ਮਾਨਸਾ {(ਸਾਰਾ ਯਹਾ,ਬਲਜੀਤ ਸ਼ਰਮਾ,ਜੋਨੀ ਜਿੰਦਲ} ਸਥਾਨਕ ਸ੍ਰੀ ਸੁਭਾਸ ਡਰਾਮਾਟਿਕ ਕਲੱਬ ਦੇ ਪ੍ਰੈਸ ਸਕੱਤਰ ਬਲਜੀਤ ਸ਼ਰਮਾ ਤੇ ਸਹਾਇਕ ਪ੍ਰੈਸ ਸਕੱਤਰ ਜੋਨੀ ਜਿੰਦਲ ਨੇ ਕਲੱਬ ਵੱਲੋ ਖੇਡੀ ਜਾ ਰਹੀ ਸ੍ਰੀ ਰਾਮਲੀਲਾ ਦੀ ਪੰਜਵੀ ਨਾਈਟ ਦਾ ਉਦਘਾਟਨ ਮਾਨ ਤੇ ਸਤਿਕਾਰ ਯੋਗ ਮੀਠੂ ਅਰੋੜਾ ਜੀ ਨੇ ਰੀਬਨ ਕੱਟ ਕੇ ਕੀਤਾ ਕਲੱਬ ਦੇ ਚੇਅਰਮੈਨ ਅਸੋਕ ਗਰਗ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਆਖਿਆ ਕਲੱਬ ਦੇ ਪ੍ਰਧਾਨ ਪ੍ਰਵੀਨ ਗੋਇਲ ਨੇ ਦੱਸਿਆ ਕਿ ਭਗਵਾਨ ਰਾਮ ਦਾ ਚਰਿੱਤਰ ਦੁਨੀਆ ਨੂੰ ਸਿੱਖਿਆ ਦੇਣ ਵਾਲਾ ਹੈ ।ਭਗਵਾਨ ਸ੍ਰੀ ਰਾਮ ਮਰਿਆਦਾ ਪ੍ਰਸੋਤਮ ਕਿਹਾ ਗਿਆ ਹੈ ਮੀਠੂ ਅਰੋੜਾ ਜੀ ਨੇ ਕਿਹਾ ਕਿ ਰਾਮ ਲਛਮਣ ਦੇ ਪਿਆਰ ਵਾਗ ਭਾਈ ਦਾ ਭਾਈ ਨਾਲ ਪਿਆਰ ਹੋਣਾ ਚਾਹੀਦਾ ਹੈ ਕਲੱਬ ਦੇ ਚੇਅਰਮੈਨ ਅਸੋਕ ਗਰਗ , ਪ੍ਰਧਾਨ ਪ੍ਰਵੀਨ ਗੋਇਲ , ਕੈਸ਼ੀਅਰ ਵਿਜੈ ਕੁਮਾਰ ,ਵਾਇਸ ਪ੍ਰਧਾਨ ਸ੍ਰੀ ਸੁਰਿੰਦਰ ਨੰਗਲੀਆ ਬਨਵਾਰੀ ਬਜਾਜ , ਬਲਜੀਤ ਸ਼ਰਮਾ , ਅਰੂਣ ਅਰੋੜਾ ਨੇ ਮੁੱਖ ਮਹਿਮਾਨ ਨੂੰ ਇਕ ਯਾਦਗਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਹੈ ਅੱਜ ਦੀ ਸੁਭ ਨਾਇਟ ਦਾ ਆਰੰਭ ਸੀਤਾ ਰਾਮ ਲਛਮਣ ਜੀ ਦੀ ਆਰਤੀ ਕਰਕੇ ਕੀਤਾ ਗਿਆ ਬਾਕੀ ਦੇ ਸੀਨਾ ਵਿਚ ਦਿਖਾਇਆ ਗਿਆ ਕਿ ਰਾਮ ਸ਼ੀਤਾ ਵਿਆਹ ਦੀ ਖੁਸੀ ਵਿਚ ਆਪਣੇ ਵਿਆਹ ਦਾ ਆਨੰਦ ਮਾਨ ਰਹੇ ਹਨ
