*ਲੀਗਲ ਏਡ ਡਿਫੈਂਸ ਕੌਂਸਲ ਸਿਸਟਮ ਦੇ ਖਿਲਾਫ਼ ਮਾਨਸਾ ਜ਼ਿਲ੍ਹੇ ਵਿੱਚ ਅਦਾਲਤੀ ਕੰਮ ਕਾਜ ਇਸ ਹਫ਼ਤੇ ਬੰਦ ਰੱਖਣ ਦਾ ਫੈਸਲਾ*

0
26

ਮਾਨਸਾ 23-2 -2026 (ਸਾਰਾ ਯਹਾਂ/ਮੁੱਖ ਸੰਪਾਦਕ) : ਜ਼ਿਲ੍ਹਾ ਕਚਹਿਰੀਆਂ ਵਿੱਚ ਬਾਰ ਐਸੋਸੀਏਸ਼ਨ ਮਾਨਸਾ LADCs ( ਲੀਗਲ ਏਡ ਡਿਫੈਂਸ ਕੌਂਸਲ ਸਿਸਟਮ) ਸਿਸਟਮ ਦੇ ਖਿਲਾਫ਼ ਅੱਜ ਅਦਾਲਤੀ ਕੰਮ ਬੰਦ ਰੱਖਿਆ ਗਿਆ । ਇਹ ਅਦਾਲਤੀ ਕੰਮ ਕਾਰ ਪੰਜਾਬ ਦੀਆਂ ਸਾਰੀਆਂ ਬਾਰ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਅਤੇ ਸਕੱਤਰਾਂ ਦੀ ਇੱਕ ਵਰਚੁਅਲ ਮੀਟਿੰਗ ਵਿੱਚ ਹੋਏ ਫੈਸਲੇ ਦੇ ਪਾਲਣ ਅਧੀਨ ਕੀਤਾ ਗਿਆ ਹੈ। ਇਸ ਮੀਟਿੰਗ ਵਿੱਚ LADC ਅਤੇ ਐਕਸ਼ਨ ਪਲਾਨ ਦੇ ਮਾਮਲਿਆਂ ਵਿੱਚ 2 ਮੁੱਖ ਮੁੱਦੇ ਵਿਚਾਰੇ ਗਏ ਸਨ, ਅਤੇ ਇਸ ਇਸ ਪੂਰੇ ਹਫ਼ਤੇ ਲਈ ਕੋਈ ਕੰਮ ਨਾ ਕਰਨ ਲਈ ਮਤਾ ਸਮੂਹ ਪੰਜਾਬ ਦੀਂਆ ਬਾਰ ਐਸੋਸੀਏਸ਼ਨ ਵਲੋਂ ਪਾਸ ਕੀਤਾ ਗਿਆ ਸੀ । ਇਸ ਦਾ ਪਾਲਣ ਕਰਦੇ ਜਿੱਥੇ ਮਾਨਸਾ ਜ਼ਿਲ੍ਹਾ ਕਚਿਹਰੀਆਂ ਵਿੱਚ ਅਦਾਲਤੀ ਕੰਮ ਬੰਦ ਕਿੱਤਾ ਗਿਆ। ਉਥੇ ਹੀ ਮਾਨਸਾ ਜ਼ਿਲ੍ਹੇ ਵਿੱਚ ਪੈਂਦੀਆਂ ਸਬ ਡਵੀਜ਼ਨ ਵਿੱਚ ਵੀ ਅਦਾਲਤਾਂ ਦਾ ਕੰਮ ਵੀ ਬੰਦ ਰੱਖਿਆ ਗਿਆ। ਇਸ ਸਮੇ ਮਾਨਸਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਦਾਸ ਸਿੰਘ ਮਾਨ , ਮਨਿੰਦਰ ਸਿੰਘ ਸੈਕਟਰੀ , ਹਰਮਨ ਸਿੱਧੂ, ਓਮਕਾਰ ਸਿੰਘ ਮਿੱਤਲ, ਅੰਤਰਜਾਮੀ ਸਿੰਘ ਸਿੱਧੂ , ਗੁਰਦੀਪ ਸਿੰਘ ਸਿੱਧੂ ਮਾਖਾ ਸੁਖਚੈਨ ਸਿੰਘ ਦੂਲੋ, ਬਾਬੂ ਸਿੰਘ ਮਾਨ, ਹਰਪ੍ਰੀਤ ਸਿੰਘ ਭੈਣੀ, ਬਿਮਲਜੀਤ ਸਿੰਘ, ਬਲਬੀਰ ਕੌਰ , ਗੁਰਲਾਭ ਸਿੰਘ ਮਾਹਲ , ਸਵੀਟ ਸਿੰਗਲਾ, ਹਰਿੰਦਰ ਸ਼ਰਮਾ, ਨਰਿੰਦਰ ਸ਼ਰਮਾ, ਬਿਧੀ ਚੰਦ ,ਪ੍ਰੇਮ ਨਾਥ ਸਿੰਗਲਾ ਨਵਦੀਪ ਸ਼ਰਮਾ ਜਵਾਹਰਕੇ , ਦਰਸ਼ਨ ਸਿੰਘ ਚਾਹਲ, ਵਰਿੰਦਰ ਸਿੰਗਲਾ, ਰਾਜ ਕਮਲ, ਹਰਜਿੰਦਰ ਸਿੰਘ, ਅਵਤਾਰ ਸਿੰਘ ਪੰਧੇਰ, ਮੱਖਣ ਜਿੰਦਲ ਸੁਰਿੰਦਰ ਸਿੰਘ ਜੋਗਾ

LEAVE A REPLY

Please enter your comment!
Please enter your name here