*ਰੋਟਰੀ ਕਲੱਬ ਮਾਨਸਾ ਰਾਇਲ ਵੱਲੋਂ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ*

0
55

 ਮਾਨਸਾ 19 ਅਗਸਤ (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) : ਰੋਟਰੀ ਕਲੱਬ ਮਾਨਸਾ ਰਾਇਲ ਵੱਲੋਂ ਬਾਂਸਲ ਹਸਪਤਾਲ ਅਤੇ ਨਰਸਿੰਗ ਹੋਮ ਦੇ ਸਹਿਯੋਗ ਨਾਲ ਪ੍ਰਧਾਨ ਹਰੀਸ਼ ਗਰਗ ਅਤੇ ਕਲੱਬ ਦੇ ਸੀਨੀਅਰ ਮੈਂਬਰ ਡਾਕਟਰ ਸੁਨੀਲ ਬਾਂਸਲ ਦੀ ਅਗਵਾਈ ਹੇਠ ਇੱਕ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਮਰੀਜਾਂ ਦੀ ਜਨਰਲ ਮੈਡੀਸਨ ਦੀ ੳ. ਪੀ. ਡੀ. ਡਾਕਟਰ ਸੁਨੀਲ ਬਾਂਸਲ ਦੁਆਰਾ,‌ਔਰਤਾਂ ਦੇ ਰੋਗਾਂ ਦੀ ਜਾਂਚ ਡਾਕਟਰ ਸ਼ੈਕੀ ਬਾਂਸਲ ਅਤੇ ਹੱਡੀਆਂ ਦੇ ਰੋਗਾਂ ਦੀ ਜਾਂਚ ਡਾਕਟਰ ਅਜੇ ਸਿੰਗਲਾ ਵੱਲੋਂ ਕੀਤੀ ਗਈ। ਇਸ ਕੈਂਪ ਵਿੱਚ ਲਗਭਗ 100 ਮਰੀਜ਼ਾਂ ਦਾ ਲੀਵਰ ਦਾ ਫਾਈਬਰੋਸਕੈਨ ਟੈਸਟ ਮੁਫ਼ਤ ਕੀਤਾ ਗਿਆ। ਹੱਡੀਆਂ ਦਾ ਬੀ.ਐੱਮ. ਡੀ. ਟੈਸਟ, ਨਿਯੁਰੋਪੈਥੀ ਟੈਸਟ ਅਤੇ ਰੈਸਪੀਰੋਮੈਟਰੀ ਟੈਸਟ ਵੀ ਬਿਲਕੁਲ ਮੁਫ਼ਤ ਕੀਤੇ ਗਏ। ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਲਿਪਡ ਪਰੋਫਾਈਲ ਅਤੇ ਸ਼ੁਗਰ ਦੇ ਖੂਨ ਦੇ ਟੈਸਟ ਵੀ ਮੁਫਤ ਵਿੱਚ ਕੀਤੇ ਗਏ । ਇਸ ਮੌਕੇ ਤੇ ਬੋਲਦਿਆਂ ਕਲੱਬ ਪ੍ਰਧਾਨ ਹਰੀਸ਼ ਗਰਗ ਨੇ ਕਿਹਾ ਕਿ ਰੋਟਰੀ ਕਲੱਬ ਮਾਨਸਾ ਰਾਇਲ ਵੱਲੋਂ ਹਮੇਸ਼ਾ ਸਮਾਜ ਭਲਾਈ ਦੇ ਕੰਮ ਕਰਦੇ ਹੋਏ ਲੋਕਾਂ ਦੀ ਜਰੂਰਤ ਮੁਤਾਬਿਕ ਕੈਂਪ ਲਗਵਾਏ ਜਾਂਦੇ ਹਨ । ਕਲੱਬ ਦੇ ਚੀਫ ਅਡਵਾਈਜ਼ਰ ਸਾਬਕਾ ਗਵਰਨਰ ਪ੍ਰੇਮ ਅਗਰਵਾਲ ਨੇ ਕਿਹਾ ਕਿ ਸਾਨੂੰ ਸਭ ਨੂੰ ਸਮੇਂ ਸਮੇਂ ਤੇ ਆਪਣੀ ਸਰੀਰਕ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿੱਚ ਭਿਆਨਕ ਬੀਮਾਰੀਆਂ ਤੋਂ ਬਚਾਅ ਰਹਿ ਸਕੇ ਅਤੇ ਸਮੇਂ ਸਿਰ ਇਲਾਜ ਹੋ ਸਕੇ। ਪ੍ਰੋਜੈਕਟ ਚੇਅਰਮੈਨ ਰਮੇਸ਼ ਜਿੰਦਲ ਨੇ ਡਾਕਟਰ ਸਹਿਬਾਨ ਅਤੇ ਬਾਂਸਲ ਹਸਪਤਾਲ ਦੇ ਸਟਾਫ ਵਲੋਂ ਇਸ ਮੌਕੇ ਦਿੱਤੇ ਸਹਿਯੋਗ ਦੀ ਭਰਪੂਰ ਸ਼ਲਾਘਾ ਕੀਤੀ।

