*ਰੋਟਰੀ ਕਲੱਬ ਮਾਨਸਾ ਰਾਇਲ ਦਾ ਸ਼ਾਨਦਾਰ ਤਾਜ਼ਪੋਸ਼ੀ ਸਮਾਰੋਹ ਪਹਿਲੀ ਵਾਰ ਹਿਮਾਚਲ ਪ੍ਰਦੇਸ਼ ਦੇ ਬੜੌਗ ਵਿੱਖੇ ਸੰਪਨ ਹੋਇਆ*

0
104

ਮਾਨਸਾ, 02 ਸਤੰਬਰ:-  (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) :ਬੀਤੇ ਦਿਨੀਂ ਰੋਟਰੀ ਕਲੱਬ ਮਾਨਸਾ ਰਾਇਲ ਰੋਟਰੀ ਜ਼ਿਲ੍ਹਾ 3090 ਦੇ ਪ੍ਰਧਾਨ ਹਰੀਸ਼ ਗਰਗ ਅਤੇ ਉਹਨਾਂ ਦੀ ਟੀਮ ਦਾ ਤਾਜ਼ਪੋਸ਼ੀ ਸਮਾਰੋਹ ਹਿਮਾਚਲ ਪ੍ਰਦੇਸ਼ ਦੇ ਹੋਟਲ ਬੜੌਗ ਹਾਈਟਸ ਵਿੱਖੇ ਬੜੀ ਧੁਮ ਧਾਮ ਨਾਲ ਸੰਪਨ ਹੋਇਆ। ਇਸ ਸਮਾਗਮ ਦੇ ਮੁੱਖ ਮਹਿਮਾਨ ਰੋਟਰੀ ਜ਼ਿਲ੍ਹਾ ਗਵਰਨਰ ਭੂਪੇਸ਼ ਮਹਿਤਾ, ਸਨਮਾਨਿਤ ਮਹਿਮਾਨ ਗਵਰਨਰ 2026-27 ਅਮਿਤ ਸਿੰਗਲਾ, ਸਾਬਕਾ ਗਵਰਨਰ ਡਾਕਟਰ ਸੰਦੀਪ ਚੌਹਾਨ ਅਤੇ ਪ੍ਰੇਮ ਅਗਰਵਾਲ ਸਨ। ਰਾਜ ਕੁਮਾਰ ਗੋਇਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਦੇ ਚੇਅਰਮੈਨ ਅਮਿਤ ਗੋਇਲ ਵੱਲੋਂ ਆਏ ਹੋਏ ਮਹਿਮਾਨਾਂ, ਕਲੱਬ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਪ੍ਰੀਵਾਰਾਂ ਦਾ ਸਵਾਗਤ ਕੀਤਾ। ਇਸ ਮੌਕੇ ਸਕੱਤਰ 2024-25 ਸੰਜੀਵ ਅਰੋੜਾ ਨੇ ਬੀਤੇ ਸਾਲ ਕਲੱਬ ਵੱਲੋਂ ਕੀਤੇ ਗਏ ਕੰਮਾਂ ਦੀ ਰਿਪੋਰਟ ਪੇਸ਼ ਕੀਤੀ ਅਤੇ ਸਾਬਕਾ ਪ੍ਰਧਾਨ ਜਗਦੀਸ਼ ਰਾਏ ਜੋਗਾ ਵੱਲੋਂ ਕਲੱਬ ਮੈਂਬਰਾਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਕੜੀ ਵਿੱਚ ਜ਼ਿਲ੍ਹਾ ਗਵਰਨਰ ਵੱਲੋਂ ਲੀਡਰਸ਼ਿਪ ਦਾ ਪ੍ਰਤੀਕ ਪ੍ਰਧਾਨਗੀ ਕਾਲਰ ਜਗਦੀਸ਼ ਜੋਗਾ ਤੋਂ ਲੈਕੇ ਹਰੀਸ਼ ਗਰਗ ਨੂੰ ਪਹਿਨਾ ਕੇ ਤਾਜਪੋਸ਼ੀ ਕੀਤੀ ਗਈ ਅਤੇ ਨਵੀਂ ਟੀਮ ਨੂੰ ਅਹੁਦੇ ਦੀ ਸਹੁੰ ਚੁਕਵਾਉਣ ਤੋਂ ਬਾਅਦ ਹਾਰਦਿਕ ਵਧਾਈ ਦਿੱਤੀ। 

