*ਰੋਟਰੀ ਕਲੱਬ ਮਾਨਸਾ ਰਾਇਲ ਤੇ ਇਨਰਵੀਲ ਕਲੱਬ ਮਾਨਸਾ ਰਾਇਲ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਜੁੱਤੇ ਵੰਡ ਸਮਾਰੋਹ*

0
4

 ਮਾਨਸਾ (ਸਾਰਾ ਯਹਾਂ/ਮੁੱਖ ਸੰਪਾਦਕ) : ਰੋਟਰੀ ਕਲੱਬ ਮਾਨਸਾ ਰਾਇਲ ਦੇ ਪ੍ਰਧਾਨ ਹਰੀਸ਼ ਗਰਗ ਅਤੇ ਇਨਰਵੀਲ ਕਲੱਬ ਮਾਨਸਾ ਰਾਇਲ ਦੇ ਪ੍ਰਧਾਨ ਸੁਨੀਤਾ ਗਰਗ ਦੀ ਪ੍ਰਧਾਨਗੀ ਹੇਠ ਸਾਂਝੇ ਰੂਪ ਵਿੱਚ ਸਮਾਜ ਸੇਵਾ ਅਤੇ ਬੱਚਿਆਂ ਦੀ ਭਲਾਈ ਦੇ ਉਦੇਸ਼ ਨਾਲ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਗੁਰੂ ਨਾਨਕ ਬਸਤੀ, ਨੇੜੇ ਜਵਾਹਰਕੇ ਚੁੰਗੀ ਮਾਨਸਾ ਵਿਖੇ ਜੁੱਤੇ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੁੱਖ ਮਕਸਦ ਲੋੜਵੰਦ ਵਿਦਿਆਰਥੀਆਂ ਨੂੰ ਸਰਦੀਆਂ ਵਿੱਚ ਠੰਡ ਤੋਂ ਬਚਾਅ ਲਈ ਜੁੱਤੇ ਪ੍ਰਦਾਨ ਕਰਕੇ ਉਨ੍ਹਾਂ ਵਿੱਚ ਆਤਮ-ਵਿਸ਼ਵਾਸ ਪੈਦਾ ਕਰਨਾ ਅਤੇ ਸਿੱਖਿਆ ਪ੍ਰਤੀ ਉਤਸ਼ਾਹ ਵਧਾਉਣਾ ਸੀ।

