ਲੋਕਾਂ ਨੂੰ ਘਰਾਂ ਚ ਰੁੱਖ ਲਗਾਉਣ ਲਈ ਕੀਤਾ ਜਾਗਰੁਕ।

0
38

ਮਾਨਸਾ, (ਸਾਰਾ ਯਹਾ) : ਸਾਇਕਲ ਗਰੁੱਪ ਵਲੋਂ ਪਿਛਲੇ ਇੱਕ ਮਹੀਨੇ ਤੋਂ ਸ਼ੁਰੂ ਕੀਤੀ “ਰੁੱਖ ਲਗਾਓ ਵਾਤਾਵਰਣ ਬਚਾਓ“ ਮੁਹਿੰਮ ਤਹਿਤ ਅੱਜ ਮਾਨਸਾ ਸ਼ਹਿਰ ਦੇ ਜੰਡਾਂ ਵਾਲੇ ਸਕੂਲ ਨਜਦੀਕ ਰਹਿਣ ਵਾਲੇ ਅਗਾਂਹਵਧੂ ਕਿਸਾਨ ਕੁਲਵੰਤ ਸਿੰਘ ਦੇ ਘਰ 10 ਛਾਂਦਾਰ ਦਰਖੱਤ ਲਗਾਏ ਗਏ। ਸੰਜੀਵ ਪਿੰਕਾ ਨੇ ਦੱਸਿਆ ਕਿ ਪਿਛਲੇ ਇੱਕ ਮਹੀਨੇ ਤੋਂ ਪਾਣੀ ਦੇ ਡਿੱਗਦੇ ਲੈਬਲ ਤੋਂ ਚਿੰਤਤ ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਨੇ ਰੁੱਖ ਲਗਾ ਕੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਲੋਕਾਂ ਨੂੰ ਜਾਗਰੁਕ ਕਰਨ ਲਈ ਇਹ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਜਿਸ ਤਹਿਤ ਕਈ ਪਿੰਡਾਂ ਚ ਸਾਂਝੀਆਂ ਥਾਵਾਂ ਤੇ ਰੁੱਖ ਲਗਾਏ ਗਏ ਹਨ ਇਸੇ ਮੁਹਿੰਮ ਤਹਿਤ ਹੁਣ ਲੋਕਾਂ ਨੂੰ ਘਰਾਂ ਚ ਰੁੱਖ ਲਗਾ ਕੇ ਉਹਨਾਂ ਨੂੰ ਸੰਭਾਲਣ ਲਈ ਪੇ੍ਰਿਤ ਕੀਤਾ ਜਾ ਰਿਹਾ ਹੈ।ਵਾਤਾਵਰਣ ਪੇ੍ਮੀ ਬਲਵੀਰ ਅਗਰੋਈਆ ਨੇ ਅਪੀਲ ਕੀਤੀ ਕਿ ਹਰੇਕ ਇਨਸਾਨ ਘੱਟੋ ਘੱਟ ਪੰਜ ਰੁੱਖ ਜਰੂਰ ਲਗਾਵੇ ਅਤੇ ਉਹਨਾਂ ਦੀ ਸੰਭਾਲ ਕਰੇ।ਸੋਹਣ ਲਾਲ ਨੇ ਕੁਲਵੰਤ ਸਿੰਘ ਦੇ ਪਰਿਵਾਰ ਦੀ ਇਸ ਉਪਰਾਲੇ ਲਈ ਸ਼ਲਾਘਾ ਕਰਦਿਆਂ ਕਿ ਸਾਨੂੰ ਅਜਿਹੇ ਸਮਾਜ ਪ੍ਤੀ ਵਧੀਆ ਸੋਚ ਰੱਖਣ ਵਾਲੇ ਪਰਿਵਾਰਾਂ ਤੋਂ ਪੇ੍ਰਣਾ ਲੈਣੀ ਚਾਹੀਦੀ ਹੈ ਅਤੇ ਵਾਤਾਵਰਣ ਨੂੰ ਸਾਫ ਰੱਖਣ ਵਿੱਚ ਬਣਦਾ ਯੋਗਦਾਨ ਦੇਣਾ ਚਾਹੀਦਾ ਹੈ।ਇਸ ਮੌਕੇ ਭੀਮ ਕੋਟਲੀ,ਰਮਨ ਗੁਪਤਾ,ਨਰਿੰਦਰ ਗੁਪਤਾ,ਪਰਵੀਨ ਗੋਇਲ,ਸੰਜੀਵ ਪਿੰਕਾ,ਹੈਪੀ ਸਿੰਘ,ਸੋਹਣ ਲਾਲ,ਬਲਵੀਰ ਅਗਰੋਈਆਂ ਸਮੇਤ ਮੈਂਬਰ ਹਾਜਰ ਸਨ।

LEAVE A REPLY

Please enter your comment!
Please enter your name here