ਲੋਕਾਂ ਦੇ ਸਹਿਯੋਗ ਨਾਲ ਹੋ ਰਹੀ ਹੈ ਗਊਵੰਸ਼ ਦੀ ਸੰਭਾਲ…ਪਿੰਕਾ।

0
91

ਅੱਜ ਗਊਸ਼ਾਲਾ ਖੋਖਰ ਕਲਾਂ ਵਿਖੇ ਭਗਵਾਨ ਸ਼ੀ੍ ਕਿ੍ਸ਼ਨ ਜੀ ਦਾ ਜਨਮਦਿਵਸ “ਜਨਮਅਸ਼ਟਮੀ“ ਬੜੀ ਹੀ ਸ਼ਰਧਾ ਅਤੇ ਉਤਸਾਹ ਨਾਲ ਮਨਾਈ ਗਈ। ਗਊਸ਼ਾਲਾ ਵਿਖੇ ਬਣੇ ਸ਼ੀ੍ ਕਿ੍ਸ਼ਨਾ ਮੰਦਰ ਵਿਖੇ ਭਗਵਾਨ ਦੀ ਪੂਜਾ ਉਪਰੰਤ ਸ਼ੀ੍ ਕਿ੍ਸ਼ਨ ਜੀ ਦੀ ਆਰਤੀ ਦਾ ਗੁਨਗਾਣ ਕੀਤਾ ਗਿਆ।
ਸ਼ੀ੍ ਦਿਵਯ ਜਯੋਤੀ ਸੰਸਥਾਨ ਸੁਨਾਮ ਦੀਆਂ ਭੈਣਾ ਵਲੋਂ ਭਗਵਾਨ ਸ਼ੀ੍ ਕਿ੍ਸ਼ਨ ਜੀ ਦੇ ਜੀਵਨ ਤੇ ਅਧਾਰਿਤ ਵੱਖ ਵੱਖ ਪ੍ਸੰਗਾਂ ਦਾ ਸੰਗੀਤਮਈ ਕੀਰਤਨ ਕਰਕੇ ਉਸਦੀ ਵਿਆਖਿਆ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਇਸ ਮੌਕੇ ਲਾਇਨ ਨਰੇਸ਼ ਕੁਮਾਰ ਦੀ ਪ੍ਧਾਨਗੀ ਹੇਠ ਚੱਲ ਰਹੀ ਸ਼ਹਿਰ ਦੀ ਸਮਾਜਸੇਵੀ ਸੰਸਥਾ ਲਾਇਨਜ ਕਲੱਬ ਮਾਨਸਾ ਵਲੋਂ ਘਰਾਂ ਵਿੱਚੋ ਗਊਸੇਵਾ ਲਈ ਹਰਾ ਚਾਰਾ,ਸੂੜਾ,ਗੁੜ ਆਦਿ ਇੱਕਠਾ ਕਰਨ ਦੇ ਮਕਸਦ ਲਈ ਇੱਕ ਰਿਕਸ਼ਾ ਰੇਹੜੀ ਦਿੱਤੀ ਗਈ। ਕਲੱਬ ਮੈਂਬਰਾਂ ਦੀਪਕ ਸਿੰਗਲਾ,ਜਨਕ ਰਾਜ,ਮੌਤੀ ਰਾਮ,ਹਰਸ਼ ਕੁਮਾਰ,ਧਿਆਨ ਚੰਦ,ਜਸਪਾਲ ਬਰਾੜ,ਸੁਦਾਮਾਂ ਮੱਲ ਨੇ ਮੌਕੇ ਉਪਰ ਪਹੁੰਚ ਕੇ ਇਹ ਰੇਹੜੀ ਗਊਸ਼ਾਲਾ ਕਮੇਟੀ ਮੈਂਬਰਾਂ ਨੂੰ ਭੇਂਟ ਕੀਤੀ ਅਤੇ ਗਊਵੰਸ਼ ਦੀ ਹੋ ਰਹੀ ਵਧੀਆ ਸੰਭਾਲ ਤੋਂ ਪ੍ਭਾਵਿਤ ਹੋ ਕੇ ਹਰੇਕ ਮੈਂਬਰ ਨੇ ਵਿੱਤੀ ਸਹਾਇਤਾ ਵੀ ਦਿੱਤੀ।
ਗਊਸ਼ਾਲਾ ਕਮੇਟੀ ਮੈਂਬਰ ਸੰਜੀਵ ਪਿੰਕਾ ਨੇ ਕਲੱਬ ਮੈਂਬਰਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਸ ਸਰਕਾਰੀ ਗਊਸ਼ਾਲਾ ਵਿਖੇ 1500 ਦੇ ਕਰੀਬ ਗਊਵੰਸ਼ ਦੀ ਸੰਭਾਲ ਗਊਭਗਤਾਂ ਦੇ ਸਹਿਯੋਗ ਨਾਲ ਹੋ ਰਹੀ ਹੈ।
ਇਸ ਮੌਕੇ ਮੱਘਰ ਮੱਲ ਖਿਆਲਾ,ਡਾ: ਜਨਕ ਰਾਜ ਸਿੰਗਲਾ,ਪਰਵੀਨ ਟੋਨੀ,ਪਵਨ ਕੁਮਾਰ,ਅਸ਼ਵਨੀ ਜਿੰਦਲ,ਪਵਨ ਕੋਟਲੀ,ਰਮਨ ਗੁਪਤਾ,ਭੀਮ.ਕੋਟਲੀ,ਜੈਪਾਲ ਗਰਗ,ਸ਼ਾਮ ਲਾਲ,ਰਵੀ ਕੁਮਾਰ,ਨਰਿੰਦਰ ਗੁਪਤਾ,ਵਿਨੋਦ ਭੰਮਾਂ,ਬਿੰਦਰਪਾਲ ਸਮੇਤ ਮੈਂਬਰ ਹਾਜਰ ਸਨ।

LEAVE A REPLY

Please enter your comment!
Please enter your name here