*ਲੰਬੀ ਤੋਂ ਦਰਦਨਾਕ ਖਬਰ! ਕਿਸਾਨ ਨੇ ਧੀ ਨੂੰ ਗੋਲੀ ਮਾਰ ਕੀਤੀ ਖੁਦਕੁਸ਼ੀ*

0
104

ਬਠਿੰਡਾ 19,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਲੰਬੀ ਨੇੜਲੇ ਪਿੰਡ ਮਾਹੂਆਣਾ ਵਿੱਚੋਂ ਦਰਦਨਾਕ ਖਬਰ ਆਈ ਹੈ। ਇੱਥੇ ਇੱਕ ਕਿਸਾਨ ਨੇ ਆਪਣੀ ਧੀ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪਤਾ ਲੱਗਾ ਹੈ ਕਿ ਕਰੋਨਾ ਮਹਾਮਾਰੀ ਕਾਰਨ ਮ੍ਰਿਤਕ ਕਿਸਾਨ ਦੀ ਮਾਂ ਤੇ ਪਤਨੀ ਦੀ ਮੌਤ ਹੋ ਗਈ ਸੀ। ਇਸ ਗੱਲੋਂ ਕਿਸਾਨ ਜਗਵਿੰਦਰਪਾਲ ਸਿੰਘ ਜੱਗੀ ਪ੍ਰੇਸ਼ਾਨ ਰਹਿੰਦਾ ਸੀ। ਉਸ ਨੇ ਖੁਦ ਨੂੰ ਤੇ 25 ਸਾਲਾ ਪੁੱਤਰੀ ਨੂੰ ਗੋਲੀ ਮਾਰ ਦਿੱਤੀ। ਇਸ ਕਾਰਨ ਕਿਸਾਨ ਦੀ ਮੌਤ ਹੋ ਗਈ ਜਦਕਿ ਉਸ ਦੀ ਧੀ ਵਿਸ਼ਵਦੀਪ ਕੌਰ ਨੂੰ ਗੰਭੀਰ ਹਾਲਤ ਵਿੱਚ ਲੁਧਿਆਣਾ ਲਿਜਾਇਆ ਗਿਆ।

ਪਿੰਡ ਦੇ ਸਾਬਕਾ ਸਰਪੰਚ ਅਮਰਜੀਤ ਸਿੰਘ ਦੇ ਪੁੱਤਰ ਜਗਵਿੰਦਰਪਾਲ ਸਿੰਘ ਜੱਗੀ ਦੀ ਮਾਤਾ ਕੁਲਦੀਪ ਕੌਰ ਤੇ ਪਤਨੀ ਰਵਨੀਤ ਕੌਰ ਦੀ ਕਰੋਨਾ ਕਾਰਨ ਮਈ ਮਹੀਨੇ ਵਿੱਚ ਦਸ ਦਿਨਾਂ ਦੇ ਵਕਫੇ ਵਿੱਚ ਦਮ ਤੋੜ ਗਈਆਂ ਸਨ। ਇਸ ਕਾਰਨ ਜੱਗੀ ਅਤੇ ਵਿਸ਼ਵਦੀਪ ਸਦਮੇ ਵਿੱਚ ਸਨ। ਪਿੰਡ ਵਾਸੀਆਂ ਅਨੁਸਾਰ ਪਿਓ-ਧੀ ਰੋਂਦੇ ਰਹਿੰਦੇ ਸਨ।

ਮੁੱਢਲੀ ਜਾਣਕਾਰੀ ਮੁਤਾਬਿਕ ਉਨ੍ਹਾਂ ਕੋਲ ਅੱਜ-ਕੱਲ੍ਹ ਜੱਗੀ ਦਾ ਭਾਣਜਾ ਅਨਮੋਲ ਵਾਸੀ ਚਨੂੰ ਰਹਿੰਦਾ ਸੀ। ਅੱਜ ਸਵੇਰੇ ਕਰੀਬ ਪੌਣੇ ਸੱਤ ਵਜੇ ਜੱਗੀ ਨੇ ਅਨਮੋਲ ਨੂੰ ਧਾਰਾਂ ਕੱਢਣ ਕੱਢਣ ਲਈ ਭੇਜ ਦਿੱਤਾ। ਉਸੇ ਦੌਰਾਨ ਜੱਗੀ ਨੇ ਪਿਸਤੌਲ ਨਾਲ ਵਿਸ਼ਵਦੀਪ ਕੌਰ ਦੇ ਸਿਰ ਵਿਚ ਗੋਲੀ ਮਾਰੀ ਤੇ ਤੇ ਫਿਰ ਆਪਣੇ ਸਿਰ ਵਿਚ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ।

ਗੋਲੀ ਦੀ ਆਵਾਜ਼ ਦੀ ਸੁਣ ਕੇ ਅਨਮੋਲ ਉੱਥੇ ਪੁੱਜਿਆ ਤਾਂ ਦੋਵੇਂ ਜ਼ਖ਼ਮੀ ਹਾਲਤ ਵਿੱਚ ਪਏ ਸਨ। ਪਿੰਡ ਵਾਸੀਆਂ ਦੋਵਾਂ ਨੂੰ ਮਲੋਟ ਲੈ ਗਏ, ਜਿੱਥੇ ਜੱਗੀ ਨੂੰ ਬਠਿੰਡਾ ਅਤੇ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਡੀਐਸਪੀ ਜਸਪਾਲ ਸਿੰਘ ਨੇ ਕਿਹਾ ਕਿ ਘਟਨਾ ਬਾਰੇ ਪੜਤਾਲ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here