ਇਸ ਪ੍ਰੋਜੈਕਟ ਵਿੱਚ ਡਾ. ਨਰੇਸ਼ ਬਾਂਸਲ, ਦੀਪਕ ਗੋਇਲ , ਰੇਣੂ ਅੱਗਰਵਾਲ ਅਤੇ ਈਸ਼ਾ ਜਿੰਦਲ ਵੱਲੋਂ ਮਹੱਤਵਪੂਰਨ ਯੋਗਦਾਨ ਦਿੱਤਾ ਗਿਆ।
ਰੋਟਰੀ ਕਲੱਬ ਮਾਨਸਾ ਰਾਇਲ ਦੇ ਪ੍ਰਧਾਨ ਹਰੀਸ਼ ਗਰਗ ਨੇ ਕਿਹਾ ਕਿ ਬੱਚਿਆਂ ਦੀ ਸਿੱਖਿਆ ਅਤੇ ਉਨ੍ਹਾਂ ਦੀ ਭਲਾਈ ਲਈ ਕੀਤੀ ਸੇਵਾ ਹੀ ਸੱਚੀ ਮਨੁੱਖਤਾ ਹੈ ਅਤੇ ਰੋਟਰੀ ਹਮੇਸ਼ਾ ਸਮਾਜਕ ਜ਼ਿੰਮੇਵਾਰੀਆਂ ਨੂੰ ਨਿਭਾਉਂਦੀ ਰਹੇਗੀ।
ਇਨਰਵੀਲ ਕਲੱਬ ਮਾਨਸਾ ਰਾਇਲ ਦੀ ਪ੍ਰਧਾਨ ਸ੍ਰੀਮਤੀ ਸੁਨੀਤਾ ਗਰਗ ਨੇ ਕਿਹਾ ਕਿ ਇਨਰਵੀਲ ਦਾ ਮਕਸਦ ਬੱਚਿਆਂ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਲਿਆਉਣਾ ਹੈ ਅਤੇ ਅਜਿਹੇ ਉਪਰਾਲੇ ਸਮਾਜ ਲਈ ਪ੍ਰੇਰਣਾਦਾਇਕ ਹਨ।
ਰੋਟਰੀ ਕਲੱਬ ਮਾਨਸਾ ਰਾਇਲ ਦੇ ਚੀਫ਼ ਐਡਵਾਈਜ਼ਰ ਪ੍ਰੇਮ ਅੱਗਰਵਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਿੱਖਿਆ ਨਾਲ ਜੁੜੀ ਸੇਵਾ ਸਮਾਜ ਦੀ ਮਜ਼ਬੂਤ ਨੀਂਹ ਰੱਖਦੀ ਹੈ। ਉਨ੍ਹਾਂ ਨੇ ਕਿਹਾ ਕਿ ਰੋਟਰੀ ਅਤੇ ਇਨਰਵੀਲ ਇਸ ਸਕੂਲ ਵਿੱਚ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਪ੍ਰੋਜੈਕਟ ਕਰ ਰਹੀ ਹੈ। ਇਹ ਉਪਰਾਲੇ ਭਵਿੱਖ ਦੀ ਪੀੜ੍ਹੀ ਨੂੰ ਸੰਵਾਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਰੋਟਰੀ ਕਲੱਬ ਮਾਨਸਾ ਰਾਇਲ ਦੇ ਸਕੱਤਰ ਰਾਕੇਸ਼ ਸੇਠੀ ਨੇ ਦੱਸਿਆ ਕਿ ਕਲੱਬ ਵੱਲੋਂ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੀਆਂ ਗਤੀਵਿਧੀਆਂ ਜਾਰੀ ਰਹਿਣਗੀਆਂ।
ਇਸ ਮੌਕੇ ਸਕੂਲ ਦੀ ਹੈੱਡ ਟੀਚਰ ਸ੍ਰੀਮਤੀ ਸੁਖਵਿੰਦਰ ਕੌਰ ਨੇ ਰੋਟਰੀ ਕਲੱਬ ਮਾਨਸਾ ਰਾਇਲ, ਇਨਰਵੀਲ ਕਲੱਬ ਮਾਨਸਾ ਰਾਇਲ ਅਤੇ ਸਾਰੇ ਸਹਿਯੋਗੀਆਂ ਦਾ ਦਿਲੋਂ ਧੰਨਵਾਦ ਕੀਤਾ।
ਇਸ ਮੌਕੇ ਰੋਟਰੀ ਕਲੱਬ ਦੇ ਮੈਂਬਰ ਪ੍ਰੇਮ ਅੱਗਰਵਾਲ, ਹਰੀਸ਼ ਗਰਗ, ਰਾਕੇਸ਼ ਸੇਠੀ, ਡਾਕਟਰ ਨਰੇਸ਼ ਬਾਂਸਲ, ਦੀਪਕ ਗੋਇਲ, ਰਮੇਸ਼ ਜਿੰਦਲ, ਪਰਮਿੰਦਰ ਗੋਇਲ, ਕਮਨਦੀਪ ਗੋਇਲ, ਮਨੋਜ ਗੋਇਲ, ਸੁਨੀਲ ਗੋਇਲ, ਇਨਰਵੀਲ ਕਲੱਬ ਦੇ ਮੈਂਬਰ ਸੁਨੀਤਾ ਗਰਗ, ਰੇਣੂ ਅੱਗਰਵਾਲ, ਸੋਨੀਆ ਜਿੰਦਲ,ਪਦਮਾ ਗਰਗ , ਨਿਸ਼ਾ, ਅੰਨੂ ਜਿੰਦਲ, ਰਾਂਚੀ ਗਰਗ ,ਈਸ਼ਾ ਜਿੰਦਲ ਅਤੇ ਸਕੂਲ ਸਟਾਫ ਮੈਡਮ ਸੁਖਵਿੰਦਰ ਕੌਰ, ਗੀਤਾ , ਸੁਖਵਿੰਦਰ ਸਿੰਘ, ਆਸ਼ਾ ਰਾਣੀ, ਸਰਬਜੀਤ ਕੌਰ, ਰੁਪਿੰਦਰ ਕੌਰ , ਨਿਰਮਲ ਕੌਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here