ਨਰਮੇ ਦੇ ਭਾਅ ਵਿੱਚ 500 ਰੁਪਏ ਗਿਰਾਵਟ ਆਉਣ ਕਾਰਨ ਕਿਸਾਨ ਨਿਰਾਸ਼

0
34

ਮਾਨਸਾ ,1 ਅਕਤੂਬਰ (ਸਾਰਾ ਯਹਾ,(ਬਪਸ): ਸਬ ਡਵੀਜ਼ਨ ਸਰਦੂਲਗੜ੍ਹ ਨਰਮਾ ਪੱਟੀ ਦਾ ਏਰੀਆਹੋਣ ਕਾਰਨ ਜਿਆਦਾਤਰ ਇਸ ਸਬ ਡਵੀਜ਼ਨ ਵਿੱਚ ਨਰਮੇ ਦੀ ਖੇਤੀ ਹੁੰਦੀ ਹੈ।ਜਿਆਦਾਤਰ ਕਿਸਾਨਾਨਰਮਾ ਬੀਜਣ ਨੂੰ ਹੀ ਤਰਜੀਹ ਦਿੰਦੇ ਹਨ ਕਿਉਕਿ ਇਸ ਏਰੀਏ ਵਿੱਚ ਜਿਆਦਾ ਪਿੰਡਾ ਵਿੱਚਰੇਤਲੀ ਜਮੀਨ ਹੋਣ ਕਾਰਨ ਨਰਮੇ ਦੀ ਬੀਜਾਈ ਹੁੰਦੀ ਹੈ ਸਬ ਡਵੀਜਨ ਸਰਦੂਲਗੜ੍ਹ ਵਿੱਚਸਰਦੂਲਗੜ੍ਹ ਅਤੇ ਝੁਨੀਰ ਮੰਡੀਆ ਪੈਂਦੀਆਂ ਹਨ।ਬਲਾਕ ਸਰਦੂਲਗੜ੍ਹ ਵਿੱਚ ਸਾਲ ੨੦੧੮-੨੦੧੯ਵਿੱਚ ੨੮ ਹਜਾਰ ਏਕੜ ਵਿੱਚ ਨਰਮੇ ਦੀ ਬਿਜਾਈ ਕੀਤੀ ਸੀ।ਜੋ ਕਿ ਇਸ ਵਾਰ ੨੦੧੯-੨੦੨੦ਵਿੱਚ ੩੫ ਹਜਾਰ ਏਕੜ ਵਿੱਚ ਨਰਮੇ ਦੀ ਕਿਸਾਨਾ ਨੇ ਬਿਜਾਈ ਕੀਤੀ ਹੈ। ਪਿਛਲੇ ਸਾਲ ਨਰਮੇਦਾ ਰੇਟ ੬ ਹਜਾਰ ਰੁਪਏ ਪ੍ਰਤੀ ਕੁਇੰਟਲ ਸੀ ਕਿਸਾਨਾ ਨੂੰ ਉਮੀਦ ਸੀ ਕਿ ਇਸ ਵਾਰ ਵੀ ਰੇਟ੬ ਹਜਾਰ ਦੇ ਕਰੀਬ ਰਹਿਣ ਦੀ ਸੰਭਾਵਨਾ ਸੀ ਲੇਕਿਨ ਇਸ ਵਾਰ ਰੇਟ ੫੧੦੦ ਰੁਪਏ ਪ੍ਰਤੀਕੁਇੰਟਲ ਨਰਮਾ ਵਿੱਕ ਰਿਹਾ ਹੈ। ਜਿਸ ਕਾਰਨ ਕਿਸਾਨਾ ਕਾਫੀ ਨਿਰਾਸ਼ ਹਨ ਇਸ ਤੋ ਇਲਾਵਾ ਦੋਦਿਨ ਵਿੱਚ ਹੀ ਨਰਮੇ ਦੇ ਭਾਅ ਵਿੱਚ ੫੦੦ ਰੁਪਏ ਪ੍ਰਤੀ ਕੁਇੰਟਲ ਦੀ ਗਿਰਾਵਟ ਆਉਣ ਕਾਰਨਕਿਸਾਨ ਕਾਫੀ ਨਿਰਾਸ਼ ਹਨ।