

ਮਾਨਸਾ 11 ਮਾਰਚ (ਸਾਰਾ ਯਹਾਂ/ਮੁੱਖ ਸੰਪਾਦਕ) ਰੋਟਰੀ ਇੰਟਰਨੈਸ਼ਨਲ ਜ਼ਿਲ੍ਹਾ 3090 ਦੀ ਤਿੰਨ ਰੋਜ਼ਾ ਸਾਲਾਨਾ ਡਿਸਟ੍ਰਿਕਟ ਕਾਨਫਰੰਸ ਮਰੂਧਾਰਾ ਡਿਸਟ੍ਰਿਕਟ ਗਵਰਨਰ ਡਾਕਟਰ ਸੰਦੀਪ ਚੌਹਾਨ ਦੀ ਰਹਿਨੁਮਾਈ ਹੇਠ ਰਾਜਸਥਾਨ ਦੇ ਸ਼ਹਿਰ ਜੈਪੂਰ ਵਿਖੇ ਭੰਵਰ ਸਿੰਘ ਪੈਲੇਸ ਵਿੱਚ 8 ਤੋਂ 10 ਮਾਰਚ ਨੂੰ ਆਯੋਜਿਤ ਕੀਤੀ ਗਈ। ਇਸ ਕਾਨਫਰੰਸ ਦੇ ਮੁੱਖ ਮਹਿਮਾਨ ਬਿਹਾਰ ਦੇ ਗਵਰਨਰ ਮਾਨਯੋਗ ਆਰਿਫ਼ ਮੁਹੰਮਦ ਖ਼ਾਨ ਸਨ। ਰੋਟਰੀ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਸ਼੍ਰੀਮਤੀ ਸਟੈਫਨੀ ਨੇ ਆਪਣੀ ਪ੍ਰਤੀਨਿਧਤਾ ਕਰਨ ਲਈ ਸ਼੍ਰੀਮਤੀ ਆਸ਼ਾ ਵੀਨੂੰਗੋਪਾਲ ਰੋਟਰੀ ਜ਼ਿਲ੍ਹਾ 3030 ਨਾਸਿਕ ਨੂੰ ਭੇਜਿਆ। ਇਸ ਸਮਾਰੋਹ ਵਿੱਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀਆਂ ਵੱਖ ਵੱਖ ਰੋਟਰੀ ਕਲੱਬਾਂ ਦੇ 400 ਤੋਂ ਵੱਧ ਮੈਂਬਰਾਂ ਅਤੇ ਉਹਨਾ ਦੀਆਂ ਪਤਨੀਆਂ ਨੇ ਹਿਸਾ ਲਿਆ। ਰੋਟਰੀ ਕਲੱਬ ਮਾਨਸਾ ਰਾਇਲ ਨੇ ਆਪਣੇ ਪ੍ਰਧਾਨ ਜਗਦੀਸ਼ ਰਾਏ ਦੀ ਪ੍ਰਧਾਨਗੀ 13 ਮੈਂਬਰਾਂ ਨੇ ਇਸ ਰੋਟਰੀ ਕਾਨਫ਼ਰੰਸ ਵਿੱਚ ਹਿਸਾ ਲਿਆ। ਪਹਿਲਾ ਰਾਸਤੇ ਵਿੱਚ ਸਾਲਾਸਰ ਵਿਖੇ ਬਾਲਾਜੀ ਦੇ ਦਰਸ਼ਨ ਕਰਨ ਤੋਂ ਬਾਅਦ ਜੈਪੁਰ ਲਈ ਰਵਾਨਾ ਹੋਏ। 8 ਮਾਰਚ ਅੰਤਰਾਸ਼ਟਰੀ ਮਹਿਲਾ ਦਿਵਸ ਨੂੰ ਧਿਆਨ ਵਿੱਚ ਰੱਖਦੇ ਹੋਏ ਵਧੇਰੇ ਸਪੀਕਰ ਮਹਿਲਾਵਾਂ ਨੂੰ ਬੁਲਾਇਆ ਗਿਆ ਸੀ ਜਿਹਨਾਂ ਵਿੱਚ ਮੁੱਖ ਤੌਰ ਤੇ ਕੋਵਿਡ ਵੈਕਸੀਨ ਬਨਾਉਣ ਵਾਲੀਆਂ ਦੋ ਸਾਇੰਸਦਾਨ ਡਾਕਟਰ ਪਰਿਗਿਆ ਯਾਦਵ ਅਤੇ ਡਾਕਟਰ ਨਵਿਦਾ ਗੁਪਤਾ ਦੀ ਇੰਟਰਵਿਊ ਵਿਸ਼ੇਸ਼ ਸੀ।ਇਸ ਪ੍ਰੋਗਰਾਮ ਦੀ ਬਾਲੀਵੁੱਡ ਨਾਇਟ ਵਿੱਚ 6 ਜ਼ੋਨਾਂ ਟੀਮਾਂ ਨੇ ਗਰੁੱਪ ਡਾਂਸ ਪ੍ਰਤੀਯੋਗਤਾ ਵਿੱਚ ਹਿਸਾ ਲਿਆ ਅਤੇ ਜੋਨ ਦੀ ਟੀਮ ਰੋਟਰੀ ਕਲੱਬ ਮਾਨਸਾ ਰੋਇਲ ਅਤੇ ਸਟਾਰ ਦੀ ਟੀਮ ਨੇ ਦੁਜਾ ਸਥਾਨ ਪ੍ਰਾਪਤ ਕਰਕੇ 11000 ਰੁਪਏ ਦਾ ਇਨਾਮ ਪ੍ਰਾਪਤ ਕੀਤਾ ਜਦੋਂ ਕਿ ਜਦੋਂ ਕਿ ਜੋਨ 6 ਸ੍ਰੀਗੰਗਾਨਗਰ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ 21000 ਰੁਪਏ ਦਾ ਇਨਾਮ ਪ੍ਰਾਪਤ ਕੀਤਾ। ਇਨਾਮ ਪ੍ਰਾਪਤ ਕੀਤਾ। ਇਸ ਕਾਨਫਰੰਸ ਅਤੇ ਪ੍ਰਤੀਯੋਗਤਾ ਵਿੱਚ ਸਾਬਕਾ ਗਵਰਨਰ ਪ੍ਰੇਮ ਅੱਗਰਵਾਲ,ਪ੍ਰਧਾਨ ਜਗਦੀਸ਼ ਰਾਏ, ਸੈਕਟਰੀ ਸੰਜੀਵ ਅਰੋੜਾ,ਰਮੇਸ਼ ਜਿੰਦਲ, ਕੈਸ਼ੀਅਰ ਹਰੀਸ਼ ਗਰਗ, ਪ੍ਰੌਫੈਸਰ ਆਨੰਦ ਬਾਂਸਲ, ਮਨਮੋਹਿਤ ਗੋਇਲ ਅਤੇ ਸਾਹਿਲ ਜਿੰਦਲ ਨੇ ਇੰਨਰਵੀਲ ਪ੍ਰਧਾਨ ਰੇਨੂ ਅਗਰਵਾਲ ਪਦਮਾ ਗਰਗ, ,ਡਾਕਟਰ ਪ੍ਰੀਤੀ ਬਾਂਸਲ,ਸਵੀਟੀ,ਸੋਨੀਆ ਜਿੰਦਲ, ਕੰਨੂ ਪ੍ਰਿਆ ਸੁਨੀਤਾ ਗਰਗ ਸ਼ਾਮਲ ਹੋਏ























