ਸੰਗੀਨ ਵਾਰਦਾਤਾਂ ‘ਚ ਸ਼ਾਮਲ ਹੋਣ ਦੇ ਅਹਿਮ ਸੁਰਾਗ ਮਿਲੇ ਦੋਸ਼ੀਆਂ ਵਲੋਂ ਪੁਲਸ ਰਿਮਾਂਡ ਦੌਰਾਨ ਕਾਰਾਂ ਗੱਡੀਆਂ ਖੋਹਣ ਦੀਆਂ ਵਾਰਦਾਤਾਂ ਨੂੰ ਅੰਜਾਮ ਦੀਤਾ

0
4

ਮਾਨਸਾ, 2 ਜੂਨ (ਸਾਰਾ ਯਹਾ )-ਸਥਾਨਕ ਕੈਂਚੀਆਂ ਤੇ 2 ਹਫਤੇ ਪਹਿਲਾਂ ਦਿਨ ਦਿਹਾੜੇ ਯੂਥ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਬੱਗੀ ਜਟਾਣਾ ਦੀ ਸ਼ਰੇਆਮ ਹੱਤਿਆ ਕਰਨ ਵਾਲੇ 5 ਦੋਸ਼ੀਆਂ ਨੂੰ ਮਾਨਸਾ ਪੁਲਸ ਵਲੋਂ ਰਾਜਸਥਾਨ ਦੀ ਪੁਲਸ ਤੋਂ ਪ੍ਰੋਟੈਕਸ਼ਨ ਵਾਰੰਟ ਤੇ ਲਿਆ ਕੇ ਮਾਨਯੋਗ ਅਦਾਲਤ ਮਾਨਸਾ ‘ਚ ਪੇਸ਼ ਕਰਕੇ ਹਾਸਿਲ ਕੀਤੇ 5 ਦਿਨਾਂ ਪੁਲਸ ਰਿਮਾਂਡ ਦੌਰਾਨ ਬੜੀ ਬਾਰੀਕੀ ਨਾਲ ਪੁੱਛਗਿੱਛ ਜਾਰੀ ਹੈ ਪਰ ਹਾਲੇ ਤੱਕ ਉਨ੍ਹਾਂ ਕੋਲੋਂ ਪੁਲਸ ਰਿਮਾਂਡ ਦੌਰਾਨ ਪੁਲਸ ਨੂੰ ਕੋਈ ਹੋਰ ਸੰਗੀਨ ਵਾਰਦਾਤਾਂ ‘ਚ ਸ਼ਾਮਲ ਹੋÎਣ ਦੇ ਅਹਿਮ ਸੁਰਾਗ ਮਿਲੇ ਹਨ ਜਾਂ ਨਹੀ। ਇਸ ਬਾਰੇ ਮਾਨਸਾ ਪੁਲਸ ਨੇ ਹਾਲੇ ਤੀਕ ਭੇਦ ਛੁਪਾ ਕੇ ਰੱਖੇ ਹਨ, ਪਰ ਇਹ ਸੰਕੇਤ ਵੀ ਮਿਲੇ ਹਨ ਕਿ ਦੋਸ਼ੀਆਂ ਪਾਸੋਂ ਤਫਤੀਸ਼ ਦੌਰਾਨ ਪੰਜਾਬ ਅਤੇ ਬਾਹਰਲੇ ਸੂਬਿਆਂ ਤੋਂ ਹੋਰ ਬਹੁਤ ਸਾਰੀਆਂ ਕਾਰਾਂ ਗੱਡੀਆਂ ਖੋਹਣ ਅਤੇ ਹੋਰ ਲੁੱਟਾਂ-ਖੋਹਾਂ ਤੇ ਕਤਲਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਗੱਲ ਇਨ੍ਹਾਂ ਦੋਸ਼ੀਆਂ ਵਲੋਂ ਕਬੂਲ ਕੀਤੀ ਗਈ ਹੈ। ਫਿਲਹਾਲ! ਇਸ ਮਾਮਲੇ ‘ਚ ਉਨ੍ਹਾਂ ਤੋਂ ਮਾਨਸਾ ਪੁਲਸ ਨੂੰ ਰਿਮਾਂਡ ਦੌਰਾਨ ਕੀ ਸਫਲਤਾ ਹਾਸਲ ਹੋਈ ਹੈ, ਇਸ ਬਾਰੇ ਕੋਈ ਵੀ ਪੁਲਸ ਅਧਿਕਾਰੀ ਪੁਸ਼ਟੀ ਕਰਨ ਲਈ ਤਿਆਰ ਨਹੀਂ ਹੈ। ਦੱਸਣਯੋਗ ਹੈ ਕਿ ਮਾਨਸਾ ਕੈਂਚੀਆਂ ‘ਤੇ ਨੌਜਵਾਨ ਕਾਂਗਰਸੀ ਆਗੂ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ ਕਰਨ ਵਾਲੇ ਨਿੱਕਾ ਜਟਾਣਾ ਤੇ ਉਸ ਦੇ ਸਾਥੀਆਂ ਨੇ ਫੇਸਬੁੱਕ ਤੇ ਕਤਲ ਕਰਨ ਦੀ ਜ਼ਿੰਮੇਵਾਰੀ ਲਈ ਸੀ। ਇਸ ਵੇਲੇ ਮਾਨਸਾ ਜ਼ਿਲੇ ਦੀ ਪੁਲਸ ਵਲੋਂ ਲਏ 5 ਦਿਨਾਂ ਪੁਲਸ ਰਿਮਾਂਡ ‘ਚ ਨਿੱਕਾ ਜਟਾਣਾ ਸਮੇਤ ਉਸ ਦੇ ਸਾਥੀ ਰੋਹਿਤ ਕੁਮਾਰ ਵਾਸੀ ਜੰਡਿਆਲਾ ਗੁਰੂ, ਸੁਖਦੇਵ ਸਿੰਘ ਉਰਫ ਸੇਬੂ ਵਾਸੀ ਮੋਗਾ, ਗੁਰਵਿੰਦਰ ਸਿੰਘ ਵਾਸੀ ਮੋਗਾ ਅਤੇ ਸਤਕਾਰ ਸਿੰਘ ਵਾਸੀ ਬਾਘਾ ਪੁਰਾਣਾ ਸ਼ਾਮਲ ਹਨ।


EDITED BY : SARA YAHA | | Last Updated :3 June 2018

LEAVE A REPLY

Please enter your comment!
Please enter your name here