*ਲਾਇਨਜ ਕਲੱਬ ਫਗਵਾੜਾ ਸਿਟੀ ਵਲੋਂ ਸਮਾਜ ਸੇਵਾ ‘ਚ ਪਾਇਆ ਜਾ ਰਿਹਾ ਵਢਮੁੱਲਾ ਯੋਗਦਾਨ – ਭੁਪਿੰਦਰ*

0
6

ਫਗਵਾੜਾ 22 ਅਪ੍ਰੈਲ (ਸਾਰਾ ਯਹਾਂ/ਸ਼ਿਵ ਕੌੜਾ) ਲਾਇਨਜ਼ ਕਲੱਬ ਫਗਵਾੜਾ ਸਿਟੀ ਵਲੋਂ ਮਹੀਨਾਵਾਰ ਰਾਸ਼ਨ ਅਤੇ ਪੈਨਸ਼ਨ ਦੀ ਵੰਡ ਸਬੰਧੀ ਸਮਾਗਮ ਕਲੱਬ ਪ੍ਰਧਾਨ ਜੁਗਲ ਬਵੇਜਾ ਦੀ ਅਗਵਾਈ ਹੇਠ ਚਿਰਾਗ ਐਸੋਸੀਏਟਸ ਸੁਭਾਸ਼ ਨਗਰ ਫਗਵਾੜਾ ਵਿਖੇ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪ੍ਰਵਾਸੀ ਭਾਰਤੀ ਭੁਪਿੰਦਰ ਕੌਸ਼ਲ ਅਤੇ ਉਨ੍ਹਾਂ ਦੀ ਧਰਮ ਪਤਨੀ ਪਰੋਮਿਲਾ ਕੌਸ਼ਲ ਯੂ.ਐਸ.ਏ. ਜਦਕਿ ਗੈਸਟ ਆਫ ਆਨਰ ਵਜੋਂ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਸ਼ਿਰਕਤ ਕੀਤੀ। ਵਿਸ਼ੇਸ਼ ਮਹਿਮਾਨਾਂ ਵਜੋਂ ਸੰਜੀਵ ਕੁਮਾਰ ਮਿੰਚੂ, ਲਾਇਨਜ ਇੰਟਰਨੈਸ਼ਨਲ 321-ਡੀ ਦੇ ਰਿਜਨ ਚੇਅਰਮੈਨ ਆਸ਼ੂ ਮਾਰਕੰਡਾ, ਕਨਵੈਨਸ਼ਨ ਚੇਅਰਮੈਨ ਲਾਇਨ ਤਜਿੰਦਰ ਬਾਵਾ ਐਮ.ਜੇ.ਐਫ. ਅਤੇ ਅਸ਼ੋਕ ਵਧਵਾ ਸਾਬਕਾ ਯੂਥ ਕਾਂਗਰਸ ਪ੍ਰਧਾਨ ਨੇ ਹਾਜਰੀ ਲਗਵਾਈ। ਮੁੱਖ ਮਹਿਮਾਨਾਂ ਅਤੇ ਪਤਵੰਤਿਆਂ ਦਾ ਸਵਾਗਤ ਲਾਇਨ ਜੁਗਲ ਬਵੇਜਾ ਅਤੇ ਉਹਨਾਂ ਦੇ ਸਾਥੀਆਂ ਵਲੋਂ ਫੁੱਲਾਂ ਦੇ ਹਾਰ ਪਾ ਕੇ ਕੀਤਾ ਗਿਆ। ਇਸ ਦੌਰਾਨ ਮੁੱਖ ਮਹਿਮਾਨ ਭੁਪਿੰਦਰ ਕੌਸ਼ਲ ਅਤੇ ਪ੍ਰੋਮਿਲਾ ਕੌਸ਼ਲ ਨੇ 32 ਲੋੜਵੰਦ ਔਰਤਾਂ ਨੂੰ ਰਾਸ਼ਨ ਦੇ ਨਾਲ ਪੈਨਸ਼ਨ ਦੀ ਵੰਡ ਕਰਦਿਆਂ ਕਲੱਬ ਵਲੋਂ ਕੀਤੇ ਜਾ ਰਹੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਲੋੜਵੰਦ ਪਰਿਵਾਰਾਂ ਲਈ ਅਜਿਹੇ ਸਮਾਗਮ ਬਹੁਤ ਹੀ ਰਾਹਤ ਦੇਣ ਵਾਲੇ ਹੁੰਦੇ ਹਨ। ਉਹਨਾਂ ਆਪਣੇ ਵਲੋਂ ਵੀ ਕਲੱਬ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

LEAVE A REPLY

Please enter your comment!
Please enter your name here