ਇਸ ਮੌਕੇ ਸਟੇਜ ਤੇ ਪ੍ਰਧਾਨ, ਸੈਕਟਰੀ ਰਾਕੇਸ਼ ਸੇਠੀ, ਕੈਸ਼ੀਅਰ ਮਨੋਜ ਗੋਇਲ ਅਤੇ ਉਹਨਾਂ ਦੀਆਂ ਪਤਨੀਆਂ ਤੋਂ ਇਲਾਵਾ ਮੌਜੂਦਾ, ਸਾਬਕਾ ਅਤੇ ਆਉਣ ਵਾਲੇ ਚਾਰੇ ਗਵਰਨਰ ਮੌਜੂਦ ਸਨ।  

ਪ੍ਰਧਾਨ ਹਰੀਸ਼ ਗਰਗ ਨੇ ਆਪਣੇ ਸੰਬੋਧਨ ਵਿੱਚ ਕਲੱਬ ਮੈਂਬਰਾਂ ਵੱਲੋਂ ਕੀਤੇ ਵਿਸ਼ਵਾਸ ਲਈ ਸਭ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਵੱਲੋਂ ਕਲੱਬ ਦੀ ਮਰਿਆਦਾ ਵਿੱਚ ਰਹਿੰਦੇ ਹੋਏ ਸਮਾਜ ਭਲਾਈ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇਗਾ। ਇਸ ਉਪਰੰਤ ਉਹਨਾਂ ਨੇ ਅਪਣੇ ਕਾਰਜਕਾਲ ਲਈ ਨਵੀਂ ਟੀਮ ਦੀ ਘੋਸ਼ਣਾ ਕੀਤੀ। ਕਲੱਬ ਦੇ ਸਕੱਤਰ ਰਾਕੇਸ਼ ਸੇਠੀ ਨੇ ਕਲੱਬ ਵੱਲੋਂ ਸਾਲ 2025-26 ਵਿੱਚ ਕੀਤੇ ਜਾਣ ਵਾਲੇ ਸਮਾਜ ਭਲਾਈ ਦੇ ਕੰਮਾ ਬਾਰੇ ਚਾਨਣਾ ਪਾਉਂਦਿਆਂ ਮੈਂਬਰਾਂ ਦੇ ਪੂਰਨ ਸਹਿਯੋਗ ਦੀ ਬੇਨਤੀ ਕੀਤੀ । ਕਲੱਬ ਦੇ ਚੀਫ਼ ਅਡਵਾਈਜ਼ਰ ਸਾਬਕਾ ਗਵਰਨਰ ਪ੍ਰੇਮ ਅੱਗਰਵਾਲ ਨੇ ਆਪਣੀਆ ਭਾਵਨਾਵਾਂ ਪ੍ਰਗਟਾਉਂਦਿਆਂ ਕਿਹਾ ਕਿ ਰੋਟਰੀ ਕੇਵਲ ਇੱਕ ਸੰਸਥਾ ਨਹੀਂ ਬਲਕਿ ਇੱਕ ਵਿਚਾਰ ਧਾਰਾ ਹੈ ਜੋ ਸਮਾਜ ਨੂੰ ਇੱਕ ਸਹੀ ਦਿਸ਼ਾ ਵੱਲ ਲੈ ਕੇ ਜਾਂਦੀ ਹੈ। ਮੁੱਖ ਮਹਿਮਾਨ ਜ਼ਿਲ੍ਹਾ ਗਵਰਨਰ ਭੂਪੇਸ਼ ਮਹਿਤਾ, ਸਨਮਾਨਿਤ ਮਹਿਮਾਨ ਗਵਰਨਰ ਇਲੈਕਟ ਅਮਿਤ ਸਿੰਗਲਾ ਅਤੇ ਸਾਬਕਾ ਗਵਰਨਰ ਡਾਕਟਰ ਸੰਦੀਪ ਚੌਹਾਨ ਵੱਲੋਂ ਪਿੱਛਲੇ ਸਾਲ ਦੀ ਟੀਮ ਅਤੇ ਚਾਲੂ ਸਾਲ ਦੀ ਟੀਮ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਕਲੱਬ ਵੱਲੋਂ ਇਤਨੀ ਦੂਰ ਆ ਕੇ ਇੱਕ ਪ੍ਰਭਾਵਸ਼ਾਲੀ ਅਤੇ ਯੋਜਨਾਬੱਧ ਤਰੀਕੇ ਨਾਲ ਇੱਕ ਸਫ਼ਲ ਪ੍ਰੋਗਰਾਮ ਕਰਨ ਲਈ ਮੁਬਾਰਕਬਾਦ ਦਿੱਤੀ।

ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਤਿੰਨ ਨਵੇਂ ਮੈਂਬਰ ਸੰਜੀਵ ਕੁਮਾਰ ਟੀਟਾ, ਆਸ਼ੂ ਜੈਨ ਅਤੇ ਐਡਵੋਕੇਟ ਸੰਜੀਵ ਬਾਂਸਲ ਸ਼ਾਮਿਲ ਕੀਤੇ।‌ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰੋਟਰੀ ਫਾਉਂਡੇਸ਼ਨ ਵਿੱਚ 1300 ਡਾਲਰ ਦੇਣ ਦਾ ਭਰੋਸਾ ਦਿੱਤਾ।‌ ਇਸ ਸਮਾਗਮ ਵਿੱਚ ਕੁੱਲ 29 ਪ੍ਰੀਵਾਰਾਂ ਅਤੇ ਉਹਨਾਂ ਦੇ ਬੱਚਿਆਂ ਨੇ ਹਿੱਸਾ ਲਿਆ। ਬੱਚਿਆਂ ਵੱਲੋਂ ਆਪਣੇ ਵੱਲੋਂ ਤਿਆਰ ਕੀਤੇ ਵੱਖ ਵੱਖ ਪ੍ਰੋਗਰਾਮ ਪੇਸ਼ ਕੀਤੇ ਗਏ। ਸਮਾਗ਼ਮ ਦੇ ਅੰਤ ਵਿੱਚ ਮੈਂਬਰਾਂ ਦਾ ਜਨਮ ਦਿਨ ਅਤੇ ਵਿਆਹ ਦੀ ਵਰ੍ਹੇਗੰਢ ਕੇਕ ਕੱਟ ਕੇ ਮਨਾਈ ਗਈ। ਧੰਨਵਾਦ ਦਾ ਮਤਾ ਮਨੋਜ ਗੋਇਲ ਵੱਲੋਂ ਪੇਸ਼ ਕੀਤਾ ਗਿਆ। ਸਟੇਜ ਸੈਕਟਰੀ ਦੀ ਭੂਮਿਕਾ ਸੰਜੀਵ ਅਰੋੜਾ ਨੇ ਬਹੁਤ ਬਾਖੂਬੀ ਨਿਭਾਈ।‌

ਇਸ ਪ੍ਰੋਗਰਾਮ ਦੀ ਇੱਕ ਵਿਸ਼ੇਸ਼ਤਾ ਇਹ ਰਹੀ ਕਿ ਰੋਟਰੀ ਕਲੱਬ ਸੋਲਨ ਦੇ ਮੈਂਬਰਾ ਵੱਲੋਂ ਵੀ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ ਗਈ ਜਿਹਨਾਂ ਨੇ ਰੋਟਰੀ ਕਲੱਬ ਮਾਨਸਾ ਰੋਇਲ ਦਾ ਹਿਮਾਚਲ ਪ੍ਰਦੇਸ਼ ਵਿੱਚ ਪਹੁੰਚ ਕੇ ਇਹ ਸਮਾਗਮ ਕਰਨ ਲਈ ਹਾਰਦਿਕ ਸਵਾਗਤ ਕੀਤਾ। ਜਿਹਨਾਂ ਵਿੱਚ ਡਾਕਟਰ ਪ੍ਰੋਫੈਸਰ ਹਰੀਸ਼ ਸ਼ਰਮਾਂ, ਸ੍ਰੀਮਤੀ ਰੀਤੂ ਸ਼ਰਮਾਂ,‌ ਸੈਕਟਰੀ ਕਾਰਤਿਕ ਸੂਦ ਅਤੇ ਵਰਿੰਦਰ ਸਾਹਨੀ ਸ਼ਾਮਲ ਸਨ।

