

ਮਾਨਸਾ, 27 ਨਵੰਬਰ (ਸਾਰਾ ਯਹਾ,ਬਲਜੀਤ ਸ਼ਰਮਾ) : ਪੰਜਾਬ ਸਟੇਟ ਏਡਜ ਕੰਟਰੋਲ ਸੁਸਾਇਟੀ ਦੀ ਅਗਵਾਈ ਵਿੱਚ ਰੈੱਡ ਰਿਬਨ ਕਲੱਬ ਦੇ ਸਹਿਯੋਗ ਨਾਲ ਸਰਕਾਰੀ ਆਈ.ਟੀ.ਆਈ. ਮਾਨਸਾ ਵਿਖੇ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ ਪ੍ਰਿੰਸੀਪਲ ਸ੍ਰੀ ਹਰਵਿੰਦਰ ਕੁਮਾਰ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ।
ਇਸ ਮੌਕੇ ਬੋਲਦਿਆਂ ਸ੍ਰੀ ਹਰਵਿੰਦਰ ਕੁਮਾਰ ਨੇ ਦੱਸਿਆ ਕਿ ਸਿੱਖਿਆਰਥੀ ਨਸ਼ਿਆਂ ਦੇ ਨੁਕਸਾਨ ਪ੍ਰਤੀ ਜਾਗਰੂਕ ਹੋ ਕੇ ਆਪਣੇ ਪਰਿਵਾਰ ਅਤੇ ਸਮਾਜ ਨੂੰ ਬਚਾਉਣ ਲਈ ਅੱਗੇ ਆ ਸਕਦੇ ਹਨ ਅਤੇ ਇਸ ਅਲ੍ਹਾਹਮਤ ਨੂੰ ਮਿਟਾਉਣ ਲਈ ਨੌਜਵਾਨ ਹੀ ਮੋਹਰੀ ਰੋਲ ਅਦਾ ਕਰ ਸਕਦੇ ਹਨ।
ਸ੍ਰੀ ਜਸਪਾਲ ਸਿੰਘ ਐਨ.ਐਸ.ਐਸ. ਅਫ਼ਸਰ ਨੇ ਕਿਹਾ ਕਿ ਸਿੱਖਿਆਰਥੀਆਂ ਨੂੰ ਸਮਾਜ ਦੀ ਭਲਾਈ ਲਈ ਵੱਧ ਤੋ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ। ਪ੍ਰੋਗਰਾਮ ਦੇ ਅੰਤ ਵਿੱਚ ਸਿਖਿਆਰਥੀਆਂ ਨੂੰ ਰਿਫਰੈਂਸ਼ਮੈਂਟ ਵੀ ਦਿੱਤੀ ਗਈ।
ਇਸ ਮੌਕੇ ਸ੍ਰੀ ਜਸਵਿੰਦਰ ਪਾਲ ਬਡੀ ਗਰੁੱਪ ਇੰਚਾਰਜ, ਸ੍ਰੀਮਤੀ ਕੁਲਵਿੰਦਰ ਕੌਰ, ਇੰਸਟਰਕਟਰ ਸ੍ਰੀਮਤੀ ਰਮਨਪ੍ਰੀਤ ਕੌਰ, ਇੰਸਟਰਕਟਰ ਸ੍ਰੀ ਗੁਰਪ੍ਰੀਤ ਸਿੰਘ, ਇੰਸਟਰਕਟਰ ਸ੍ਰੀ ਗੁਰਬਿੰਦਰ ਸਿੰਘ, ਇੰਸਟਰਕਟਰ ਸ੍ਰੀ ਸੁਰਤਾ ਸਿੰਘ, ਇੰਸਟਰਕਟਰ ਸ੍ਰੀ ਮਨਜੀਤ ਸਿੰਘ, ਇੰਸਟਰਕਟਰ ਸ੍ਰੀ ਨਰਦੀਪ ਸਿੰਘ, ਸ੍ਰੀ ਸੁਨੀਲ ਮੌਜੂਦ ਸਨ।























