ਰੇਲਵੇ ਸਟੇਸ਼ਨ ਦੀ ਦਿੱਖ ਨੂੰ ਪੌਦੇ ਲਗਾ ਕੇ ਸੋਹਣਾ ਕਰਨ ਦਾ ਕੀਤਾ ਉਪਰਾਲਾ।

0
47

ਪਿਛਲੇ ਦਿਨੀ ਰੇਲਵੇ ਲਾਈਨ ਦੇ ਬਿਜਲੀਕਰਨ ਦਾ ਕੰਮ ਜਿਸ ਨਾਲ ਉਥੇ ਲੋਕਾਂ ਵਲੋਂ ਬਣਾਇਆ ਪਾਰਕ ਖਤਮ ਹੋ ਗਿਆ ਦੇ ਮੁਕੰਮਲ ਹੋਰਣ ਉਪਰੰਤ ਅਵਤਾਰ ਸਿੰਘ ਐਡਵੋਕੇਟ ਅਤੇ ਜਵਾਹਰ ਲਾਲ ਰਿਟਾ:ਇੰਜੀਨੀਅਰ ਦੀ ਅਗਵਾਈ ਹੇਠ ਸ਼ਹਿਰ ਦੀ ਦਿੱਖ ਨੂੰ ਸੋਹਣਾ ਰੱਖਣ ਦੀ ਇੱਛਾ ਰੱਖਣ ਵਾਲੇ ਲੋਕਾਂ ਦੇ ਸਹਿਯੋਗ ਨਾਲ ਪੌਦੇ ਲਗਾ ਕੇ ਮੁੜ ਸੋਹਣਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ। ਇਹ ਜਾਣਕਾਰੀ ਦਿੰਦੇ ਹੋਏ ਰਿਟਾ: ਇੰਜੀਨੀਅਰ ਦਲੀਪ ਚੰਦ ਗੋਇਲ ਨੇ ਦੱਸਿਆ ਕਿ ਅੱਜ ਦੀ ਇਸ ਪੌਦੇ ਲਗਾਉਣ ਦੀ ਸ਼ੁਰੂਆਤ ਸਟੇਸ਼ਨ ਮਾਸਟਰ ਸ਼ੀ੍ ਆਰ.ਸੀ.ਮੀਨਾ ਅਤੇ ਸ਼ੀ੍ ਸੁਰਿੰਦਰ ਪਿੰਟਾ ਮੈਂਬਰ ਉੱਤਰੀ ਰੇਲਵੇ ਬੋਰਡ ਨੇ ਪੌਦਾ ਲਗਾ ਕੇ ਕੀਤੀ।ਉਹਨਾਂ ਦੱਸਿਆ ਕਿ ਇਹਨਾਂ ਪੌਦਿਆਂ ਨੂੰ ਜਾਨਵਰਾਂ ਤੋਂ ਬਚਾਉਣ ਲਈ ਟੀ੍ ਗਾਰਡ ਵੀ ਲਗਾਏ ਗਏ ਹਨ। ਮੁੱਖ ਮਹਿਮਾਨ ਵਜੋਂ ਪਹੁੰਚੇ ਸਟੇਸ਼ਨ ਮਾਸਟਰ  ਜੀ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਸਮਾਜ ਸੇਵੀ ਲੋਕਾਂ ਦਾ ਧੰਨਵਾਦ ਕੀਤਾ ਅਤੇ ਹਰ ਕਿਸਮ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਸੁਰਿੰਦਰ ਪਿੰਟਾ ਮੈਂਬਰ ਰੇਲਵੇ ਬੋਰਡ ਨੇ ਕਿਹਾ ਕਿ ਸਟੇਸ਼ਨ ਦੀ ਦਿੱਖ ਨੂੰ ਸੁਧਾਰਨ ਲਈ ਹੋਰ ਯਤਨ ਕੀਤੇ ਜਾਣਗੇ ਅਤੇ ਉੱਚ ਅਧਿਕਾਰੀਆ ਨੂੰ ਸਟੇਸ਼ਨ ਤੇ ਸਹੁਲਤਾਂ ਮੁਹਈਆਂ ਕਰਵਾਉਣ ਲਈ ਵੀ ਬੇਨਤੀ ਕੀਤੀ ਜਾਵੇਗੀ। ਸਟੇਸ਼ਨ ਦੇ ਨੇੜਲੇ ਵਾਰਡਾਂ ਦੇ ਐਮ ਸੀ ਸ਼ੀ੍ ਪੇਮ ਸਾਗਰ ਭੋਲਾ,ਕੰਚਨ ਸੇਠੀ ਅਤੇ ਕਿ੍ਸ਼ਨ ਚੋਹਾਨ ਨੇ ਇਸ ਮੁਹਿੰਮ ਨੂੰ ਚਲਦਾ ਰੱਖਣ ਲਈ ਹਰ ਕਿਸਮ ਦੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ।ਵਾਤਾਵਰਣ ਪੇ੍ਮੀ ਸੰਦੀਪ ਕੁਮਾਰ,ਵਿਜੈ ਕੁਮਾਰ ਅਤੇ ਬਲਵੀਰ ਅਗਰੋਈਆਂ ਜੋ ਕਿ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੇ ਪੌਦੇ ਲਗਾਉਂਦੇ ਹਨ ਨੇ ਪਹੁੰਚ ਕੇ ਇਸ ਪੋ੍ਜੈਕਟ ਚ ਲਗਾਤਾਰ ਸਹਿਯੋਗ ਦੇਣ ਦਾ ਵਾਅਦਾ ਕੀਤਾ।ਇਸ ਮੌਕੇ ਡਾ: ਕਿ੍ਸ਼ਨ ਸੇਠੀ,ਜਤਿੰਦਰ ਆਗਰਾ,ਦਵਿੰਦਰ ਟੈਕਸਲਾ,ਸੱਤਪਾਲ ਅਰੋੜਾ,ਸੰਜੀਵ ਪਿੰਕਾ,ਗੁਰਪ੍ਣਾਮ ਸਿੰਘ,ਕੇ.ਕੇ.ਸਿੰਗਲਾ,ਵਿਸ਼ਵਦੀਪ ਬਰਾੜ,ਇੰਜ:ਜੋਗਿੰਦਰ ਸਿੰਘ,ਮਨੀਸ਼ ਗੋਇਲ ਇੰਸਪੈਕਟਰ ਕਰ ਵਿਭਾਗ,ਅਸ਼ਵਨੀ ਸ਼ਰਮਾਂ,ਸ਼ਾਮ ਲਾਲ ਗੋਇਲ ਸਮੇਤ ਮੈਂਬਰ ਹਾਜਰ ਸਨ।

LEAVE A REPLY

Please enter your comment!
Please enter your name here