*ਰਾਸ਼ਟਰੀ ਡੇਂਗੂ ਦਿਵਸ ਮੌਕੇ ਮਾਨਸਾ ਵਿੱਚ ਡੇਂਗੂ ਤੋਂ ਬਚਾਅ ਲਈ ਜਾਗਰੂਕਤਾ ਮੁਹਿੰਮ ਚਲਾਈ ਗਈ*

0
17

ਮਾਨਸਾ , 16 ਮਈ (ਸਾਰਾ ਯਹਾਂ/ਚਾਨਣਦੀਪ ਸਿੰਘ ਔਲਖ) ਸਿਹਤ ਵਿਭਾਗ ਦੇ ਨਿਰਦੇਸ਼ਾਂ ਤਹਿਤ ਸਿਵਲ ਸਰਜਨ ਡਾ. ਅਰਵਿੰਦਪਾਲ ਸਿੰਘ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਸ੍ਰੀ ਸੰਤੋਸ਼ ਭਾਰਤੀ ਦੀ ਨਿਗਰਾਨੀ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ। ਸੀਨੀਅਰ ਮੈਡੀਕਲ ਅਫ਼ਸਰ ਹਰਮਨਦੀਪ ਸਿੰਘ ਅਤੇ ਡਾ. ਬਲਜਿੰਦਰ ਕੌਰ ਦੀ ਅਗਵਾਈ ਵਿੱਚ ਬਲਾਕ ਖਿਆਲਾ ਕਲਾਂ ਅਧੀਨ ਪੈਂਦੇ ਇਲਾਕਿਆਂ ਵਿੱਚ ‘ਹਰ ਸ਼ੁੱਕਰਵਾਰ ਡੇਂਗੂ ਤੇ ਵਾਰ’ ਮੁਹਿੰਮ ਤਹਿਤ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਏ ਗਏ।

   ਸੀਐੱਚਸੀ ਖਿਆਲਾ ਕਲਾਂ ਵਿਖੇ ਕੇਵਲ ਸਿੰਘ ਬੀਈਈ ਨੇ ਦੱਸਿਆ ਕਿ ਡੇਂਗੂ ਏਡੀਜ਼ ਅਜਿਪਟੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਨੰਗਲ ਕਲਾਂ ਵਿੱਚ ਸਿਹਤ ਕਰਮਚਾਰੀ ਚਾਨਣ ਦੀਪ ਸਿੰਘ ਨੇ ਸਾਫ਼ ਪਾਣੀ ਵਿੱਚ ਮੱਛਰ ਪੈਦਾ ਹੋਣ ਤੋਂ ਰੋਕਣ ਲਈ ਟੈਂਕੀਆਂ ਢੱਕ ਕੇ ਰੱਖਣ ਅਤੇ ਕੂਲਰ ਦਾ ਪਾਣੀ ਹਫ਼ਤੇ ਵਿੱਚ ਬਦਲਣ ਦੀ ਸਲਾਹ ਦਿੱਤੀ। ਭੈਣੀ ਬਾਘਾ ਵਿੱਚ ਸੁਖਪਾਲ ਸਿੰਘ ਸਿਹਤ ਸੁਪਰਵਾਈਜ਼ਰ ਨੇ ਡੇਂਗੂ ਤੋਂ ਬਚਾਅ ਲਈ ਜਾਗਰੂਕਤਾ ਨੂੰ ਅਹਿਮ ਦੱਸਿਆ।

   ਇਸ ਤੋਂ ਇਲਾਵਾ ਠੂਠਿਆਂਵਾਲੀ, ਭੀਖੀ, ਢੈਪਈ, ਸੱਦਾ ਸਿੰਘ ਵਾਲਾ, ਫਫੜੇ ਭਾਈਕੇ, ਚਕੇਰੀਆਂ, ਬੱਪੀਆਣਾ, ਖੋਖਰ ਕਲਾਂ, ਦਲੇਲ ਸਿੰਘ ਵਾਲਾ, ਬਰਨਾਲਾ, ਰੱਲਾ, ਕੋਟਲੀ ਕਲਾਂ, ਮਾਖਾ ਚਹਿਲਾਂ, ਜੋਗਾ ਅਤੇ ਗੁਰਥੜੀ ਸਮੇਤ ਕਈ ਪਿੰਡਾਂ ਵਿੱਚ ਸਿਹਤ ਕਰਮਚਾਰੀਆਂ ਨੇ ਉਸਾਰੀ ਸਾਈਟਾਂ ਅਤੇ ਸਲੱਮ ਖੇਤਰਾਂ ਦਾ ਦੌਰਾ ਕਰਕੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਬਾਰੇ ਜਾਣਕਾਰੀ ਦਿੱਤੀ ਅਤੇ ਪਾਣੀ ਦੇ ਭਾਂਡਿਆਂ ਦੀ ਜਾਂਚ ਕੀਤੀ। ਮੱਛਰ ਦਾ ਲਾਰਵਾ ਮਿਲਣ ‘ਤੇ ਤੁਰੰਤ ਭਾਂਡੇ ਖਾਲੀ ਕਰਵਾਏ ਗਏ। ਪੇਂਡੂ ਸਿਹਤ ਸਫ਼ਾਈ ਕਮੇਟੀਆਂ ਦੀਆਂ ਮੀਟਿੰਗਾਂ ਅਤੇ ਸਕੂਲਾਂ ਵਿੱਚ ਵੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਸਿਹਤ ਸੁਪਰਵਾਈਜ਼ਰ ਖੁਸ਼ਵਿੰਦਰ ਸਿੰਘ, ਜਗਦੀਸ਼ ਸਿੰਘ, ਲੀਲਾ ਰਾਮ, ਸਿਹਤ ਕਰਮਚਾਰੀ ਜਸਕਰਨ ਸਿੰਘ, ਪ੍ਰਦੀਪ ਸਿੰਘ, ਸੁਖਵਿੰਦਰ ਸਿੰਘ , ਲਵਦੀਪ ਸਿੰਘ, ਲਖਵੀਰ ਸਿੰਘ, ਮਨਦੀਪ ਸਿੰਘ, ਅਵਤਾਰ ਸਿੰਘ, ਗੁਰਪ੍ਰੀਤ ਸਿੰਘ, ਭੋਲਾ ਸਿੰਘ, ਮਨੋਜ ਕੁਮਾਰ, ਰਵਿੰਦਰ ਕੁਮਾਰ, ਸੁਖਵੀਰ ਸਿੰਘ, ਮੱਖਣ ਸਿੰਘ, ਗੁਰਦੀਪ ਸਿੰਘ, ਸਿਮਰਨਜੀਤ ਸਿੰਘ, ਯਾਦਵਿੰਦਰ ਸਿੰਘ, ਅਮਰਜੀਤ ਕੌਰ, ਰਮਨਦੀਪ ਕੌਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here