

ਮਾਨਸਾ, 25 ਅਪ੍ਰੈਲ (ਸਾਰਾ ਯਹਾ,(ਬਲਜੀਤ ਸ਼ਰਮਾ) : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਸਲਾਧਾਰਕਾਂ ਨੂੰ ਆਪਣਾ ਅਸਲਾ ਜਮ੍ਹਾਂ ਕਰਵਾਉਣ ਦੀ ਹਦਾਇਤ ਕੀਤੀ ਗਈ ਹੈ ਜਿਸ ਤਹਿਤ ਅੱਜ ਤੱਕ ਜਿ਼ਲ੍ਹੇ ਦਾ 97 ਫੀਸਦੀ ਅਸਲਾ ਜਮ੍ਹਾਂ ਕਰਵਾਇਆ ਜਾ ਚੁੱਕਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਮਾਨਸਾ ਸ੍ਰ. ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਲੋੋਕ ਸਭਾ ਚੋੋਣਾਂ—2019 ਨੂੰ ਅਮਨ ਅਮਾਨ ਨਾਲ ਨੇਪਰੇ ਚਾੜਨ ਲਈ ਅਤੇ ਕਾਨੂੰਨ ਅਤੇ ਵਿਵਸਥਾ ਨੂੰ ਧਿਆਨ ਵਿੱਚ ਰੱਖਦੇ ਹੋੋਏ ਜਿਲ੍ਹਾ ਮਾਨਸਾ ਦੇ ਅਸਲਾ ਲਾਇਸੰਸ ਧਾਰਕਾਂ ਦਾ ਰਹਿੰਦਾ ਅਸਲਾ ਜਮ੍ਹਾਂ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਜਿਲ੍ਹਾ ਮਾਨਸਾ ਵਿੱਚ ਕੁੱਲ ਅਸਲਾ 13657 ਵਿੱਚੋੋਂ 13224 ਅਸਲੇ (97#) ਅੱਜ ਤੱਕ ਜਮ੍ਹਾਂ ਕਰਵਾਇਆ ਜਾ ਚੁੱਕਾ ਹੈ ਅਤੇ ਬਾਕੀ ਰਹਿੰਦੇ 433 ਅਸਲੇ ਜਮ੍ਹਾਂ ਕਰਾਉਣ ਲਈ ਸਬੰਧਤ ਥਾਣਿਆਂ ਦੇ ਮੁੱਖ ਅਫਸਰਾਨ ਨੂੰ ਹਦਾਇਤ ਕੀਤੀ ਗਈ ਹੈ ਕਿ ਜੈਲ ਅਫਸਰਾਨ ਅਤੇ ਬੀਟ ਅਫਸਰਾਨ ਰਾਹੀ ਬਾਕੀ ਰਹਿ ਗਿਆ ਅਸਲਾ ਜਲਦੀ ਜਮ੍ਹਾਂ ਕਰਵਾਇਆ ਜਾਵੇ।ਜਿ਼ਲ੍ਹਾ ਮਾਨਸਾ ਪੁਲਿਸ ਵੱਲੋੋਂ ਜਿ਼ਲ੍ਹੇ ਅੰਦਰ 100# ਅਸਲਾ ਜਮ੍ਹਾਂ ਕਰਵਾਏ ਜਾਣ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।
–























