

ਟਾਂਡਾ ਉੜਮੁੜ (ਸਾਰਾ ਯਹਾ) : ਲੁਟੇਰਿਆਂ ਨੇ ਬੀਤੀ ਰਾਤ ਅੱਡਾ ਚੋਲਾਂਗ ਵਿੱਚ ਪੰਜਾਬ ਨੈਸ਼ਨਲ ਬੈਂਕ ਦਾ ਏ.ਟੀ .ਐੱਮ . ਗੈਸ ਕਟਰ ਨਾਲ ਕੱਟ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਹੈ |
ਜਿਸ ਦੌਰਾਨ ਏ .ਟੀ .ਐੱਮ ਮਸ਼ੀਨ ਬੁਰੀ ਤਰਾਂ ਨਸ਼ਟ ਹੋ ਗਈ | ਹਾਲਾਂਕਿ ਦੱਸਿਆ ਜਾ ਰਿਹਾ ਹੈ ਕੇ ਲੁਟੇਰੇ ਕਰੰਸੀ ਕੱਢਣ ਵਿੱਚ ਸਫਲ ਨਹੀਂ ਹੋ ਸਕੇ ਹਨ |
ਕਰੰਸੀ ਬਾਰੇ ਸਹੀ ਸੂਚਨਾ ਬੈਂਕ ਅਧਿਕਾਰੀਆਂ ਦੇ ਮੌਕੇ ਤੇ ਪਹੁੰਚਣ ਤੇ ਹੀ ਪਤਾ ਲੱਗੇਗਾ | ਫਿਲਹਾਲ ਸੂਚਨਾ ਮਿਲਣ ਤੇ ਟਾਂਡਾ ਪੁਲਸ ਦੇ ਡੀ.ਐੱਸ .ਪੀ . ਗੁਰਪ੍ਰੀਤ ਸਿੰਘ ਗਿੱਲ ਅਤੇ ਥਾਣਾ ਮੁਖੀ ਐੱਸ .ਆਈ ਬਿਕਰਮ ਸਿੰਘ ਨੇ ਮੌਕੇ ਤੇ ਪਹੁੰਚ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ |
EDITED BY : SARA YAHA | | Last Updated : 7:51 PM 20 ਦਸੰਬਰ 2018
