ਅੰਤ ਵਿੱਚ ਕਲੱਬ ਵੱਲੋਂ ਸਾਰੇ ਮਹਿਮਾਨਾਂ ਨੇ ਪ੍ਰੋਗਰਾਮ ਪੇਸ਼ ਕਰਨ ਵਾਲੇ ਬੱਚਿਆਂ ਅਤੇ ਮੈਂਬਰਾਂ ਨੂੰ ਸਨਮਾਨਿਤ ਚਿੰਨ੍ਹ ਦਿੱਤੇ ਗਏ ਅਤੇ ਸਾਰੇ ਮੈਂਬਰਾਂ ਨੂੰ ਰਿਟਰਨ ਗਿਫ਼ਟ ਦੇ ਕੇ ਨਿਵਾਜਿਆ ਗਿਆ। 

ਇਸ ਪ੍ਰੋਗਰਾਮ ਤੋਂ ਬਾਅਦ ਹਿਮਾਚਲ ਦੀਆਂ ਵਾਦੀਆਂ ਵਿੱਚ ਖੂਬਸੂਰਤ ਮੌਸਮ ਦਾ ਆਨੰਦ ਮਾਣਦੇ ਹੋਏ ਕਲੱਬ ਮੈਂਬਰਾਂ ਵਲੋਂ ਖੂਬਸੂਰਤ ਪ੍ਰੋਗਰਾਮ ਪੇਸ਼ ਕੀਤਾ ਅਤੇ ਖੂਬ ਮਨੋਰੰਜਨ ਕੀਤਾ। ਰਮੇਸ਼ ਜਿੰਦਲ ਵੱਲੋਂ ਫਨੀ ਗੇਮਜ ਦਾ ਆਯੋਜਨ ਕੀਤਾ ਗਿਆ।

ਇਸ ਤਾਜਪੋਸ਼ੀ ਸਮਾਰੋਹ ਵਿੱਚ ਸਾਬਕਾ ਗਵਰਨਰ ਪ੍ਰੇਮ ਅਗਰਵਾਲ, ਪ੍ਰਧਾਨ ਹਰੀਸ਼ ਗਰਗ , ਸੈਕਟਰੀ ਰਾਕੇਸ਼ ਸੇਠੀ, ਪ੍ਰੋਜੈਕਟ ਚੇਅਰਮੈਨ ਅਮਿਤ ਗੋਇਲ, ਜਗਦੀਸ਼ ਰਾਏ, ਸੰਜੀਵ ਅਰੋੜਾ, ਰਮੇਸ਼ ਜਿੰਦਲ, ਮਨੋਜ ਗੋਇਲ, ਪਰਮਿੰਦਰ ਗੋਇਲ‌, ਕਮਨ ਜੋਨੀ, ਕ੍ਰਿਸ਼ਨ ਜੋਗਾ, ਪੁਨੀਤ ਗੋਇਲ, ਵਿਨੋਦ ਜਿੰਦਲ ਮੰਗੀ, ਡਾਕਟਰ ਸੁਨੀਲ ਬਾਂਸਲ, ਮੰਗਤ ਗਰਗ, ਰੋਹਿਤ ਰੋਮੀ ਬਾਂਸਲ, ਰਜਨੀਸ਼ ਕਾਂਸਲ, ਭੂਸ਼ਣ ਜਿੰਦਲ, ਸੰਜੇ ਗੋਇਲ, ਵਿਕਰਮ ਜਿੰਦਲ, ਦੀਪਕ ਗੋਇਲ, ਸੰਜੀਵ ਕੁਮਾਰ ਟੀਟਾ, ਐਡਵੋਕੇਟ ਸੰਜੀਵ ਬਾਂਸਲ,‌ ਆਸ਼ੂ ਜੈਨ ਆਪਣੇ ਪਰਿਵਾਰਾਂ ਸਮੇਤ ਹਾਜਰ ਸਨ।

LEAVE A REPLY

Please enter your comment!
Please enter your name here