕਾਂ ਦੇ ਘਰਾਂ ਵਿਚ ਸਪਲਾਈ ਹੋ ਰਿਹਾ ਹੈ ਅਤੇ ਪੀਣ ਵਾਲੇ ਪਾਣੀ ਨੂੰ ਦੂਸ਼ਿਤ ਕਰ ਰਿਹਾ ਹੈ। ਇਸ ਨਾਲ ਜਿੱਥੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨ ਪੈ ਰਿਹਾ ਹੈ ਉੱਥੇ ਹੀ ਗੰਦੇ ਪਾਣੀ ਨਾਲ ਲੋਕ ਡਾਏਰੀਆ ਨਾਮ ਦੀ  ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ।
Related image  ਇਸ ਸਬੰਧੀ ਕਾਰਵਾਈ ਕਰਦੇ ਹੋਏ ਉਪ ਮੰਡਲ ਮੈਜਿਸਟਰੇਟ ਸ੍ਰੀ ਅਭੀਜੀਤ ਕਪਲਿਸ਼ ਨੇ ਫੌਜਦਾਰੀ ਜ਼ਾਬਤਾ ਸੰਘਤਾ 1993 (1974 ਦਾ ਐਕਟ ਨੰਬਰ-2) ਦੀ ਧਾਰਾ 144 ਅਧੀਨ ਪਿੰਡ ਉਭਾ ਵਿਖੇ ਘਰਾਂ ਵਿੱਚ ਲੱਗੀਆਂ ਟੂਟੀਆਂ ਨੂੰ ਉੱਚਾ ਚੁਕਵਾਉਣਾ, ਵਾਟਰ ਸਪਲਾਈ ਦੇ ਕੁਨੈਕਸ਼ਨ ਤੇ ਟੂਟੀਆਂ ਲਵਾਉਣਾ, ਪਿੱਤਲ ਦੀ ਫਿਰੂਲ ਨੂੰ ਤੁਰੰਤ ਲਗਾਉਣਾ, ਨਜਾਇਜ਼ ਤੌਰ ਤੇ ਲਏ ਗਏ ਕੁਨੈਕਸ਼ਨਾਂ ਨੂੰ ਬੰਦ ਕਰਨਾ, ਟੁੱਲੂ ਪੰਪਾਂ ਨੂੰ ਤੁਰੰਤ ਬੰਦ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਹ ਹੁਕਮ ਮਿਤੀ 30 ਜੂਨ 2018 ਤੱਕ ਲਾਗੂ ਰਹਿਣਗੇ।

LEAVE A REPLY

Please enter your comment!
Please enter your name here