

ਅੱਜ ਮਾਨਸਾ ਸਾਇਕਲ ਗਰੁੱਪ ਵਲੋਂ ਭਾਰਤੀ ਹਾਕੀ ਦੇ ਬੇਤਾਜ ਬਾਦਸ਼ਾਹ ਮੇਜਰ ਧਿਆਨ ਚੰਦ ਜੀ ਦੇ ਜਨਮਦਿਨ ਮੌਕੇ ਭਾਰਤ ਸਰਕਾਰ ਦੇ ਖੇਡ ਮੰਤਰਾਲੇ ਵਲੋਂ ਸ਼ੁਰੂ ਕੀਤੀ “ਫਿੱਟ ਇੰਡੀਆਂ ਮੂਵਮੈਂਟ“ ਨੂੰ ਸਮਰਪਿਤ ਇੱਕ ਸਾਇਕਲ ਰਾਈਡ ਕੀਤੀ। ਇਹ ਜਾਣਕਾਰੀ ਦਿੰਦੇ ਹੋਏ ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਨਰਿੰਦਰ ਗੁਪਤਾ ਨੇ ਦੱਸਿਆ ਕਿ ਇਹ ਰਾਈਡ ਸ਼ਹਿਰ ਦੇ ਉੱਘੇ ਸਰਜਨ ਡਾ: ਟੀ.ਪੀ.ਐਸ.ਰੇਖੀ ਦੀ ਅਗਵਾਈ ਹੇਠ ਮਾਨਸਾ ਬੱਸ ਸਟੈਂਡ ਤੋਂ ਸ਼ੁਰੂ ਕਰਕੇ ਸ਼ੀ੍ ਦੁਰਗਾ ਮੰਦਰ ਮਾਇਸਰ ਖਾਨਾ ਅਤੇ ਗੁਰੂਦੁਆਰਾ ਸ਼ੀ੍ ਤਿੱਤਰਸਰ ਸਾਹਿਬ ਨੱਤਮਸਤਕ ਹੋ ਕੇ ਵਾਪਿਸ ਮਾਨਸਾ ਤੱਕ 61 ਕਿਲੋਮੀਟਰ ਪੂਰੀ ਕੀਤੀ।ਇਸ ਰਾਈਡ ਦਾ ਮਕਸਦ ਲੋਕਾਂ ਨੂੰ ਸਿਹਤ ਪ੍ਤੀ ਜਾਗਰੁਕ ਕਰਨਾ ਹੈ।ਡਾ: ਟੀ.ਪੀ.ਐਸ.ਰੇਖੀ ਨੇ ਦੱਸਿਆ ਕਿ ਲੋਕਾਂ ਚ ਫਾਸਟ ਫੂਡ ਖਾਣ ਦਾ ਰੁਝਾਨ ਵੱਧਦਾ ਜਾ ਰਿਹਾ ਹੈ ਅਤੇ ਇਹ ਲੋਕ ਸ਼ਰੀਰਿਕ ਕਸਰਤ ਕਰਨ ਲਈ ਸਮਾਂ ਹੀ ਨਹੀ ਕੱਢਦੇ ਜਿਸ ਕਾਰਣ ਜਾਨਲੇਵਾ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਅਤੇ ਜੇਕਰ ਮਾਲਵਾ ਖੇਤਰ ਦੀ ਗੱਲ ਕੀਤੀ ਜਾਵੇ ਤਾਂ ਕੈਂਸਰ ਅਤੇ ਕਾਲਾ ਪੀਲਿਆ ਵਰਗੀਆਂ ਬੀਮਾਰੀਆਂ ਦੇ ਮਰੀਜਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਲੋਕਾਂ ਨੂੰ ਖਾਣ ਪੀਣ ਪ੍ਤੀ ਸੁਚੇਤ ਹੋਣ ਦੀ ਲੋੜ ਹੈ ਅਤੇ ਨਿਯਮਿਤ ਕਸਰਤ ਕਰਨੀ ਚਾਹੀਦੀ ਹੈ ਸਾਇਕਲਿੰਗ ਕਸਰਤ ਦਾ ਇੱਕ ਵਧੀਆ ਅਤੇ ਸਸਤਾ ਸਾਧਨ ਹੈ ਲੋਕਾਂ ਨੂੰ ਹਰ ਰੋਜ ਘੱਟੋ ਘੱਟ 15 ਤੋਂ 20 ਕਿਲੋਮੀਟਰ ਸਾਇਕਲ ਚਲਾਉਣਾ ਚਾਹੀਦਾ ਹੈ ਤਾਂ ਕਿ ਬਲੱਡ ਪੈ੍ਸ਼ਰ ਅਤੇ ਸ਼ੂਗਰ ਵਰਗੀਆਂ ਬੀਮਾਰੀਆਂ ਤੋਂ ਰਾਹਤ ਮਿਲ ਸਕੇ।ਸੰਜੀਵ ਪਿੰਕਾ ਨੇ ਕਿਹਾ ਕਿ ਸਾਇਕਲ ਗਰੁੱਪ ਦਾ ਮਕਸਦ ਲੋਕਾਂ ਨੂੰ ਸਾਇਕਲ ਚਲਾਉਣ ਲਈ ਪੇ੍ਰਿਤ ਕਰਨਾ ਹੈ ਕਿਉਂਕਿ ਸਾਇਕਲ ਚਲਾਉਣ ਨਾਲ ਜਿੱਥੇ ਸਿਹਤ ਠੀਕ ਰਹਿੰਦੀ ਹੈ ਉਸ ਦੇ ਨਾਲ ਹੀ ਟੈ੍ਫਿਕ ਦੀ ਸੱਮਸਿਆ ਵੀ ਹੱਲ ਹੁੰਦੀ ਹੈ।ਇਸ ਮੌਕੇ ਡਾ:ਵਰੁਣ ਮਿੱਤਲ,ਲੋਕ ਰਾਮ,ਸੁਰਿੰਦਰ ਬਾਂਸਲ,ਬਿੰਨੂ ਗਰਗ,ਸੰਜੀਵ ਮਾਸਟਰ,ਅਨਿਲ ਸੇਠੀ,ਪ੍ਮੋਦ ਬਾਗਲਾ ਅਤੇ ਪੁਨੀਤ ਬਾਂਸਲ ਹਾਜਰ ਸਨ।























