*ਰੁੱਖ ਲਗਾਉਣਾ ਅਤੇ ਉਨ੍ਹਾਂ ਦੀ ਸੰਭਾਲ ਕਰਨਾ ਸਾਡੀ ਜਿੰਮੇਵਾਰੀ ਹੈ- ਨਰੇਸ਼ ਵਿੱਕੀ ਜਨਮ ਦਿਨ ਮੌਕੇ ਪੌਦਾ ਲਗਾਕੇ ਦਿੱਤਾ ਵਾਤਾਵਰਣ ਨੂੰ ਬਚਾਉਣ ਦਾ ਸੁਨੇਹਾ*

0
32
Oplus_131072

ਮਾਨਸਾ, 27 ਅਗਸਤ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਚੇਅਰਮੈਨ ਨਰੇਸ਼ ਵਿੱਕੀ ਜੀ ਅੱਜ ਉਹਨਾਂ ਦਾ 44ਵੇਂ ਜਨਮ ਦਿਨ ਮੌਕੇ ਵਾਤਾਵਰਣ ਪ੍ਰੇਮੀ ਅਤੇ ਇਨਵਾਇਰਮੈਂਟ ਸੁਸਾਇਟੀ ਮਾਨਸਾ ਦੇ ਕਨਵੀਨਰ ਅਸ਼ੋਕ ਸਪੋਲੀਆ ਨੇ ਕਿਹਾ ਕਿ ਸਿਰਫ਼ ਰੁੱਖ ਲਗਾਉਣ ਨਾਲ ਸਾਡੀ ਜਿੰਮੇਵਾਰੀ ਖਤਮ ਨਹੀਂ ਹੁੰਦੀ ਸਗੋਂ ਇਹਨਾਂ ਦੀ ਸੰਭਾਲ ਕਰਨ ਦੀ ਜਿੰਮੇਵਾਰੀ ਵੱਧ ਜਾਂਦੀ ਹੈ ਇਸ ਲਈ ਹਰ ਮਨੁੱਖ ਨੂੰ ਇੱਕ ਰੁੱਖ ਲਗਾਉਣਾ ਚਾਹੀਦਾ ਹੈ ਅਤੇ ਉਸਨੂੰ ਸੰਭਾਲ ਕਰਨ ਦੀ ਜਿੰਮੇਵਾਰੀ ਲੈਣੀ ਚਾਹੀਦੀ ਹੈ।

ਨਵੀਨ ਬੋਹਾ ਅਤੇ ਬਲਜੀਤ ਕੜਵਲ ਨੇ ਕਿਹਾ ਕਿ ਇਸ ਵਾਰ ਤਾਪਮਾਨ 50 ਡਿਗਰੀ ਦੇ ਲਗਭਗ ਹੁੰਦਾ ਰਿਹਾ ਹੈ ਜਿਸ ਦਾ ਵੱਡਾ ਕਾਰਣ ਏਅਰ ਕੰਡੀਸ਼ਨਰਾਂ ਦਾ ਵੱਧਣਾ, ਸੜਕਾਂ ਦਾ ਚੌੜੇ ਹੋਣਾ ਅਤੇ ਰੁੱਖਾਂ ਦਾ ਕੱਟਿਆ ਜਾਣਾ ਹੈ। ਇਸ ਸਥਿਤੀ ਤੇ ਕਾਬੂ ਪਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ।