ਪਾਸੇ ਖੁਸੀਆ ਹੀ ਖੁਸੀਆ ਹਨ । ਖੁਸੀ ਵਿਚ ਗੀਤ ਗਾ ਰਹੇ ਹਨ ਹਰ ਜਨਮ ਮੇ ਹਮਾਰਾ ਮਿਲਣ ਹੈ ਉਸ ਤੋ ਬਾਅਦ ਰਾਜਾ ਦਸਰਥ ਵੱਲੋ ਵਸ਼ਿਸ਼ਟ ਵੱਲੋ ਗੁਰੂ ਵਿਸ਼ਿਸਰ ਨੂੰ ਸ੍ਰੀ ਰਾਮ ਚੰਦਰ ਜੀ ਨੂੰ ਯੁਵਰਾਜ ਬਣਾਉੇਣ ਬਾਰੇ ਮੰਤਰੀਆ ਨਾਲ ਸਲਾਹ ਕਰਨਾ ।ਗੁਰੂ ਵਸ਼ਿਸਟ ਦੱਸਦੇ ਹਨ ਕਿ ਰਾਜਾ ਦਸਰਥ ਸੂਭ ਮਹੂਰਤ ਕੱਲ ਦਾ ਹੀ ਬਣਦਾ ਹੈ ਨਹੀ ਤਾ ਅਜਿਹਾ ਸ਼ੁਭ ਦਿਨ ਫਿਰ ੧੪ ਸਾਲਾ ਬਾਅਦ ਆਵੇਗਾ ।ਰਾਜਾ ਦਸਰਥ ਵੱਲੋ ਆਪਣੇ ਮੰਤਰੀ ਸੁੰਮਤ ਨੂੰ ਸਹਿਰ ਵਿੱਚ ਮੁਨਿਆਦੀ ਕਰਵਾਉਣ ਨੂੰ ਕਹਿਣਾ ਕੇ ਕੱਲ ਰਾਮ ਰਾਜਾ ਬਣੇਗਾ ।ਕੈਕਈ ਦਾ ਰਾਮ ਨੂੰ ਰਾਜਾ ਬਨਣ ਦੀ ਖੁਸੀ ਵਿਚ ਖੁਸ਼ੀਆ ਮਨਾਉਣਾ ਤੇ ਆਪਣਾ ਮਹਿਲ ਸਜਾਉਣਾ ।ਮਥਰਾ ਦੁਆਰਾ ਕੈਕਈ ਨੂੰ ਭਡਕਾਉਣਾ ਅਗਰ ਰਾਮ ਚੰਦਰ ਰਾਜਾ ਬਣ ਗਏ ਤਾ ਭਾਰਤ ਉਹਨਾ ਦਾ ਦਾਸ ਬਣ ਕੇ ਰਹਿ ਜਾਵੇਗਾ ।ਕੈਕਈ ਦਾ ਬੇਬੱਸ ਹੋਣਾ ਤੇ ਮਥਰਾ ਦੁਆਰਾ ਕੈਕਈ ਦੱਸਣਾ ਕਿ ਤੂੰ ਰਾਮ ਨੂੰ ੧੪ ਸਾਲਾ ਦਾ ਬਨਵਾਸ ਤੇ ਆਪਣੇ ਪੁੱਤਰ ਭਾਰਤ ਲਈ ਰਾਜ ਗੱਦੀ ਮੰਗ ਹੈ ।ਉਹ ਕੈਕਈ ਨੂੰ ਯਾਦ ਕਰਵਾਉਦੀ ਹੇ ਤੂੰ ਰਾਜਾ ਦਸਰਥ ਕਿਸੇ ਸਮੇ ਯੁੱਧ ਵਿਚ ਮਦਦ ਕੀਤੀ ਸੀ ਅਤੇ ਰਾਜਾ ਨੂੰ ਯੁੱਧ ਵਿੱਚ ਜਿੱਤਣ ਕਰਕੇ ਦੋ ਵਰਦਾਨ ਦੇਣ ਦਾ ਵਾਦਾ ਕੀਤਾ ਸੀ ਅੱਜ ਸਮਾ ਆ ਗਿਆ ਤੂੰ ਪਹਿਲੇ ਵਰਦਾਨ ਵਿਚ ਰਾਮ ਨੂੰ ੧੪ ਸਾਲਾ ਦਾ ਬਨਵਾਸ ਤੇ ਆਪਣੇ ਪੁੱਤਰ ਭਾਰਤ ਦੇ ਲਈ ਅਯੂਧਿਆ ਦੀ ਰਾਜਾ ਗੱਦੀ ਮੰਗ ਹੈ ਕੈਕਈ ਇਸ ਤਰਾ ਕਰਦੀ ਆਪਣੇ ਭਵਨ ਵਿਚ ਜਾਦੀ ਹੈ ਰਾਜਾ ਦਸਰਥ ਰਾਣੀ ਕੋਲ ਜਾਦਾ ਹੈ ਉਹ ਰਾਜਾ ਆਪਣੇ ਵਰਦਾਨ ਬਾਰੇ ਯਾਦ ਕਰਵਾਉਦੀ ਹੈ ਰਾਜਾ ਰਾਣੀ ਨੂੰ ਕਹਿੰਦਾ ਹੈ ਤੂੰ ਜਿਹੜੇ ਮਰਜੀ ਵਰਦਾਨ ਮੰਗ ਲੈ ਕੈਕਈ ਆਪਣੇ ਦੋਨੋ ਵਰਦਾਨ ਵਿਚ ਰਾਮ ਨੂੰ ੧੪ ਸਾਲਾ ਦਾ ਬਨਵਾਸ ਤੇ ਭਾਰਤ ਨੂੰ ਰਾਜ ਗੱਦੀ ਮੰਗ ਲੈਦੀ ਹੈ ਪਰ ਰਾਜਾ ਦਸਰਥ ਕਹਿੰਦਾ ਤੂੰ ਭਾਰਤ ਨੂੰ ਸੋ ਵਾਰ ਰਾਜਾ ਬਣਵਾ ਪਰ ਰਾਮ ਨੁੰ ਮੇਰੀਆ ਅੱਖੀਆ ਤੂੰ ਦੂਰ ਨਾ ਕਰ ਕੈਕਈ ਕਹਿੰਦੀ ਤੁਸੀ ਸ਼ੂਰੀਆ ਵੰਸ਼ੀ ਘਰਾਣੇ ਵਿਚ ਪੈਦਾ ਹੋਵੇ ਆਪਣੇ ਬਚਨਾ ਦਾ ਮੁਕਰਨਾ ਹੈ ਤਾ ਮੁਕਰ ਸਕਦੇ ਹੋ ।ਰਾਮ ਨੂੰ ਜਦ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਮੇਰੀ ਮਾਂ ਕੈਕਈ ਨੇ ਮੇਰੇ ਲਈ ੧੪ ਸਾਲਾ ਦਾ ਬਨਵਾਸ ਮੰਗਿਆ ਹੈ ਤਾ ਉਹ ਖੁਸੀ ਖੁਸੀ ਪ੍ਰਵਾਨ ਕਰਦੇ ਹੋਏ ਅਤੇ ਸੀਤਾ ਮਾਤਾ ਤੇ ਲਛਮਣ ਨੂੰ ਸਮਝਾਉਦੇ ਹਨ ਕਿ ਇਹ ਬਨਵਾਸ ਮੇਰੇ ਲਈ ਹੈ ਪਰ ਉਹ ਸਮਝਾਉਣ ਦੇ ਬਾਵਜੂਦ ਨਹੀ ਸਮਝਦੇ ਬਨਵਾਸ ਲਈ ਤਿਆਰ ਹੋ ਜਾਦੇ ਹਨ ਸੀਤਾ ਕਹਿੰਦੀ ਤੁਸੀ ਯੋਗੀ ਹੋ ਤਾ ਮੈ ਯੋਗਣ ਹਾ ਅਤੇ ਲਛਮਣ ਆਪਣੇ ਆਪਣੇ ਭਾਈ ਦੇ ਪਿਆਰ ਵਿਚ ਮਾ ਸੁਮਿੱਤਰਾ ਦੀਆ ਆਗਿਆ ਲੈ ਕੇ ਬਨਵਾਸ ਵਿਚ ਜਾਣ ਲਈ ਤਿਆਰ ਹੋ ਜਾਦੇ ਹਨ ।ਰਾਮ ਦਾ ਰੋਲ ਸ੍ਰੀ ਵਿਪਨ ਅਰੋੜਾ ਜੀ ਮਾਂ ਸੀਤਾ ਤਰਸੇਮ ਹੋਡਾ ਲਛਮਣ ਸੋਨੂੰ ਰੱਲਾ ਤੇ ਰਾਜਾ ਦਸਰਥ ਪ੍ਰਵੀਨ ਟੋਨੀ ਕਲੱਬ ਡਾਇਰੈਕਟਰ ,ਵਸ਼ਿਸਟ ਮਨੋਜ ਅਰੋੜਾ ਸੁਮੰਤ ਸੋਨੂੰ ਸਰਮਾ , ਮੰਤਰੀ ਪਰਵੀਨ ,ਵਿਸ਼ਾਲ ਸ਼ਰਮਾ , ਕੈਕਈ ਰਾਜੇਦਰ ਨਿਆਰੀਆ ,ਮੰਥਰਾ ਸੰਟੀ ਅਰੋੜਾ ਦਾਸੀ ਸਾਹਿਲ , ਕੋਸਲਿਆ ਜੂਨੇਦ ,ਦਾਸੀ ਰਾਹੁਲ ,ਸੁਮਿੱਤਰਾ ਨਿਰਮਲ ਨੇ ਆਪਣੇ ਰੋਲ ਵਧੀਆ ਢੰਗ ਨਾਲ ਨਿਭਾਏ ਸਟੇਜ ਸਕੱਤਰ ਦੀ ਭੂਮਿਕਾ ਅਰੁਣ ਅਰੋੜਾ ਤੇ ਬਲਜੀਤ ਸ਼ਰਮਾ ਵੱਲੋ ਸਾਝੇ ਤੋਰ ਤੇ ਨਿਭਾਈ ।