ਮੰਡੀ ਵਿੱਚ ਦੋ ਦਿਨ ਪਹਿਲਾ ਨਰਮਾ ੫੬੦੦ ਰੁਪਏ ਪ੍ਰਤੀ ਕੁਇੰਟਲਵਿੱਕਿਆ ਸੀ ਜੋ ਕਿ ਹੁਣ ਘੱਟ ਕੇ ੫੧੦੦ ਰੁਪਏ ਪ੍ਰਤੀ ਕੁਇੰਟਲ ਰਹਿ ਗਿਆ ਹੈ।ਭਾਵੇਸਰਕਾਰ ਵੱਲੋ ਏਲਾਨ ਕੀਤਾ ਗਿਆ ਸੀ ਕਿ ੧ ਅਕਤੂਬਰ ਤੋ ਨਰਮੇ ਦੀ ਸਰਕਾਰੀ ਖਰੀਦ ਸ਼ੁਰੂ ਕਰਦਿੱਤੀ ਜਾਵੇਗੀ ਪਰੰਤੂ ਅੱਜ ਵੀ ਸਰਦੂਲਗੜ੍ਹ ਦੀ ਅਨਾਜ ਮੰਡੀ ਵਿੱਚ ਸਰਕਾਰੀ ਖਰੀਦ ਕਰਨਲਈ ਕੋਈ ਏਜੰਸ਼ੀ ਨਹੀ ਪਹੁੰਚੀ ਜਿਸ ਕਾਰਨ ਕਿਸਾਨ ਆਪਣਾ ਨਰਮਾ ਸਰਕਾਰੀ ਰੇਟ ਤੋ ਘੱਟਵੇਚਣ ਲਈ ਮਜਬੂਰ ਹਨ। ਕਿਸਾਨ ਲਾਭ ਸਿੰਘ ਸਰਦੂਲਗੜ੍ਹ,ਕੁਲਬੀਰ ਸਿੰਘ ਝੰਡਾ ਕਲਾਂ ਨੇਕਿਹਾ ਕਿ ਕਿਸਾਨਾ ਨੂੰ ਨਰਮੇ ਉੱਪਰ ਹੋਈ ਲਾਗਤ ਵੀ ਪੂਰੀ ਨਹੀ ਹੋ ਰਹੀ ਉਹਨ੍ਹਾ ਨੇਕਿਹਾ ਕਿ ਪਹਿਲਾ ਤਾਂ ਕਿਸਾਨਾ ਨੂੰ ਮਹਿੰਗੇ ਭਾਅ ਦਾ ਬੀਜ,ਸਪਰੇ ਅਤੇ ਨਰਮਾ ਚੁੱਗਣ ਲਈਦਿਹਾੜੀਆ ਨੂੰ ੯੦੦ ਰੁਪਏ ਪ੍ਰਤੀ ਕੁਇੰਟਲ ਚੁਗਾਈ ਦੇਣੀ ਪੈਂਦੀ ਹੈ ਜਿਸ ਕਾਰਨ ਕਿਸਾਨਾਦੇ ਪੱਲੇ ਕੁਝ ਵੀ ਨਹੀ ਪੈ ਰਿਹਾ ਹੈ ।ਇਸ ਸੰਬੰਧ ਵਿੱਚ ਭਾਰਤੀਆ ਕਿਸਾਨ ਯੂਨੀਅਨ ਦੇਜਿਲ੍ਹਾ ਪ੍ਰਧਾਨ ਮਲੂਕ ਸਿੰਘ ਹੀਰਕਾ ਨੇ ਕਿਹਾ ਕਿ ਕਿਸਾਨਾ ਨੂੰ ਨਰਮੇ ਦਾ ਸਹੀ ਰੇਟਨਹੀ ਮਿਲਦਾ ਜਿਸ ਕਾਰਨ ਕਿਸਾਨ ਆਪਣੀ ਨਰਮੇ ਦੀ ਫਸ਼ਲ ਨਾਲ ਲੱਗਦੀਆ ਹਰਿਆਣਾ ਦੀਆ ਮੰਡੀਆਵਿੱਚ ਲਿਜਾਣ ਲਈ ਮਜਬੂਰ ਹੋ ਜਾਦੇ ਹਨ ਜਿਸ ਨਾਲ ਜਿੱਥੇ ਕਿਸਾਨਾ ਨੂੰ ਤਾਂ ਆਰਥਿਕਨੁਕਸਾਨ ਉਠਾਉਣਾ ਪੈਂਦਾ ਹੈ ਉੱਥੇ ਹੀ ਸਰਕਾਰ ਨੂੰ ਵੀ ਮਾਰਕੀਟ ਫੀਸ ਦਾ ਨੁਕਸਾਨ ਹੂੰਦਾਹੈ। ਉਨ੍ਹਾ ਨੇ ਮੰਗ ਕੀਤੀ ਹੈ ਕਿ ਸਰਦੂਲਗੜ੍ਹ ਵਿਖੇ ਸਰਕਾਰੀ ਖਰੀਦ ਸ਼ੁਰੂ ਕੀਤੀ ਜਾਵੇਤਾਂਕਿ ਕਿਸਾਨਾ ਨੂੰ  ਉਨ੍ਹਾ ਦੀ ਫਸਲ ਦਾ ਸਹੀ ਮੁੱਲ ਮਿਲ ਸਕੇ।ਜਦ ਇਸ ਸੰਬੰਧ ਵਿੱਚ ਸੀਸੀ ਆਂਈ ਦੇ ਇੰਸਪੈਕਟਰ ਬਾਬੂ ਲਾਲ ਮੀਨਾ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਨੇ ਕਿਹਾ ਕਿ ਸਰਦੂਲਗੜ੍ਹ ਦੀ ਖਰੀਦ ਮੇਰੇ ਪਾਸ ਹੀ ਹੈ ਅਤੇ ਮੈ ਮਾਨਸਾ ਵਿਖੇ ਖਰੀਦ  ਕਰਰਿਹਾ ਹਾ ਅਤੇ ਸਰਦੂਲਗੜ੍ਹ ਵਿਖੇ ਵੀ ਖਰੀਦ ਸੁਰੂ ਕਰ ਦਿੱਤੀ ਜਾਵੇਗੀ।ਇਸ ਸੰਬੰਧ ਵਿੱਚਮਾਰਕੀਟ ਕਮੇਟੀ ਦੇ ਸਕੱਤਰ ਜਗਤਾਰ ਸਿੰਘ ਫੱਗੂ ਨੇ ਕਿਹਾ ਕਿ ਸਰਦੂਲਗੜ੍ਹ ਦੀ ਅਨਾਜਮੰਡੀ ਵਿੱਚ ੧੨੦੦ ਕੁਇੰਟਲ ਦੀ ਰੋਜਾਨਾ ਆਮਦ ਹੈ ਉਨ੍ਹਾ ਨੇ ਕਿਹਾ ਕਿ ਅੱਜ ਨਰਮਾ ੪੪੦੦ਰੁਪਏ ਪ੍ਰਤੀ ਕੁਇੰਟਲ ਤੋ ਲੈਕੇ ੫੨੦੦ ਰੁਪਏ ਪ੍ਰਤੀ ਕੁਇੰਟਲ ਵਿੱਕਿਆ ਹੈ।ਕੈਂਪਸ਼ਨ:- (੧) ਸਰਦੂਲਗੜ੍ਹ ਦੀ ਅਨਾਜ ਮੰਡੀ ਵਿੱਚ ਵਿੱਕਣ ਲਈ ਆਇਆ

LEAVE A REPLY

Please enter your comment!
Please enter your name here