ਇਨਵਾਇਰਮੈਂਟ ਸੁਸਾਇਟੀ ਮਾਨਸਾ ਜੋ ਲੰਮੇ ਸਮੇਂ ਤੋਂ ਹਰ ਸਾਲ ਫੁੱਲਾਂ ਦਾ ਮੇਲਾ ਲਗਾ ਰਹੀ ਹੈ ਉਸਦੇ ਚੇਅਰਮੈਨ ਨਰੇਸ਼ ਵਿੱਕੀ ਜੀ ਅੱਜ ਉਹਨਾਂ ਦਾ 44ਵਾਂ ਜਨਮ ਦਿਨ ਹੈ ਉਹ ਇਨਵਾਇਰਮੈਂਟ ਸੁਸਾਇਟੀ ਮਾਨਸਾ ਸੈਂਟਰਲ ਪਾਰਕ ਵਿੱਚ ਮਨਾ ਰਹੀ ਹੈ।ਅੱਜ ਉਸ ਫਲਾਵਰ ਸ਼ੋ ਦੀ ਜਿਹੜੀ ਤਿਆਰੀ ਹੈ ਉਹ ਵੀ ਸ਼ੁਰੂ ਕਰ ਦਿੱਤੀ ਗਈ ਹੈ ਇੱਥੇ ਭਿੰਨ ਭਿੰਨ ਪ੍ਰਕਾਰ ਦੇ ਫੁੱਲਾਂ ਵਾਲੇ ਫਲਾਂ ਵਾਲੇ ਇਸ ਤਰ੍ਹਾਂ ਦੇ ਜਿਹੜੇ ਪਲਾਂਟਸ ਨੇ ਉਹਨਾਂ ਦੀ ਅੱਜ ਅਸੀਂ ਸ਼ੁਰੂਆਤ ਕਰ ਦਿੱਤੀ ਭਾਵੇਂ ਅਸੀਂ ਪਹਿਲਾਂ ਜਿਹੜਾ ਪ੍ਰਸ਼ਾਸਨ ਦਾ ਜਿਹੜਾ ਪ੍ਰੋਗਰਾਮ ਹੈ ਸਾਢੇ ਤਿੰਨ ਲੱਖ ਪੌਦਾ ਲਗਾਉਣ ਦਾ ਗੁਰੂ ਤੇਗ ਬਹਾਦਰ ਹਿੰਦ ਚਾਦਰ ਦੇ ਸ਼ਹੀਦੀ ਦਿਵਸ ਤੱਕ ਇਹਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਢੇ ਤਿੰਨ ਲੱਖ ਦਾ ਲਗਾਇਆ ਉਸ ਸਬੰਧੀ ਵੀ ਸਾਡੀ ਆਰਗਨਾਈਜੇਸ਼ਨ ਹੈ। ਉਹ ਬਹੁਤ ਕੰਮ ਕਰ ਰਹੀ ਹੈ। ਇਹ ਸਾਡੇ ਇਨਵਾਇਰਮੈਂਟ ਸੁਸਾਇਟੀ ਦੇ ਜਿਹੜੇ ਚੇਅਰਮੈਨ ਨੇ ਟਰੀ ਪਲਾਂਟੇਸ਼ਨ ਦੇ ਅੰਮ੍ਰਿਤ ਗੋਇਲ ਜੀ ਉਹਨਾਂ ਨੇ ਬਹੁਤ ਹੀ ਮਿਹਨਤ ਸਦਕਾ ਮਾਨਸਾ ਦੇ ਅੰਦਰ ਇੱਕ ਨਵਾਂ ਸੱਭਿਆਚਾਰ ਵਿਕਸਿਤ ਕੀਤਾ ਹੈ ਜਿਸ ਦੇ ਤਹਿਤ ਲੋਕ ਆਪਣੇ ਜਨਮ ਦਿਨ ਵਾਲੇ ਦਿਨ ਮੈਰਿਜ ਐਨੀਵਰਸਰੀ ਅਤੇ ਜਾਂ ਕਿਸੇ ਹੋਰ ਖੁਸ਼ੀ ਦੇ ਮੌਕੇ ਪੌਦੇ ਲਗਾਉਣ ਦੀ ਜਿਹੜੀ ਪਿਰਤ ਸ਼ੁਰੂ ਕਰ ਦਿੱਤੀ ਗਈ ਹੈ ਉਸ ਦੇ ਤਹਿਤ ਵੀ ਪੌਦੇ ਲਗਾਏ ਜਾਂਦੇ ਹਨ | ਇਸ ਮੌਕੇ ਤੇ ਪੱਤਰਕਾਰ ਤਰਸੇਮ ਸੇਮੀ, ਅਸ਼ੋਕ ਸਪੋਲੀਆ, ਨਰੇਸ ਵਿਕੀ ,ਸੁਸੀਲ ਕੁਮਾਰ, ਅਮ੍ਰਿਤ ਗੋਇਲ, ਵਰੁਣ ਸੀਏ, ਬਲਜੀਤ ਕੜਵਲ, ਗੁਰਮੰਤਰ ਸਿੰਘ ਵੀ ਹਾਜਰ ਸਨ। 

LEAVE A REPLY

Please enter your comment!
Please enter your name here