ਕਲੱਬ ਸਕੱਤਰ ਰਾਕੇਸ਼ ਸੇਠੀ ਨੇ ਦੱਸਿਆ ਕਿ ਡਾਕਟਰ ਸ਼ੈਕੀ ਬਾਂਸਲ ਵੱਲੋਂ ਔਰਤਾਂ ਦੇ ਰੋਗਾਂ ਦੀ ਜਾਂਚ ਕੀਤੀ ਗਈ ਅਤੇ ਔਰਤਾਂ ਨੂੰ ਹੋਣ ਵਾਲੇ ਰੋਗਾਂ ਤੋਂ ਬਚਾਅ ਲਈ ਕਿਸ ਤਰ੍ਹਾਂ ਦੇਖ ਰੇਖ ਕਰਨੀ ਚਾਹੀਦੀ ਹੈ ਇਸ ਬਾਰੇ ਜਾਣਕਾਰੀ ਦਿੱਤੀ ਗਈ। ਡਾਕਟਰ ਸੁਨੀਲ ਬਾਂਸਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹਨਾਂ ਵੱਲੋਂ ਸ਼ਹਿਰ ਨਿਵਾਸੀਆਂ ਨੂੰ ਸਮੇਂ ਸਮੇਂ ਤੇ ਹਰ ਸਹਾਇਤਾ ਉਪਲੱਬਧ ਕਰਵਾਈ ਜਾਂਦੀ ਹੈ। ਹੁਣ ਹਸਪਤਾਲ ਵਿੱਚ ਹੱਡੀਆਂ ਦੇ ਮਾਹਿਰ ਡਾਕਟਰ ਅਜੇ ਸਿੰਗਲਾ ਦੀ ੳ. ਪੀ. ਡੀ. ਵੀ ਸ਼ੁਰੂ ਹੋ ਗਈ ਹੈ। ਅੰਤ ਵਿੱਚ ਸੰਜੀਵ ਅਰੋੜਾ ਅਤੇ ਅਗਲੇ ਸਾਲ ਦੇ ਪ੍ਰਧਾਨ ਪਰਮਿੰਦਰ ਗੋਇਲ‌ਨੇ ਡਾਕਟਰ ਸਾਹਿਬਾਨ ,ਹਸਪਤਾਲ ਦੇ ਸਟਾਫ ਅਤੇ ਮੈਂਬਰਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ। ਕਲੱਬ ਵੱਲੋਂ ਡਾਕਟਰ ਸਾਹਿਬਾਨ ਅਤੇ ਟੀਮ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਕੈਂਪ ਦੇ ਵਿੱਚ ਆਏ ਹੋਏ ਲੋਕਾਂ ਵੱਲੋਂ ਵੀ ਕਲੱਬ ਦੀ ਅਤੇ ਡਾਕਟਰ ਸਾਹਿਬਾਨ ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ। ਇਸ ਕੈਂਪ ਵਿੱਚ ਸਾਬਕਾ ਗਵਰਨਰ ਪ੍ਰੇਮ ਅਗਰਵਾਲ , ਪ੍ਰਧਾਨ ਹਰੀਸ਼ ਗਰਗ, ਸਕੱਤਰ ਰਾਕੇਸ਼ ਸੇਠੀ, ਕੈਸ਼ੀਅਰ ਮਨੋਜ ਗੋਇਲ, ਡਾਕਟਰ ਸੁਨੀਲ ਬਾਂਸਲ , ਸੰਜੀਵ ਅਰੋੜਾ, ਕ੍ਰਿਸ਼ਨ ਜੋਗਾ, ਪਰਮਿੰਦਰ ਗੋਇਲ, ਪੁਨੀਤ ਗੋਇਲ , ਜਗਦੀਸ਼ ਜੋਗਾ , ਮਨੋਜ ਗਰਗ, ਭੂਸ਼ਣ ਜਿੰਦਲ, ਕਮਨਦੀਪ ਜੋਨੀ, ਸੁਨੀਲ ਗੋਇਲ, ਸੰਜੀਵ ਬਾਂਸਲ, ਵਿਕਰਮ ਜਿੰਦਲ, ਸੰਜੀਵ ਟੀਟਾ ਆਦਿ ਹਾਜਰ ਸਨ ।

LEAVE A REPLY

Please enter your comment!
Please enter your name here