

ਮਾਨਸਾ 05 ਸਤੰਬਰ (ਬਪਸ): ਪੰਜਾਬੀ ਸੰਗੀਤ ਜਗਤ ਨੂੰ ਚੁੰਨੀ ਲੜ ਬੰਨ੍ਹ ਕੇ ਪਿਆਰ, ਤੂੰ ਜਦ ਤੁਰਜੇਗੀ’ ਮਾਹੀ ਨਾਲ ਰਹੇ ਹੱਸਦੀ, ਕਦੇ ਨਹੀਂ ਭੁੱਲ ਸਕਦੇ, ਰੋਣ ਵੀ ਨਹੀਂ ਦਿੰਦੇ, ਜੇ ਤੈਥੋਂ ਨਹੀਂ ਨਿਭਦੀ , ਡੋਲੀ ਵਾਲੀ ਕਾਰ ਵਰਗੀਆ ਦਰਜਨਾਂ ਐਲਬਮਾ ਤੇ ਸਿੰਗਲ ਟਰੈਕ ਗੀਤ ਦੇਣ ਵਾਲੇ ਮਾਲਵੇ ਦੇ ਉੱਘੇ ਗਾਇਕ ਕੁਲਦੀਪ ਰਸੀਲਾ ਆਪਣਾ ਨਵਾਂ ਡਿਊਟ ਗੀਤ ” ਲੰਬੂ ਵਾਲੀ ਪੈਟ ” ਲੈ ਕੇ ਜਲਦ ਹਾਜਰ ਹੋ ਰਿਹਾ ਹੈ। ਗੀਤ ਸਬੰਧੀ ਜਾਣਕਾਰੀ ਦਿੰਦਿਆ ਗਾਇਕ ਕੁਲਦੀਪ ਰਸੀਲਾ ਨੇ ਦੱਸਿਆਂ ਕਿ ” ਲੰਬੂ ਵਾਲੀ ਪੈਟ ” ਗੀਤ ਤੇ ਸਾਡੀ ਸਾਰੀ ਟੀਮ ਵੱਲੋਂ ਸਖਤ ਮਿਹਨਤ ਨਾਲ ਬਹੁਤ ਵਧੀਆ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ । ਉਮੀਦ ਹੈ ਕਿ ਇਹ ਗੀਤ ਦਰਸ਼ਕਾਂ ਦੀ ਪੰਸਤ ਉੱਪਰ ਖਰਾ ਉਤਰੇਗਾ। ਗੀਤ ਵਿੱਚ ਸਹਿ ਗਾਇਕਾ ਵਜੋ ਦੀਪ ਜ਼ੈਡ ਵੱਲੋਂ ਸਾਥ ਦਿੱਤਾ ਗਿਆ ਹੈ ।ਗੀਤ ਦੇ ਪੇਸਕਸ਼ ਗੁਰਤੇਜ ਅਰੈਨ ਹਨ ਜਦ ਕਿ ਕਲਮਬੱਧ ਕੀਤਾ ਹੈ ਕਿੰਦਾ ਸ਼ੇਰਗਾੜ ਨੇ, ਸੰਗੀਤਕ ਧੁੰਨਾਂ ਰੈਡ ਰੌਕਰ ਨੇ ਦਿੱਤੀਆ ਹਨ। ਹਾਇਟ ਮਿਊਜਿਕ ਕੰਪਨੀ ਦੇ ਨਿਰਮਾਤਾ ਰਿਤੇਸ਼ ਕੁਮਾਰ ਵੱਲੋਂ ਅਗਲੇ ਦਿਨਾਂ ਚ ਰਿਲੀਜ਼ ਕੀਤਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਇਸ ਗੀਤ ਦੀ ਵੀਡੀਓ ਬਣਾ ਲਈ ਗਈ ਹੈ ਜਲਦੀ ਹੀ ਇਹ ਗੀਤ ਚੈਨਲਾਂ ਦਾ ਸ਼ਿੰਗਾਰ ਬਣੇਗਾ। ਉਨ੍ਹਾਂ ਕਿਹਾ ਕਿ ਪੰਜਾਬੀ ਸਰੋਤਿਆਂ ਨੇ ਪਹਿਲਾਂ ਵੀ ਉਸ ਨੂੰ ਰਜਵਾਂ ਪਿਆਰ ਦਿੱਤਾ ਹੈ ਤੇ ਇਸ ਸਿੰਗਲ ਟਰੈਕ ਗੀਤ ਨੂੰ ਵੀ ਉਹ ਮਣਾਂ ਮੂੰਹੀ ਪਿਆਰ ਕਰਨਗੇ।























